ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ : ਨਿਰਭਿਆ ਕੇਸ ਵਿਚ ਦੋਸ਼ੀਆਂ ਦੇ ਵਿਰੁੱਧ ਨਵਾਂ ਡੈਥ ਵਾਰੰਟ ਜਾਰੀ ਕਰਨ ਨੂੰ ਲੈ ਕੇ ਅੱਜ ਵੀਰਵਾਰ ਨੂੰ ਦਿੱਲੀ ਸਰਕਾਰ ਅਤੇ ਨਿਰਭਿਆ ਦੇ ਮਾਤਾ-ਪਿਤਾ ਦੀ ਪਟੀਸ਼ਨ ਉੱਤੇ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿਚ ਸੁਣਵਾਈ ਹੋਈ। ਸੁਣਵਾਈ ਦੌਰਾਨ ਨਿਰਭਿਆ ਦੇ ਮਾਤਾ-ਪਿਤਾ ਵੱਲੋਂ ਪੇਸ਼ ਹੋਏ ਵਕੀਲ ਜਤਿੰਦਰ ਝਾ ਅਤੇ ਦੋਸ਼ੀਆਂ ਦਾ ਪੱਖ ਰਹੇ ਵਕੀਲ ਏਪੀ ਸਿੰਘ ਵਿਚਾਲੇ ਕੋਰਟ ਰੂਮ ਵਿਚ ਹੀ ਬਹਿਸ ਹੋ ਗਈ। ਦੋਵੇਂ ਵਕੀਲ ਇਕ-ਦੂਜੇ ਨਾਲ ਭੀੜ ਗਏ ਮਾਮਲਾ ਵੱਧਦਾ ਵੇਖ ਜੱਜ ਨੂੰ ਆਪਣਾ ਦਖਲ ਦੇਣਾ ਪਿਆ ਤਦ ਜਾ ਕੇ ਦੋਣੋਂ ਸ਼ਾਂਤ ਹੋਏ।

ਦਰਅਸਲ ਵਕੀਲ ਜਤਿੰਦਰ ਝਾ ਨੇ ਅਦਾਲਤ ਵਿਚ ਦਲੀਲ ਦਿੰਦਿਆ ਕਿਹਾ ਕਿ ਦੋਸ਼ੀ ਜੇਲ੍ਹ ਵਿਚ ਬੈਠ ਕੇ ਅਰਾਮ ਨਾਲ ਕਾਨੂੰਨ ਨਾਲ ਖੇਡ ਰਹੇ ਹਨ ਉਹ ਜੇਲ੍ਹ ਵਿਚ ‘ਇੰਨਜਵਾਏ’ ਕਰ ਰਹੇ ਹਨ ਅਤੇ ਜਦੋਂ ਅਦਾਲਤ ਡੈਥ ਵਾਰੰਟ ਜਾਰੀ ਕਰਦੀ ਹੈ ਤਾਂ ਉਹ ਆਪਣੇ ਬਚੇ ਕਾਨੂੰਨੀ ਤਰੀਕੇ ਅਪਣਾ ਲੈਂਦੇ ਹਨ। ਵਕੀਲ ਨੇ ਅੱਗੇ ਕਿਹਾ ਕਿ ਕੋਰਟ ਨੇ ਜੇਕਰ ਡੈਥ ਵਾਰੰਟ ਜਾਰੀ ਨਹੀਂ ਕੀਤਾ ਤਾਂ ਦੋਸ਼ੀ ਜੇਲ੍ਹ ਵਿਚ ਲਗਜਰੀ ਦਾ ਆਨੰਦ ਲੈਂਦੇ ਰਹਿਣਗੇ।

ਇਹ ਸੁਣਦੇ ਹੀ ਦੋਸ਼ੀਆਂ ਦੇ ਵਕੀਲ ਏਪੀ ਸਿੰਘ ਭੜਕੇ ਉੱਠੇ ਉਨ੍ਹਾਂ ਕਿਹਾ ਕਿ ”ਨਿਰਭਿਆ ਪਰਿਵਾਰ ਦੇ ਵਕੀਲ ਅਜਿਹਾ ਕਿਵੇਂ ਕਹਿ ਰਹੇ ਹਨ ਕਿ ਦੋਸ਼ੀ ਜੇਲ੍ਹ ਵਿਚ ‘ਇੰਨਜਵਾਏ’ ਕਰ ਰਹੇ ਹਨ। ਮੈ ਆਪਣੇ 23 ਸਾਲ ਦੀ ਵਕਾਲਤ ਵਿਚ ਕਦੇ ਨਹੀਂ ਵੇਖਿਆ ਕਿ ਜੇਲ੍ਹ ਵਿਚ ਬੰਦ ਫਾਂਸੀ ਦੀ ਸਜਾ ਪਾ ਕੇ ਦੋਸ਼ੀ ਜੇਲ੍ਹ ‘ਚ ਇਨਜਵਾਏ ਕਰ ਰਹੇ ਹੋਣ”। ਵਕੀਲ ਨੇ ਅੱਗੇ ਕਿਹਾ ਕਿ ਫਾਂਸੀ ਦੀ ਸਜ਼ਾ ਪਾਏ ਲੋਕਾਂ ਨੂੰ ਇਹ ਕਹਿਣਾ ਕਿ ਜੇਲ੍ਹ ਵਿਚ ਉਹ ‘ਇੰਨਜਵਾਏ’ ਕਰ ਰਹੇ ਹਨ ਇਹ ਇਕ ਬਹੁਤ ਹੀ ਘਟੀਆ ਮਜ਼ਾਕ ਹੈ। ਦੋਣਾਂ ਵਕੀਲਾਂ ਦੇ ਵਿਚਾਲੇ ਤਿੱਖੀ ਬਹਿਸ ਹੋਣ ਲੱਗੀ ਜਿਸ ਨੂੰ ਰੋਕਣ ਵਾਸਤੇ ਜੱਜ ਨੂੰ ਆਪਣਾ ਦਖਲ ਦੇਣਾ ਪਿਆ ਅਤੇ ਫਿਰ ਦੋਣੋਂ ਵਕੀਲ ਸ਼ਾਂਤ ਹੋਏ।
