ਜੰਗਜੂ ਕਲਾ ਦਾ ਪ੍ਰਦਰਸ਼ਨ ਕਰ ਰਹੇ ਨਿਹੰਗ ਸਿੰਘਾਂ ਵੱਲੋਂ ਛੱਡਿਆ ਗਿਆ ਇੱਕ ਤੀਰ ਇੱਕ ਨੌਜਵਾਨ ਦੀ ਛਾਤੀ ਜਾ ਵੱਜਾ। ਇਸ ਕਾਰਨ ਜ਼ਖਮੀ ਹੋਣ ਉਤੇ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ।
ਜਾਣਕਾਰੀ ਅਨੁਸਾਰ ਸ੍ਰੀ ਅਨੰਦਪੁਰ ਸਾਹਿਬ ’ਚ ਹੋਲੇ ਮਹੱਲੇ ਦੀਆਂ ਰੌਣਕਾਂ ਲੱਗੀਆਂ ਹੋਈਆਂ ਸਨ। ਨਿਹੰਗ ਸਿੰਘਾਂ ਵੱਲੋਂ ਮਹੱਲੇ ਦੇ ਰੂਪ ਵਿੱਚ ਸਜਾਇਆ ਗਿਆ ਨਗਰ ਕੀਰਤਨ ਚਰਨ ਗੰਗਾ ਸਟੇਡੀਅਮ ਵਿਖੇ ਸੰਪੂਰਨ ਹੋਇਆ। ਇਥੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਜੰਗਜੂ ਕਲਾ ਦਾ ਪ੍ਰਦਰਸ਼ਨ ਕੀਤਾ ਗਿਆ। ਇਥੇ ਨਿਹੰਗ ਸਿੰਘਾਂ ਨੇ ਆਪਣੇ ਜੁਝਾਰੂ ਕਰਤਬ ਦਿਖਾਏ ਤੇ ਘੋੜ ਸਵਾਰੀ ਦਾ ਪ੍ਰਦਰਸ਼ਨ ਕੀਤਾ ਪਰ ਅਕਸਰ ਵੇਖਣ ਵਿਚ ਆਉਂਦਾ ਹੈ ਕਿ ਸ਼ਰਧਾਲੂਆਂ ਵੱਲੋਂ ਉਨ੍ਹਾਂ ਦੇ ਰਸਤੇ ਵਿੱਚ ਕੀਤੀ ਜਾਂਦੀ ਰੁਕਾਵਟ ਘਟਨਾਵਾਂ ਦਾ ਕਾਰਨ ਬਣਦੀ ਹੈ। ਇਸੇ ਤਰ੍ਹਾਂ ਅੱਧਾ ਦਰਜਨ ਤੋਂ ਵੱਧ ਮਾਮਲੇ ਜ਼ਖ਼ਮੀ ਹੋਣ ਦੇ ਮਾਮਲੇ ਅੱਜ ਸਾਹਮਣੇ ਆਏ । ਜੁਝਾਰੂ ਕਲਾ ਦਾ ਪ੍ਰਦਰਸ਼ਨ ਕਰਦਾ ਹੋਇਆ ਨਿਹੰਗ ਸਿੰਘ ਘੋੜੇ ਤੋਂ ਡਿੱਗ ਕੇ ਜ਼ਖ਼ਮੀ ਹੋ ਗਿਆ। ਉਸ ਦੀ ਲੱਤ ਉੱਤੇ ਗੰਭੀਰ ਸੱਟ ਲੱਗੀ। ਇਸ ਤੋਂ ਇਲਾਵਾ ਜੰਗਜੂ ਕਲਾ ਦਾ ਪ੍ਰਦਰਸ਼ਨ ਕਰ ਰਹੇ ਨਿਹੰਗ ਸਿੰਘਾਂ ਵੱਲੋਂ ਛੱਡਿਆ ਗਿਆ ਇੱਕ ਤੀਰ ਇੱਕ ਨੌਜਵਾਨ ਦੀ ਛਾਤੀ ਜਾ ਵੱਜਾ, ਜ਼ਖ਼ਮੀ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਸਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ।
ਕਰਤਬ ਵਿਖਾਉਂਦਿਆਂ ਨਿਹੰਗ ਸਿੰਘਾਂ ਨੇ ਛੱਡਿਆ ਤੀਰ, ਵੇਖਣ ਆਏ ਦੀ ਵੱਖੀ ‘ਚ ਜਾ ਵੱਜਾ, ਹਾਲਤ ਗੰਭੀਰ
ਜੰਗਜੂ ਕਲਾ ਦਾ ਪ੍ਰਦਰਸ਼ਨ ਕਰ ਰਹੇ ਨਿਹੰਗ ਸਿੰਘਾਂ ਵੱਲੋਂ ਛੱਡਿਆ ਗਿਆ ਇੱਕ ਤੀਰ ਇੱਕ ਨੌਜਵਾਨ ਦੀ ਛਾਤੀ ਜਾ ਵੱਜਾ। ਇਸ ਕਾਰਨ ਜ਼ਖਮੀ ਹੋਣ ਉਤੇ ਉਸ…
