ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪ੍ਰਿਯੰਕਾ ਚੋਪੜਾ ਜੋਨਸ ਅਤੇ ਉਨ੍ਹਾਂ ਦੇ ਪਤੀ ਨਿਕ ਜੋਨਸ ਦੀ ਕੈਮਿਸਟਰੀ ਹਮੇਸ਼ਾ ਸ਼ਾਨਦਾਰ ਦਿਖਾਈ ਦਿੰਦੀ ਰਹੀ ਹੈ। ਹਾਲਾਂਕਿ ਇਨ੍ਹਾਂ ਦੇ ਉਮਰ ਦੇ ਫਰਕ ‘ਤੇ ਬਹਿਸ ਹੁੰਦੀ ਰਹਿੰਦੀ ਹੈ। ਹਾਲਹੀ ‘ਚ ਇੱਕ ਸਿੰਗਿੰਗ ਰਿਐਲਿਟੀ ਸ਼ੋਅ ਵਿੱਚ, ਜੱਜ ਦੀ ਜਿੰਮੇਵਾਰੀ ਸੰਭਾਲ ਰਹੇ ਨਿੱਕ ਨੇ ਵੀ ਇਸ ਮੁੱਦੇ ਉੱਤੇ ਦੁਨੀਆਂ ਦੇ ਸਾਹਮਣੇ ਆਪਣੀ ਗੱਲ ਰੱਖੀ।
ਨਿਕ ਨੇ ਕਿਹਾ ਮੇਰੀ ਪਤਨੀ cool ਹੈ
ਨਿਕ ਅਤੇ ਪ੍ਰਿਯੰਕਾ ਵਿਚਾਲੇ 10 ਸਾਲ ਲੰਬੇ ਉਮਰ ਦੇ ਫਾਸਲੇ ‘ਤੇ ਅਕਸਰ ਸਵਾਲ ਚੁੱਕੇ ਜਾਂਦੇ ਹਨ ਪਰ ਨਿਕ ਨੇ ਸਵਾਲ ਕਰਨ ਵਾਲਿਆਂ ਨੂੰ ਚੰਗਾ ਜਵਾਬ ਦਿੱਤਾ ਹੈ। ਕੇਲੀ ਕਲਾਰਕਸਨ, ਜੋ ਕਿ ਨਿਕ ਦੇ ਨਾਲ ਸ਼ੋਅ ਨੂੰ ਜਜ ਕਰ ਰਹੀ ਸੀ, ਨੇ ਨਿਰ ਨੂੰ ਕਿਹਾ, ‘ਮੈਂ 37 ਸਾਲਾਂ ਦੀ ਹਾਂ। ਨਿਕ ਤੁਸੀਂ 27 ਸਾਲ ਦੇ ਹੋ। ‘ ਇਸ ਦੇ ਜਵਾਬ ਵਿੱਚ, ਨਿਕ ਨੇ ਮਜਾਕ ਕਰਦਿਆਂ ਕਿਹਾ, “ਮੇਰੀ ਪਤਨੀ 37 ਸਾਲਾਂ ਦੀ ਹੈ, ਇਹ ਕਾਫ਼ੀ Cool ਹੈ।”
‘ਮੈਨੂੰ ਇਨ੍ਹਾਂ ਗੱਲਾਂ ਤੋਂ ਕੋਈ ਇਤਰਾਜ਼ ਨਹੀਂ‘
ਪ੍ਰਿਅੰਕਾ ਨੇ ਆਪਣੇ ਇਕ ਇੰਟਰਵਿਉ ਵਿੱਚ ਇਸ ਮੁੱਦੇ ਬਾਰੇ ਗੱਲ ਕਰਦਿਆਂ ਕਿਹਾ, ‘ਇਹ ਮੈਨੂੰ ਪਰੇਸ਼ਾਨ ਨਹੀਂ ਕਰਦਾ। ਮੇਰੇ ਖਿਆਲ ਵਿੱਚ ਮੀਡੀਆ ਸਾਡੀ ਤੁਲਨਾ ਵਿੱਚ ਟਰੋਲਰਾਂ ਨੂੰ ਵਧੇਰੇ ਮਹੱਤਵ ਦਿੰਦਾ ਹੈ। ਪ੍ਰਿਯੰਕਾ ਦਾ ਕਹਿਣਾ ਹੈ ਕਿ, ਮੈ ਕੁਝ ਲੋਕਾਂ ਦੇ ਮਸ਼ਵਰੇ ‘ਤੇ ਆਪਣੀ ਜਿੰਦਗੀ ਨਹੀਂ ਬਦਲਣਾਂ ਚਾਹੁੰਦੀ।


