ਮਹਿੰਗਾਈ ਦੀ ਵੱਡੀ ਮਾਰ, NHAI ਨੇ ਪੰਜਾਬ ’ਚ ਇੰਨੇ ਰੁਪਏ ਵਧਾਇਆ ਟੋਲ

ਚੰਡੀਗੜ੍ਹ : ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (NHAI) ਨੇ ਪਹਿਲੀ ਸਤੰਬਰ ਤੋਂ ਐੱਨਐੱਚ-44 ’ਤੇ ਕਰਨਾਲ, ਅੰਬਾਲਾ ਤੇ ਲੁਧਿਆਣਾ ’ਚ ਟੋਲ ਰਾਸ਼ੀ ਵਧਾਉਣ ਦਾ ਫ਼ੈਸਲਾ ਕੀਤਾ…

ਚੰਡੀਗੜ੍ਹ : ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (NHAI) ਨੇ ਪਹਿਲੀ ਸਤੰਬਰ ਤੋਂ ਐੱਨਐੱਚ-44 ’ਤੇ ਕਰਨਾਲ, ਅੰਬਾਲਾ ਤੇ ਲੁਧਿਆਣਾ ’ਚ ਟੋਲ ਰਾਸ਼ੀ ਵਧਾਉਣ ਦਾ ਫ਼ੈਸਲਾ ਕੀਤਾ ਹੈ। ਲੁਧਿਆਣਾ ਟੋਲ ’ਤੇ ਇਹ ਵਾਧਾ 15 ਰੁਪਏ ਕੀਤਾ ਗਿਆ ਹੈ। ਕਮਰਸ਼ੀਅਲ ਵਾਹਨਾਂ ’ਤੇ 80 ਰੁਪਏ ਤੱਕ ਦਾ ਵਾਧਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹਰ ਤਰ੍ਹਾਂ ਦੇ ਵਾਹਨਾ ਦੇ ਮਹੀਨਾਵਾਰੀ ਪਾਸ ’ਤੇ ਵੀ ਸੈਂਕੜੇ ਰੁਪਏ ਦਾ ਵਾਧਾ ਤੈਅ ਕੀਤਾ ਗਿਆ ਹੈ।

ਪੰਜਾਬ ਦੇ ਟੋਲ ਪਲਾਜੇ ਹੋਏ ਮਹਿੰਗੇ

ਇਸ ਨਾਲ ਦਿੱਲੀ ਤੋਂ ਜੰਮੂ-ਕਸ਼ਮੀਰ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਤੋਂ ਹਰਿਆਣਾ ਤੇ ਪੰਜਾਬ ਆਉਣ ਵਾਲੇ ਵਾਹਨਾਂ ’ਤੇ ਅਸਰ ਪਵੇਗਾ। ਇਨ੍ਹਾਂ ਟੋਲ ਤੋਂ ਰੋਜ਼ਾਨਾ ਕਰੀਬ 2.10 ਲੱਖ ਵਾਹਨਾਂ ਦੀ ਆਵਾਜਾਈ ਹੁੰਦੀ ਹੈ। ਇਹ ਟੋਲ ਪਲਾਜ਼ਾ ਕਰਨਾਲ ਦੇ ਘਰੌਂਡਾ, ਅੰਬਾਲਾ ਦੇ ਘੱਗਰ ਅਤੇ ਪੰਜਾਬ ’ਚ ਲੁਧਿਆਣਾ ਦੇ ਲਾਡੋਵਾਲ ’ਚ ਸਥਿਤ ਹਨ।

Leave a Reply

Your email address will not be published. Required fields are marked *