ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਦੇ ਲੋਕਾਂ ਨੂੰ ਜਲਦ ਹੀ ਸਪਾਈਸ ਜੈੱਟ ਇਕ ਨਵਾਂ ਤੋਹਫਾ ਦੇਣ ਜਾ ਰਹੀ ਹੈ। ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਸਪਾਈਸ ਜੈੱਟ ਜਲਦ ਹੀ ਘਰੇਲੂ ਉਡਾਣ ਸ਼ੁਰੂ ਕਰਨ ਦੀ ਤਿਆਰੀ ਕਰ ਰਹੀ ਹੈ। ਸੂਤਰਾਂ ਤੋ ਮਿਲੀ ਜਾਣਕਾਰੀ ਦੇ ਅਨੁਸਾਰ ਸਪਾਈਸ ਜੈੱਟ ਪੰਜਾਬ ਦਾ ਦੇਹਰਾਦੂਨ ਨਾਲ ਸਿੱਧਾ ਹਵਾਈ ਸਪਰੰਕ ਬਣਾਉਣ ਜਾ ਰਹੀ ਹੈ।
ਜਿਸ ਨਾਲ ਪੰਜਾਬ ਦੇ ਲੋਕਾਂ ਨੂੰ ਬਹੁਤ ਲਾਭ ਮਿਲੇਗਾ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਨਵੀਂ ਉਡਾਣ ਨਾਲ ਪੰਜਾਬ ਤੋਂ ਲੋਕ ਚਾਰਧਾਮ, ਮਸੂਰੀ, ਨੈਨੀਤਾਲ, ਹੇਮਕੁੰਟ ਸਾਹਿਬ, ਹਰਿਦੁਆਰ, ਰਿਸ਼ੀਕੇਸ਼ ਦਾ ਸਫਰ ਬਹੁਤ ਹੀ ਸੁਖਾਲੇ ਤਰੀਕੇ ਨਾਲ ਕਰ ਸਕਣਗੇ।
ਨਾਲ ਹੀ ਇਸ ਫਲਾਇਟ ਦੀ ਟਿਕਟ ਸਮੇਂ ਨਾਲ ਬਦਲਦੀ ਰਹੇਗੀ। ਇਹ ਫਲਾਇਟ ਇਕ ਵਾਰ ਵਿੱਚ 78 ਲੋਕਾਂ ਨੂੰ ਲਿਜਾ ਸਕਦੀ ਹੈ। ਇਸ ਫਲਾਇਟ ਨਾਲ ਪੰਜਾਬ ਦੇ ਲੋਕਾਂ ਨੂੰ ਕਾਫੀ ਲਾਭ ਮਿਲੇਗਾ।

