ਨਵੀਂ ਦਿੱਲੀ (ਇੰਟ.)- ਦਿੱਲੀ ਪੁਲੀਸ (Delhi Police) ਨੇ ਗਣਤੰਤਰ ਦਿਵਸ (Republic Day) ਹਿੰਸਾ ਮਾਮਲੇ ਵਿੱਚ ਅਭਿਨੇਤਾ ਦੀਪ ਸਿੱਧੂ (Deep Sidhu) ਅਤੇ ਹੋਰਾਂ ਖ਼ਿਲਾਫ਼ ਪੂਰਕ ਦੋਸ਼ ਪੱਤਰ ਦਾਇਰ ਕੀਤਾ ਹੈ। ਮੁੱਖ ਮੈਟਰੋਪੋਲਿਟਨ ਮੈਜਿਸਟਰੇਟ ਗਜੇਂਦਰ ਸਿੰਘ (Gajender Singh) ਨਾਗਰ 19 ਜੂਨ ਨੂੰ ਬਾਅਦ ਦੁਪਹਿਰ 2 ਵਜੇ ਤਾਜ਼ਾ ਚਾਰਜਸ਼ੀਟ ਦੇ ਖਾਸ ਨੁਕਤਿਆਂ ਬਾਰੇ ਹੁਕਮ ਜਾਰੀ ਕਰਨਗੇ। ਅਦਾਲਤ ਨੇ ਕਿਹਾ, “ਇਸ ਕੇਸ ਦੇ ਜਾਂਚ ਅਧਿਕਾਰੀ ਨੇ ਉਨ੍ਹਾਂ ਗਵਾਹਾਂ ਦੇ ਨਾਮ ਦੱਸੇ ਜੋ ਗੰਭੀਰ ਜ਼ਖ਼ਮੀ ਹੋਏ ਸਨ ਜਾਂ ਜਿਨ੍ਹਾਂ ਕੋਲੋਂ ਹਥਿਆਰ ਖੋਹਿਆ ਗਿਆ ਸੀ।”ਹਿੰਸਾ ਦੀ ਜਾਂਚ ਅਪਰਾਧ ਸ਼ਾਖਾ ਨੂੰ ਸੌਂਪੀ ਗਈ ਸੀ ਤੇ 17 ਮਈ ਨੂੰ ਉਸ ਨੇ 3,224 ਪੰਨਿਆਂ ਦੀ ਚਾਰਜਸ਼ੀਟ ਦਾਇਰ ਕਰਕੇ ਸਿੱਧੂ ਸਣੇ 16 ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਚਲਾਉਣ ਦੀ ਮੰਗ ਕੀਤੀ ਸੀ।
Read this-ਵਿੰਬਲਡਨ ਤੇ ਟੋਕੀਓ ਓਲੰਪਿਕ ‘ਚ ਰਾਫੇਲ ਨਡਾਲ ਨਹੀਂ ਲੈਣਗੇ ਹਿੱਸਾ, ਦੱਸੀ ਇਹ ਵਜ੍ਹਾ
ਤੁਹਾਨੂੰ ਦੱਸ ਦਈੇਏ ਕਿ ਇਹ ਮੁਲਜ਼ਮ 26 ਜਨਵਰੀ ਨੂੰ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿਚ ਕੱਢੀ ਗਈ ਕਿਸਾਨਾਂ ਦੀ ਰੈਲੀ ਵਿਚ ਸ਼ਾਮਲ ਸਨ। ਦੀਪ ਸਿੱਧੂ ‘ਤੇ ਲੋਕਾਂ ਨੂੰ ਉਕਸਾਉਣ ਦਾ ਦੋਸ਼ ਹੈ। ਦਿੱਲੀ ਪੁਲਸ ਨੇ ਪਿਛਲੇ ਮਹੀਨੇ ਵੀ ਇਸ ਮਾਮਲੇ ਵਿਚ ਚਾਰਜਸ਼ੀਟ ਦਾਖਲ ਕੀਤੀ ਸੀ, ਜਿਸ ਵਿਚ ਪੰਜਾਬੀ ਐਕਟਰ ਦੀਪ ਸਿੱਧੂ ਅਤੇ ਇਕਬਾਲ ਸਿੰਘ ਸਮੇਤ 16 ਲੋਕਾਂ ਦੇ ਨਾਂ ਸਨ। ਚਾਰਜਸ਼ੀਟ ਵਿਚ ਕਿਹਾ ਗਿਆ ਸੀ ਕਿ ਪੁਲਿਸ ਅਤੇ ਕਿਸਾਨ ਨੇਤਾਵਾਂ ਵਿਚਾਲੇ ਰੈਲੀ ਲਈ ਤਿੰਨ ਰਸਤਿਆਂ ‘ਤੇ ਸਹਿਮਤੀ ਬਣੀ ਸੀ, ਪਰ ਕੁਝ ਪ੍ਰਦਰਸ਼ਨਕਾਰੀਆਂ ਨੇ ਸਮਝੌਤੇ ਨੂੰ ਤੋੜਣ ਲਈ ਪਹਿਲਾਂ ਤੋਂ ਯੋਜਨਾ ਬਣਾਈ ਸੀ। ਯਾਦ ਰਹੇ ਕਿ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿਚ ਇਸੇ ਸਾਲ 26 ਜਨਵਰੀ ਨੂੰ ਕਿਸਾਨਾਂ ਨੇ ਟ੍ਰੈਕਟਰ ਪਰੇਡ ਦਾ ਐਲਾਨ ਕੀਤਾ ਸੀ, ਪਰ ਇਸ ਦੌਰਾਨ ਕਾਫੀ ਹਿੰਸਾ ਦੇਖਣ ਨੂੰ ਮਿਲੀ ਸੀ।




