ਪਾਕਿ ਦੀ ਨਾਪਾਕ ਹਰਕਤ, 7 ਕਿਲੋ ਹੈਰੋਇਨ ਬਰਾਮਦ

Pakistani drug trafficker: ਪਾਕਿਸਤਾਨ ਵੱਲੋਂ ਹਮੇਸ਼ਾ ਨਾਪਾਕ ਹਰਕਤ ਕੀਤੀ ਜਾਂਦੀ ਹੈ। ਹੁਣ ਫਿਰ ਬੀਐੱਸਐਫ ਨੇ ਹਥਿਆਰ ਅਤੇ ਹੈਰੋਇਨ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਬੀਐੱਸਐੱਫ…

Pakistani drug trafficker: ਪਾਕਿਸਤਾਨ ਵੱਲੋਂ ਹਮੇਸ਼ਾ ਨਾਪਾਕ ਹਰਕਤ ਕੀਤੀ ਜਾਂਦੀ ਹੈ। ਹੁਣ ਫਿਰ ਬੀਐੱਸਐਫ ਨੇ ਹਥਿਆਰ ਅਤੇ ਹੈਰੋਇਨ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਬੀਐੱਸਐੱਫ ਨੂੰ ਅੰਮ੍ਰਿਤਸਰ ਅਤੇ ਅਬੋਹਰ ਬਾਰਡਰ ਉੱਤੋਂ ਵੱਡੀ ਸਫ਼ਲਤਾ ਮਿਲੀ ਹੈ।

ਅੰਮ੍ਰਿਤਸਰ ਬੀਓਪੀ ਉੱਤੇ ਡਰੋਨ
ਮਿਲੀ ਜਾਣਕਾਰੀ ਮੁਤਾਬਿਕ ਸੋਮਵਾਰ ਦੀ ਰਾਤ ਨੂੰ ਅੰਮ੍ਰਿਤਸਰ ਦੀ ਬੀਓਪੀ ਰਾਜਤਾਲ ਵਿੱਚ ਡਰੋਨ ਆਉਣ ਦੀ ਆਵਾਜ਼ ਸੁਣਾਈ ਦਿੱਤੀ ਅਤੇ ਬੀਐੱਸਐੱਫ ਦੇ ਜਵਾਨਾਂ ਵੱਲੋਂ ਫਾਇਰਿੰਗ ਕੀਤੀ ਗਈ। ਡਰੋਨ ਨੂੰ ਹੇਠਾਂ ਸੁੱਟਣ ਵਿੱਚ ਬੀਐੱਸਐਫ ਕਾਮਯਾਬ ਹੋ ਗਈ। ਡਰੋਨ ਦੁਆਰਾ 2 ਕਿਲੋ ਹੈਰੋਇਨ ਭੇਜੀ ਗਈ ਸੀ।

ਅਟਾਰੀ ਸੀਮਾ ਉੱਤੇ ਕਾਰਵਾਈ
ਅੰਮ੍ਰਿਤਸਰ ਦੇ ਅਟਾਰੀ ਬਾਰਡਰ ਉੱਤੇ ਡਰੋਨ ਦੀ ਅਵਾਜ਼ ਸੁਣਾਈ ਦਿੱਤੀ ਅਤੇ ਜਵਾਨਾਂ ਵੱਲੋਂ ਕਾਰਵਾਈ ਕੀਤੀ ਗਈ। ਇਸ ਤੋਂ ਬਾਅਦ ਸਰਚ ਅਭਿਆਨ ਚਲਾਇਆ ਗਿਆ ਤਾਂ ਇੱਥੋ ਹੈਰੋਇਨ ਦੇ ਤਿੰਨ ਪੈਕੇਜ ਬਰਾਮਦ ਕੀਤੇ ਗਏ। ਇਸ ਹੈਰੋਇਨ ਦੀ ਕੀਮਤ 21 ਕਰੋੜ ਰੁਪਏ ਦੱਸੀ ਜਾ ਰਹੀ ਹੈ।
 ਅਬੋਹਰ ਸਰਹੱਦ ਉੱਤੇ ਹਥਿਆਰ ਅਤੇ ਹੈਰੋਇਨ ਜ਼ਬਤ 
ਜਵਾਨਾਂ ਨੇ ਅਬੋਹਰ ਸਰਹੱਦ ਉ੍ਰੱਤੇ ਇਕ ਡਰੋਨ ਦੀ ਹਲਚਲ ਦਿਖਾਈ ਦਿੰਦੇ ਹੀ ਕਾਰਵਾਈ ਕੀਤੀ ਗਈ। ਜਵਾਨਾਂ ਵੱਲੋਂ ਸਰਚ ਅਭਿਆਨ ਚਲਾਇਆ ਗਿਆ ਤਾਂ 2 ਕਿਲੋਂ ਹੈਰੋਇਨ ਅਤੇ ਇਕ ਪਿਸਟਲ ਵੀ ਬਰਾਮਦ ਕੀਤਾ ਹੈ।

Leave a Reply

Your email address will not be published. Required fields are marked *