ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਲੀਡਰ ਫਾਰੂਕ ਅਬਦੁੱਲਾ ਤੋਂ ਅੱਜ ਪਬਲੀਕ ਸੇਫਟੀ ਐਕਟ (ਪੀਐਸਏ) ਹਟਾ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਉਨ੍ਹਾਂ ਦੀ ਨਜ਼ਰਬੰਦੀ ਖਤਮ ਹੋ ਗਈ ਹੈ। ਪੀਐਸਏ ਹਟਾਏ ਜਾਣ ਤੋਂ ਬਾਅਦ ਉਨ੍ਹਾਂ ਨੇ ਖੁਸ਼ੀ ਜ਼ਾਹਿਰ ਕੀਤੀ ਅਤੇ ਉਮੀਦ ਜਤਾਈ ਕਿ ਭਾਰਤ ਸਰਕਾਰ ਬਾਕੀ ਲੀਡਰਾਂ ਨੂੰ ਵੀ ਰਿਹਾਅ ਕਰ ਦੇਵੇਗੀ।
#WATCH NC MP Farooq Abdullah released from detention, says," I'm grateful to people of the State&all leaders&people in the rest of the country who spoke for our freedom. This freedom will be complete when all leaders are released. I hope GoI will take action to release everyone". pic.twitter.com/zKS6EamydV
— ANI (@ANI) March 13, 2020
ਨੈਸ਼ਨਲ ਕਾਨਫਰੰਸ ਦੇ ਸੰਸਦ ਮੈਂਬਰ ਫਾਰੂਕ ਅਬਦੁੱਲਾ ਨੇ ਨਜ਼ਰਬੰਦੀ ਤੋਂ ਰਿਹਾ ਹੋਣ ਮਗਰੋ ਕਿਹਾ ਕਿ ”ਮੈ ਰਾਜ ਦੇ ਲੋਕਾਂ ਅਤੇ ਦੇਸ਼ ਦੇ ਸਾਰੇ ਨੇਤਾਵਾਂ ਸ਼ੁਕਰਗੁਜ਼ਾਰ ਹਾਂ ਜਿਹੜੇ ਸਾਡੀ ਅਜਾਦੀ ਲਈ ਬੋਲਦੇ ਸਨ। ਇਹ ਅਜਾਦੀ ਉਦੋਂ ਪੂਰੀ ਹੋ ਜਾਵੇਗੀ ਜਦੋਂ ਸਾਰੇ ਨੇਤਾਵਾਂ ਦੀ ਰਿਹਾਈ ਹੋਵੇਗੀ। ਮੈਨੂੰ ਉਮੀਦ ਹੈ ਕਿ ਭਾਰਤ ਸਰਕਾਰ ਹਰੇਕ ਨੂੰ ਰਿਹਾਈ ਕਰਨ ਲਈ ਕਦਮ ਚੁੱਕੇਗੀ। ਉਨ੍ਹਾਂ ਅੱਗੇ ਕਿਹਾ ਕਿ ਹੁਣ ਮੈ ਅਜਾਦ ਹਾਂ ਅਤੇ ਸੰਸਦ ਵਿਚ ਜਾ ਕੇ ਲੋਕਾਂ ਦੀ ਅਵਾਜ ਚੁੱਕਾਗਾਂ।
ਦਰਅਸਲ 5 ਅਗਸਤ ਨੂੰ ਜੰਮੂ ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਫਾਰੂਕ ਅਬਦੁੱਲਾ,ਮਹਿਬੂਬਾ ਮੁਫਤੀ ਸਮੇਤ ਘਾਟੀ ਦੇ ਸਾਰੇ ਵੱਡੇ ਲੀਡਰਾਂ ਨੂੰ ਨਜ਼ਰਬੰਦ ਕਰ ਦਿੱਤਾ ਸੀ ਅਤੇ ਅੱਜ ਲਗਭਗ 7 ਮਹੀਨਿਆਂ ਦਾ ਸਮਾਂ ਬੀਤਣ ਤੋਂ ਬਾਅਦ ਫਾਰੂਕ ਅਬਦੁੱਲਾ ਉੱਤੇ ਗ੍ਰਹਿ ਮੰਤਰਾਲੇ ਨੇ ਪੀਐਸਏ ਹਟਾਉਣ ਦਾ ਫੈਸਲਾ ਕੀਤਾ ਹੈ ਹਾਲਾਂਕਿ ਮਹਿਬੂਬਾ ਮੁਫਤੀ ਨੂੰ ਅਜੇ ਵੀ ਨਜ਼ਰਬੰਦ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਕੇਂਦਰ ਸਰਕਾਰ ਫਾਰੂਕ ਅਬਦੁੱਲਾ ਉੱਤੇ ਪੀਐਸਏ ਹਟਾ ਕੇ ਘਾਟੀ ਦੇ ਮਾਹੋਲ ਨੂੰ ਵੇਖਣਾ ਚਾਹੁੰਦੀ ਹੈ ਜਿਸ ਤੋਂ ਬਾਅਦ ਹੀ ਬਾਕੀ ਲੀਡਰਾਏਂ ਦੀ ਰਿਹਾਈ ਉੱਤੇ ਕੋਈ ਫੈਸਲਾ ਲਿਆ ਜਾਵੇਗਾ। ਪਿਛਲੇ ਸਮੇਂ ਵਿਚ ਜੰਮੂ ਕਸ਼ਮੀਰ ਵਿਚੋਂ ਕਾਫੀ ਪਾੰਬੀਆਂ ‘ਚ ਢਿੱਲ ਦਿੱਤੀ ਗਈ ਹੈ ਜਿਸ ਵਿਚ ਇੰਟਰਨੈਟ ਸੇਵਾ ਅਤੇ ਸੋਸ਼ਲ ਮੀਡੀਆ ਦੀ ਬਹਾਲੀ ਕਰਨਾ ਸ਼ਾਮਲ ਹੈ।
