ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੱਜ ਦੇ ਸਮੇਂ ਚ ਸੋਸ਼ਲ ਮੀਡੀਆ ਤੇ ਕੁਝ ਵੀ ਪਾਓ ਉਹ ਪਲਕ ਝਪਕੇ ਦੇ ਹੀ ਵਾਇਰਲ ਹੋ ਜਾਂਦਾ ਹੈ। ਚਾਹੇ ਉਹ ਸਹੀ ਹੋਵੇ ਜਾਂ ਫਿਰ ਗਲਤ। ਇਸੇ ਤਰ੍ਹਾਂ ਦੀ ਸੋਸ਼ਲ ਮੀਡੀਆ ਤੇ ਕੁਝ ਤਸਵੀਰਾੰ ਵਾਇਰਲ ਹੋ ਰਹੀਆਂ ਸੀ ਜਿਹਨਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਕਾਂਗਰਸੀ ਸਮਰਥਕਾਂ ਦਾ ਕੁਟਾਪਾ ਚਾੜ੍ਹਿਆ ਗਿਆ ਤੇ ਨਾਲ ਹੀ ਉਹਨਾਂ ਨੇ ਉਸ ਥਾਂ ਤੋ ਦੋੜਾ ਵੀ ਦਿੱਤਾ ਗਿਆ। ਦਸ ਦਈਏ ਕਿ ਦਾਅਵਾ ਕੀਤਾ ਜਾ ਰਿਹਾ ਸੀ ਕਿ ਤਸਵੀਰ ਚ ਦਿਖਾਈ ਦੇ ਰਹੇ ਮੋਟਰਸਾਇਕਲ ਸਵਾਰ ਵਿਅਕਤੀ ਪੰਜਾਬ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਹਨ।
https://twitter.com/Garvita1012/status/1120636806775447552?ref_src=twsrc%5Etfw%7Ctwcamp%5Etweetembed%7Ctwterm%5E1120636806775447552%7Ctwgr%5E363937393b70726f64756374696f6e&ref_url=https%3A%2F%2Fabpsanjha.abplive.in%2Fpunjab%2Fviral-photo-claims-navjot-sidhu-beaten-in-punjab-469208
ਜਿਸ ਤੋਂ ਬਾਅਦ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ। ਕਾਬਿਲੇਗੌਰ ਹੈ ਕਿ ਵਾਇਰਲ ਹੋ ਰਹੀਆਂ ਤਸਵੀਰਾਂ ਚ ਕਿਹਾ ਗਿਆ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬੀ ਭਰਾਵਾਂ ਨੇ ਭਜਾ ਭਜਾ ਕੁੱਟਿਆ। ਪਰ ਇਹ ਵਾਇਰਲ ਹੋ ਰਹੀਆਂ ਤਸਵੀਰਾਂ ਦੇ ਪਿੱਛੇ ਦਾ ਅਸਲ ਸੱਚ ਕੁਝ ਹੋਰ ਹੀ ਹੈ। ਜੀ ਹਾਂ ਤੁਹਾਨੂੰ ਦਸ ਦਈਏ ਕਿ ਵਾਇਰਲ ਹੋ ਰਹੀਆਂ ਤਸਵੀਰਾਂ ਚ ਮੋਟਰਸਾਇਕਲ ਸਵਾਰ ਵਿ੍ਅਕਤੀ ਨਵਜੋਤ ਸਿੰਘ ਸਿੱਧੂ ਨਹੀਂ ਹੈ ਸਗੋਂ ਇਹ ਤਸਵੀਰ ਸਾਲ 2016 25 ਸਤੰਬਰ ਦੀ ਹੈ।
कांग्रेस के,
मात्र 2 साल के शासन से त्रस्त लोगों ने,
पंजाब में चुनाव प्रचार कर रहे कांग्रेसियों को दौड़ा-दौड़ा कर पीटा, pic.twitter.com/pzqH8nVfEF— Jalpa Gauri (@GauriJalpa) April 22, 2019
ਜਦੋ ਮੋਟਰਸਾਇਕਲ ਰੈਲੀ ਕੱਢੀ ਗਈ ਸੀ ਇਹਨਾਂ ਤੇ ਕੁਝ ਸ਼ਰਾਰਤੀ ਅਨਸਰਾਂ ਨੇ ਹਮਲਾ ਕਰ ਦਿੱਤਾ ਸੀ ਜਿਸ ਕਾਰਨ 3 ਲੋਕ ਜਖਮੀ ਹੋ ਗਏ ਸੀ। ਜਿਕਰ-ਏ-ਖਸਾ ਹੈ ਕਿ ਸੋਸ਼ਲ ਮੀਡੀਆ ਦਾ ਇਸਤੇਮਾਲ ਅੱਜ ਹਰ ਕੋਈ ਕਰ ਰਿਹਾ ਹੈ. ਇਹ ਇਸਤੇਮਾਲ ਸਹੀ ਲਈ ਵੀ ਹੈ ਤੇ ਗਲਤ ਲਈ ਵੀ। ਨਾਲ ਹੀ ਸੋਸ਼ਲ ਮੀਡੀਆ ਦੇ ਕਾਰਨ ਹੀ ਲੋਕਾਂ ਨੂੰ ਗਲਤ ਜਾਣਕਾਰੀ ਮਿਲਦੀ ਹੈ ਜੋ ਕਿ ਸਹੀ ਗੱਲ ਨਹੀਂ. ਜਿਸ ਕਾਰਨ ਸੋਸ਼ਲ ਮੀਡੀਆ ਦਾ ਇਸਤੇਮਾਲ ਲੋਕਾਂ ਨੂੰ ਸਹੀ ਤਰੀਕੇ ਨਾਲ ਕਰਨਾ ਚਾਹੀਦਾ ਹੈ ਤੇ ਨਾਲ ਹੀ ਲੋਕਾਂ ਨੂੰ ਸੋਸ਼ਲ ਮੀਡੀਆ ਤੇ ਆਉਣ ਵਾਲਾ ਕਿਸੇ ਵੀ ਤਰ੍ਹਾਂ ਦਾ ਕੰਟੈਟ ਤੇ ਵੀ ਭਰੋਸਾ ਨਹੀਂ ਕਰਨਾ ਚਾਹੀਦਾ ਉਸ ਤੇ ਉਸ ਵੇਲੇ ਹੀ ਭਰੋਸਾ ਕਰਨਾ ਚਾਹੀਦਾ ਹੈ ਜਦੋ ਉਸ ਕੰਟੈਟ ਦਾ ਕੋਈ ਪੁਖਤਾ ਸਬੂਤ ਹੋਵੇ।
