ਕੈਬਨਿਟ ਮੀਟਿੰਗ ‘ਚ ਨਾ ਸਹੀ ਪਰ ਸਿੱਧੂ ਨੇ ਇਸ ਤਰ੍ਹਾਂ ਕੱਢੀ ਕੈਪਟਨ ਖਿਲਾਫ ਆਪਣੀ ਭੜਾਸ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕਸਭਾ ਚੋਣਾਂ ਤੋਂ ਬਾਅਦ ਪੰਜਾਬ ਕੈਬਨਿਟ ਦੀ ਪਹਿਲੀ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਕੈਬਨਿਟ ਦੇ ਸਾਰੇ ਮੰਤਰੀ ਮੌਜੂਦ ਸੀ ਪਰ ਇਸ ਮੀਟਿੰਗ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕਸਭਾ ਚੋਣਾਂ ਤੋਂ ਬਾਅਦ ਪੰਜਾਬ ਕੈਬਨਿਟ ਦੀ ਪਹਿਲੀ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਕੈਬਨਿਟ ਦੇ ਸਾਰੇ ਮੰਤਰੀ ਮੌਜੂਦ ਸੀ ਪਰ ਇਸ ਮੀਟਿੰਗ ਨਵਜੋਤ ਸਿੰਘ ਸਿੱਧੂ ਗੈਰ ਹਾਜਿਰ ਰਹੇ। ਜਿਸ ਤੇ ਕਿਹਾ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਸੀਐੱਮ ਕੈਪਟਨ ਅਮਰਿੰਦਰ ਸਿੰਘ ਤੋਂ ਨਾਰਾਜ ਸਨ। ਬੇਸ਼ਕ ਨਵਜੋਤ ਸਿੰਘ ਸਿੱਧੂ ਕੈਬਨਿਟ ਮੀਟਿੰਗ ਚ ਸ਼ਾਮਲ ਨਾ ਹੋਕੇ ਕੁਝ ਨਾ ਬੋਲੇ ਪਰ ਉਹਨਾਂ ਨੇ ਪ੍ਰੈਸ ਕਾਨਫਰੰਸ ਕਰ ਆਪਣੀ ਸਾਰੀ ਭੜਾਸ ਕੱਢੀ।

Sidhu

 

ਦਸ ਦਈਏ ਕਿ ਸਿੱਧੂ ਨੇ ਕਿਹਾ ਕਿ ਆਪਣੀ ਇੱਜਤ ਤੇ ਆਪਣਾ ਨਾ ਹਰ ਕਿਸੇ ਨੂੰ ਸਭ ਤੋਂ ਪਿਆਰਾ ਹੁੰਦਾ ਹੈ। ਤੇ ਉਹ ਆਪਣੇ ਨਾਂ ਤੇ ਕਦੇ ਵੀ ਦਾਗ ਨਹੀਂ ਲੱਗਣ ਦੇਣਗੇ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਹਰ ਵਾਰ ਉਹਨਾਂ ਦੇ ਵਿਭਾਗ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ।

Captain and sidhu

ਇਸ ਤੋਂ ਇਲਾਵਾ ਉਹਨਾਂ ਨੇ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਤੇ ਸ਼ਬਦੀ ਹਮਲਾ ਕਰਦੇ ਹੋਏ ਕਿਹਾ ਕਿ ਕੈਪਟਨ ਉਹਨਾਂ ਤੋਂ ਵੱਡੇ ਹਨ ਤੇ ਉਹਨਾਂ ਨੂੰ ਜੋ ਵੀ ਕੁਝ ਕਹਿਣਾ ਹੈ ਉਹ ਉਹਨਾਂ ਨੂੰ ਬੁਲਾ ਕੇ ਕਹਿਣ। ਇਸ ਤੋਂ ਇਲਾਵਾ ਸਿੱਧੂ ਨੇ ਇਹ ਵੀ ਕਿਹਾ ਕਿ ਉਹ ਇਕ ਕਾਂਗਰਸੀ ਦੀ ਇੱਜਤ ਕਰਦੇ ਹਨ। ਉਹਨਾਂ ਨੇ ਆਪਣੀ ਲੜਾਈ ਨੂੰ ਲੈਕੇ ਕਿਹਾ ਕਿ ਉਹ ਕਦੇ ਵੀ ਆਪਣੀਆਂ ਨਾਲ ਨਹੀਂ ਲੜਣਗੇ ਕਿਉਂਕਿ ਉਹਨਾਂ ਦੀ ਲੜਾਈ ਵਿਰੋਧੀਆਂ ਦੇ ਨਾਲ ਹੈ।

Leave a Reply

Your email address will not be published. Required fields are marked *