ਸਿੱਧੂ ਦੇ ਲੱਗੇ ਪੋਸਟਰ, ਪੁੱਛਿਆ- ਕਦੋਂ ਛੱਡ ਰਹੇ ਹੋ ਸਿਆਸਤ ?

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮੁਹਾਲੀ ‘ਚ ਨਵਜੋਤ ਸਿੰਘ ਸਿੱਧੂ ਦੇ ਪੋਸਟਰ ਲੱਗੇ ਹਨ ਜਿਸ ਤੇ ਉਹਨਾਂ ਨੂੰ ਪੁੱਛਿਆ ਜਾ ਰਿਹਾ ਹੈ ਕਿ ਉਹ ਸਿਆਸਤ ਨੂੰ ਕਦੋਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮੁਹਾਲੀ ‘ਚ ਨਵਜੋਤ ਸਿੰਘ ਸਿੱਧੂ ਦੇ ਪੋਸਟਰ ਲੱਗੇ ਹਨ ਜਿਸ ਤੇ ਉਹਨਾਂ ਨੂੰ ਪੁੱਛਿਆ ਜਾ ਰਿਹਾ ਹੈ ਕਿ ਉਹ ਸਿਆਸਤ ਨੂੰ ਕਦੋਂ ਛੱਡਣਗੇ? ਦਸ ਦਈਏ ਕਿ ਨਵਜੋਤ ਸਿੰਘ ਸਿੱਧੂ ਦੇ ਪੋਸਟਰ ਲਾਏ ਗਏ ਹਨ ਤੇ

ਨਾਲ ਹੀ ਉਹਨਾਂ ਪੋਸਟਰਾਂ ਤੇ ਲਿਖਿਆ ਗਿਆ ਹੈ ਕਿ ਜੇ ਰਾਹੁਲ ਗਾਂਧੀ ਅਮੇਠੀ ਤੋਂ ਚੋਣ ਹਾਰ ਗਏ ਤਾਂ ਸਿੱਧੂ ਸਿਆਸਤ ਛੱਡ ਦੇਵੇਗਾ। ਜਿਸ ਤੋਂ ਬਾਅਦ ਉਹਨਾਂ ਨੂੰ ਲੋਕਾਂ ਨੇ ਇਹਨਾਂ ਪੋਸਟਰਾਂ ਰਾਹੀ ਉਹਨਾਂ ਨੂੰ ਆਪਣਾ ਵਾਅਦਾ ਯਾਦ ਕਰਵਾਇਆ ਹੈ।

Sidhu

ਉੱਥੇ ਹੀ ਤੁਹਾਨੂੰ ਦਸ ਦਈਏ ਕਿ ਰਾਹੁਲ ਗਾਂਧੀ ਅਮੇਠੀ ਤੋਂ ਲੋਕਸਭਾ ਚੋਣਾਂ ਨੂੰ ਹਾਰ ਗਏ ਹਨ ਤੇ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਆਪਣੇ ਬਦਲੇ ਗਏ ਵਿਭਾਗ ਦੇ ਕਾਰਨ ਕਾਫੀ ਨਾਰਾਜ ਚੱਲ ਰਹੇ ਹਨ। ਜਿਸ ਕਾਰਨ ਇਹਨਾਂ ਪੋਸਟਰਾਂ ਦੇ ਨਾਲ ਉਹਨਾਂ ਨੂੰ ਆਪਣੇ ਚੋਣ ਪ੍ਰਚਾਰ ਦੌਰਾਨ ਕੀਤੇ ਗਏ ਵਾਅਦੇ ਨੂੰ ਯਾਦ ਕਰਵਾਇਆ ਗਿਆ ਹੈ।

Sidhu

ਇਸ ਤੋਂ ਇਲਾਵਾ ਜੇਕਰ ਇਹ ਗੱਲ ਕੀਤੀ ਜਾਵੇ ਕੀ ਆਖਿਰ ਇਹਨਾਂ ਪੋਸਟਰਾਂ ਨੂੰ ਕਿਸਨੇ ਲਾਇਆ ਹੈ ਤੇ ਉਸਦਾ ਇਸਦੇ ਪਿੱਛੇ ਕਿਹੜਾ ਮਕਸਦ ਹੈ। ਨਾਲ ਹੀ ਸਵਾਲ ਇਹ ਵੀ ਖੜ੍ਹਾ ਹੁੰਦਾ ਹੈ ਕਿ ਇਹਨਾਂ ਪੋਸਟਰਾਂ ਨੂੰ  ਲਗਾਉਣ ਪਿੱਛੇ ਕਿਸੇ ਸ਼ਰਾਰਤੀ ਅਨਸਰਾਂ ਦਾ ਕੰਮ ਹੈ ਜਾਂ ਫਿਰ ਲੋਕਾਂ ਦਾ ਰੋਸ ?

Leave a Reply

Your email address will not be published. Required fields are marked *