ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫਰਮਾਨ ਦੇ ਸਵਾਲ ਚੁੱਕੇ ਹਨ। ਦਸ ਦਈਏ ਕਿ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਮੀਦਵਾਰ ਨੂੰ ਜਿਤਾਉਣਾ ਪਾਰਟੀ ਦੀ ਸਾਂਝੀ ਜਿੰਮ੍ਹੇਵਾਰੀ ਹੁੰਦੀ ਹੈ।
https://www.facebook.com/LivingIndiaNewschannel/videos/456706601747365/
ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਪਾਰਟੀ ਦੀ ਅਗਵਾਈ ਕਰਨ ਵਾਲੇ ਦੀ ਜਿੰਮ੍ਹੇਵਾਰੀ ਵੱਧ ਹੁੰਦੀ ਹੈ। ਇਸ ਤੋਂ ਇਲਾਵਾ ਸਿੱਧੂ ਨੇ ਇਹ ਵੀ ਕਿਹਾ ਕਿ ਪਾਰਟੀ ਆਗੂਆਂ ਦੀ ਵਫਾਦਾਰੀ ਤੇ ਸ਼ੱਕ ਕਰਨਾ ਗਲਤ ਹੋਵੇਗਾ। ਦੱਸਣਯੋਗ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਕ ਫਰਮਾਨ ਜਾਰੀ ਕਰਦੇ ਹੋਏ ਕਿਹਾ ਕਿ ਹਲਕੀਆਂ ਦੇ ਉਮੀਦਵਾਰਾਂ ਨੂੰ ਜਿਤਾਉਣਾ ਮੰਤਰੀਆਂ ਤੇ ਵਿਧਾਇਕਾ ਦੀ ਜਿੰਮ੍ਹੇਵਾਰੀ ਹੈ।
