ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਵੇਂ ਯੂਟੁਬਰ ਬਣੇ ਨਵਜੋਤ ਸਿੰਘ ਸਿੱਧੂ ਵਲੋਂ ਬੀਜੇਪੀ ਛੱਡ ਕੇ ਕਾਂਗਰਸ ‘ਚ ਸ਼ਾਮਿਲ ਹੋਣ ਦਾ ਫੈਸਲਾ ਉਨ੍ਹਾਂ ਦੇ ਸਿਆਸੀ ਜੀਵਨ ‘ਤੇ ਭਾਰੀ ਪੈ ਸਕਦਾ ਹੈ। ਸ਼ਾਇਦ ਅੰਦਾਜਾ ਨਹੀਂ ਸੀ ਸਿੱਧੂ ਨੂੰ ਕਿ, ਬੀਜੇਪੀ ਛੱਡਣ ਤੋਂ ਬਾਅਦ ਸਿਆਸਤ ‘ਚ ਰਾਜਨੀਤੀ ਦੇ ਕਪਤਾਨ ਦੇ ਸਾਹਮਣੇ ਸਰਵਉੱਚਤਾ ਕਾਇਮ ਕਰਨ ਦੀ ਲਾਲਸਾ ਕੁਰਕ ਹੋਵੇਗੀ। ਸਿੱਧੂ ਯੂ-ਟਿਉਬ ਚੈਨਲ ਰਾਹੀਂ ਲੋਕਾਂ ਦੀ ਨਬਜ਼ ਪੜ੍ਹਨ ਦੀ ਤਿਆਰੀ ਵਿੱਚ ਹਨ ਤਾਂ ਜੋ ਉਹ ਲੋਕਾਂ ਵਿੱਚ ਆਪਣੀ ਸਵੀਕ੍ਰਿਤੀ ਨੂੰ ਜਾਣ ਸਕਣ। ਇਹ ਸਿੱਧੂ ਦੇ ਨਜ਼ਦੀਕੀ ਲੋਕਾਂ ਦਾ ਮੰਨਣਾ ਹੈ।
ਉੱਥੇ ਹੀ ਵਿਧਾਨਸਭਾ ਚੋਣਾਂ ‘ਚ ਪੂਰਬੀ ਵਿਧਾਨ ਸਭਾ ਦੇ ਵੋਟਰ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਹਨ ਕਿ, ਸਿੱਧੂ ਆਪਣੇ ਵਿਧਾਨ ਸਭਾ ਮੈਂਬਰਾਂ ਨਾਲ ਕੀਤੇ ਵਾਅਦੇ ਕਦੋਂ ਪੂਰਾ ਕਰੇਗਾ। ਮੰਤਰੀ ਦੇ ਅਹੁਦੇ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ, ਉਨ੍ਹਾਂ ਦੇ ਵਿਧਾਨ ਸਭਾ ਹਲਕੇ ਵਿੱਚ ਬਹੁਤ ਘੱਟ ਸਮਾਂ ਆਇਆ ਹੈ। ਭਾਜਪਾ ਦੀ ਮੈਂਬਰਸ਼ਿਪ ਅਤੇ ਰਾਜ ਸਭਾ ਤੋਂ ਅਸਤੀਫੇ ਤੋਂ ਬਾਅਦ ਸਿੱਧੂ ਦੇ ਪੈਰ ਰਾਜਨੀਤੀ ਵਿੱਚ ਮਜ਼ਬੂਤ ਨਹੀਂ ਹੋ ਪਾ ਰਹੇ ਹਨ।
ਇਕ ਸੰਸਦ ਮੈਂਬਰ ਦੇ ਤੌਰ ‘ਤੇ ਬਾਦਲ ਪਰਿਵਾਰ ਦੇ ਵਿਰੋਧ ਲੜਦੇ ਰਹੇ। ਕਾਂਗਰਸ ‘ਚ ਸ਼ਾਮਿਲ ਹੋਣ ਤੋਂ ਬਾਅਦ ਉਨ੍ਹਾਂ ਦੀ ਸਿਆਸੀ ਲੜਾਈ ਹੁਣ ਕੈਪਟਨ ਅਮਰਿੰਦਰ ਸਿੰਘ ਨਾਲ ਛਿੱਡ ਗਈ ਹੈ, ਜਿਸਦਾ ਮਾੜਾ ਪ੍ਰਭਾਅ ਕਾਂਗਰਸ ‘ਤੇ ਤਾਂ ਪਿਆ ਹੀ ਹੈ। ਨਾਲ ਹੀ ਸੂਬੇ ਦੀ ਉਸ ਜਨਤਾ ਨੂੰ ਵੀ ਇਸ ਵਿਰੋਧ ਦਾ ਨੁਕਸਾਨ ਝਲੱਣਾ ਪੈ ਸਕਦਾ ਹੈ, ਜਿਨ੍ਹਾਂ ਨੂੰ ਉਮੀਦ ਸੀ ਕਿ, ਸਿੱਧੂ ਕੁਝ ਵੱਖਰਾ ਕਰ ਕੇ ਦਿਖਾਉਣਗੇ।
ਰਾਜਨੀਤਿਕ ਲਾਲਸਾ ਕਾਰਨ ਕੈਪਟਨ ਨਾਲ ਟਾਕਰਾ
ਨਵਜੋਤ ਸਿੱਧੂ, ਜਿਸ ਨੇ ਪੰਜਾਬ ਫਸਟ ਕਹਿ ਕੇ ਸੂਬੇ ਦੀ ਗੁਆਚੀ ਹੋਈ ਇੱਜ਼ਤ ਮੁੜ ਬਹਾਲ ਕਰਨ ਦਾ ਦਾਅਵਾ ਕੀਤਾ ਸੀ, ਢਾਈ ਸਾਲ ਕਾਂਗਰਸ ਸਰਕਾਰ ਵਿੱਚ ਮੰਤਰੀ ਰਹੇ, ਪਰ ਨਾ ਤਾਂ ਉਹ ਅਕਾਲੀ-ਭਾਜਪਾ ਦੇ ਸ਼ਾਸਨ ਵਿੱਚ ਸਥਾਨਕ ਸੰਸਥਾ ਵਿਭਾਗ ‘ਚ ਕੋਈ ਘੁਟਾਲਾ ਫੜ ਸਕੇ ਅਤੇ ਨਾ ਹੀ ਉਹ ਇਨ੍ਹਾਂ ਸਾਲਾਂ ਵਿੱਚ ਆਪਣੇ ਰਿਹਾਇਸ ਸ਼ਹਿਰ ਲਈ ਕੋਈ ਵੱਡਾ ਪ੍ਰਾਜੈਕਟ ਦੇਣ ਵਿੱਚ ਸਫਲ ਰਹੇ।
ਚੋਣ ਪ੍ਰਚਾਰ ਦੌਰਾਨ ਸਿੱਧੂ ਨੇ ਤਤਕਾਲੀ ਸਥਾਨਕ ਬਾਡੀ ਮੰਤਰੀ ਅਨਿਲ ਜੋਸ਼ੀ ਦੇ ਕਥਿਤ ਭ੍ਰਿਸ਼ਟਾਚਾਰ ਦਾ ਮੁੱਦਾ ਉਠਾਇਆ ਅਤੇ ਲੋਕਾਂ ਨਾਲ ਵਾਅਦਾ ਕੀਤਾ ਕਿ, ਉਹ ਉਨ੍ਹਾਂ ਦਾ ਪਰਦਾਫਾਸ਼ ਕਰਨਗੇ। ਪਰ ਕੋਈ ਨਤੀਜਾ ਨਹੀਂ ਮਿਲਿਆ। ਸਿੱਧੂ ਨੇ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਇੱਕ ਪ੍ਰੈਸ ਕਾਨਫਰੰਸ ਵਿੱਚ ਗੰਦੇ ਨਾਲੇ ਦੇ ਨਾਲ ਵਸੇ ਇਲਾਕਿਆਂ ਵਿੱਚ ਵਸਦੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦਾ ਮੁੱਦਾ ਚੁੱਕਿਆ ਸੀ।
ਸਿੱਧੂ ਨੇ ਦਾਅਵਾ ਕੀਤਾ ਸੀ ਕਿ, ਉਹ ਇਸ ਮੁੱਦੇ ਨੂੰ ਕੈਬਨਿਟ ਮੀਟਿੰਗ ਵਿੱਚ ਰੱਖਣਗੇ। ਬਾਅਦ ‘ਚ ਗੰਦੇ ਨਾਲੇ ਨਾਲ ਲੱਗਦੀਆਂ ਕਾਲੋਨੀਆਂ ਨਾਲ ਜੁੜੇ ਮੁੱਦੇ ‘ਤੇ ਚੁੱਪੀ ਧਾਰ ਲਈ। ਫੈਕਟਰੀਆਂ ਅਜੇ ਵੀ ਆਪਣਾ ਗੰਦਾ ਪਾਣੀ ਇਸ ਨਾਲੇ ਵਿੱਚ ਸੁੱਟ ਰਹੀਆਂ ਹਨ। ਅੰਮ੍ਰਿਤਸਰ ਮਿਉਂਸਪਲ ਕਾਰਪੋਰੇਸ਼ਨ ਦੇ ਗਠਨ ਤੋਂ ਬਾਅਦ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਨਿਗਮ ਦੀ ਮੀਟਿੰਗ ਵਿੱਚ 100 ਕਰੋੜ ਦੀ ਰਾਸ਼ੀ ਦੇਣ ਦਾ ਦਾਅਵਾ ਕੀਤਾ ਗਿਆ ਸੀ।
ਸੂਬਾ ਸਰਕਾਰ ਨੇ ਸਿੱਧੂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ, ਨਾ ਤਾਂ ਸਿੱਧੂ ਗੁਰੂਨਗਰੀ ਲਈ ਕੋਈ ਕੇਂਦਰ ਸਰਕਾਰ ਦਾ ਪ੍ਰਾਜੈਕਟ ਲਿਆਉਂਣ ਵਿੱਚ ਸਫਲ ਰਹੇ ਅਤੇ ਨਾ ਹੀ ਉਹ ਆਪਣੇ ਵਿਭਾਗ ਦੇ ਵਿਕਾਸ ਦਾ ਨਮੂਨਾ ਪੇਸ਼ ਕਰ ਸਕੇ।


