Navjot Sidhu News : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਸਿਆਸਤ ਤੋਂ ਦੂਰ ਰਹਿ ਰਹੇ ਨਵਜੋਤ ਸਿੱਧੂ ‘ਬਿੱਗ ਬੌਸ’ ‘ਚ ਜਾ ਰਹੇ ਹਨ। ਦੱਸ ਦੇਈਏ ਕਿ ਨਵਜੋਤ ਸਿੱਧੂ ਕਾਫੀ ਸਮੇਂ ਤੋਂ ਸਿਆਸਤ ਤੋਂ ਦੂਰੀ ਬਣਾ ਕੇ ਬੈਠੇ ਹਨ। ਕੈਂਸਰ ਨਾਲ ਜੂਝ ਰਹੀ ਧਰਮ ਪਤਨੀ ਨਵਜੋਤ ਕੌਰ ਸਿੱਧੂ ਨੂੰ ਸਮਾਂ ਦੇ ਰਹੇ ਹਨ।
ਦੱਸ ਦੇਈਏ ਕਿ ਨਵਜੋਤ ਸਿੱਧੂ ਨੇ ਕਲਰਸ ਚੈਨਲ ‘ਤੇ ਪ੍ਰਸਾਰਿਤ ਬਿੱਗ ਬੌਸ ‘ਚ ਜਾਣ ਦੀ ਤਸਵੀਰ ਸ਼ੇਅਰ ਕੀਤੀ ਹੈ। ਇਸ ‘ਚ ਉਨ੍ਹਾਂ ਨੇ ਲਿਖਿਆ ਹੈ, ‘ਮੇਜਰ ਸਿੱਧੂ ਇਨ ਬਿੱਗ ਬੌਸ ਡਰੀਮ ਕਮ ਟਰੂ।’ ਇਸ ਸਬੰਧੀ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਸਿੱਧੂ ਆਉਣ ਵਾਲੇ ਬਿੱਗ ਬੌਸ ਵਿੱਚ ਹਿੱਸਾ ਲੈਣਗੇ। ਉਂਝ ਉਹ ਇਸ ਤੋਂ ਪਹਿਲਾਂ 2012 ‘ਚ ਬਿੱਗ ਬੌਸ ‘ਚ ਹਿੱਸਾ ਲੈ ਚੁੱਕੇ ਹਨ।
ਬਿੱਗ ਬੌਸ ‘ਚ ਗੱਜਣਗੇ ਨਵਜੋਤ ਸਿੱਧੂ, ਸਿਆਸਤ ਤੋਂ ਬਣਾਈ ਹੋਈ ਹੈ ਦੂਰੀ
Navjot Sidhu News : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਸਿਆਸਤ ਤੋਂ ਦੂਰ ਰਹਿ…
