ਪਟਿਆਲਾ– ਨਵਜੋਤ ਸਿੱਧੂ ਜੇਲ੍ਹ ਵਿੱਚ ਦਾਲ-ਰੋਟੀ ਨਹੀਂ ਖਾ ਰਹੇ ਹਨ। ਉਹ ਸਪੈਸ਼ਲ ਡਾਈਟ ਲਈ ਅਦਾਲਤ ਪਹੁੰਚੇ ਹਨ। ਉਨ੍ਹਾਂ ਨੇ ਖੁਦ ਨੂੰ ਜਿਗਰ ਦੀ ਸਮੱਸਿਆ ਦੱਸੀ ਹੈ। ਇਸ ਤੋਂ ਇਲਾਵਾ ਬਲੱਡ ਕਲਾਟਿੰਗ ਭਾਵ ਗਾੜ੍ਹੇ ਖੂਨ ਦੀ ਸਮੱਸਿਆ ਵੀ ਹੈ। ਕਣਕ ਤੋਂ ਐਲਰਜੀ ਵੀ ਹੈ। ਸਿੱਧੂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਡਾਕਟਰ ਵਲੋਂ ਦੱਸੀ ਗਈ ਸਪੈਸ਼ਲ ਡਾਈਟ ਹੀ ਦਿੱਤੀ ਜਾਵੇ। ਪਟਿਆਲਾ ਦੀ ਚੀਫ ਜਿਊਡੀਸ਼ੀਅ ਮੈਜਿਸਟ੍ਰੇਟ ਕੋਰਟ ਨੇ ਇਸ ਬਾਰੇ ਵਿਚ ਜਵਾਬ ਮੰਗਿਆ ਹੈ। ਇਸ ਦੇ ਲਈ ਰਾਜਿੰਦਰਾ ਹਸਪਤਾਲ ਦੇ ਸੁਪਰੀਟੇਂਡੈਂਟ ਨੇ ਡਾਕਟਰਾਂ ਦਾ ਮੈਡੀਕਲ ਬੋਰਡ ਬਣਾਇਆ ਹੈ। ਜੋ 23 ਮਈ ਨੂੰ ਸਪੈਸ਼ਲ ਡਾਈਟ ਦੇ ਸਬੰਧ ਵਿਚ ਕੋਰਟ ਵਿਚ ਰਿਪੋਰਟ ਸੌਂਪਣਗੇ। ਉਮੀਦ ਕੀਤੀ ਜਾ ਰਹੀ ਹੈ ਕਿ ਸਿੱਧੂ ਨੂੰ ਸਪੈਸ਼ਲ ਡਾਈਟ ਦਿੱਤੀ ਜਾ ਸਕਦੀ ਹੈ।
Also Read: ਬਰਾਤੀਆਂ ਨਾਲ ਭਰੀ ਬੋਲੈਰੋ ਹਾਦਸੇ ਦੀ ਸ਼ਿਕਾਰ, 8 ਹਲਾਕ
ਜੇਲ ਵਿਚ ਫਲ, ਸਲਾਦ ਖਾ ਰਹੇ
ਸਿੱਧੂ ਨੂੰ ਸੁਪਰੀਮ ਕੋਰਟ ਨੇ 34 ਸਾਲ ਪੁਰਾਣੇ ਰੋਡ ਰੇਜ ਕੇਸ ਵਿਚ ਇਕ ਸਾਲ ਦੀ ਕੈਦ ਦੀ ਸਜ਼ਾ ਦਿੱਤੀ ਹੈ। ਸਿੱਧੂ ਨੇ ਸ਼ੁੱਕਰਵਾਰ ਨੂੰ ਪਟਿਆਲਾ ਕੋਰਟ ਵਿਚ ਸਿਰੰਡਰ ਕੀਤਾ। ਜਿਸ ਤੋਂ ਬਾਅਦ ਉਨ੍ਹਾਂ ਨੂੰ ਪਟਿਆਲਾ ਸੈਂਟਰਲ ਜੇਲ ਵਿਚ ਭੇਜ ਦਿੱਤਾ ਗਿਆ ਹੈ। ਸਿੱਧੂ ਨੇ ਜੇਲ ਦੀ ਦਾਲ ਰੋਟੀ ਨਹੀਂ ਖਾਧੀ ਹੈ। ਸਿੱਧੂ ਸਿਰਫ ਸਲਾਦ, ਫਲ ਤੇ ਚਾਹ ਲੈ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬਿਮਾਰੀ ਦੇ ਕਾਰਨ ਉਹ ਹੋਰ ਚੀਜ਼ਾਂ ਨਹੀਂ ਖਾ ਸਕਦੇ। ਉਨ੍ਹਾਂ ਨੂੰ ਬਿਨਾਂ ਬੀਜ ਵਾਲੇ ਕੁਝ ਹੀ ਫਲ ਖਾਣੇ ਹਨ।
ਅਜੇ ਤੱਕ ਨਹੀਂ ਦਿੱਤੇ ਨੰਬਰ
ਜੇਲ੍ਹ ਵਿਚ ਕੈਦੀ ਨੂੰ ਪਰਿਵਾਰ ਵਾਲਿਆਂ ਨਾਲ ਗੱਲ ਕਰਨ ਦੀ ਛੋਟ ਮਿਲਦੀ ਹੈ। ਇਸ ਦੇ ਲਈ ਉਹ 5 ਨੰਬਰ ਦੇ ਸਕਦੇ ਹਨ। ਸਿੱਧੂ ਨੂੰ ਜੇਲ ਵਿਚ ਆਉਣ ਉੱਤੇ ਜੇਲ ਪ੍ਰਸ਼ਾਸਨ ਨੇ ਇਹ ਨੰਬਰ ਮੰਗੇ ਸਨ। ਹਾਲਾਂਕਿ ਸਿੱਧੂ ਨੇ ਅਜੇ ਨੰਬਰ ਨਹੀਂ ਦਿੱਤੇ ਹਨ। ਸਿੱਧੂ ਫਿਲਹਾਲ ਇਕੱਲੇ ਰਹਿਣ ਦੀ ਕੋਸ਼ਿਸ਼ ਕਰ ਰਹੇ ਹਨ।
ਕੱਲ ਸੁਪਰੀਮ ਕੋਰਟ ‘ਚ ਕਿਊਰੇਟਿਵ ਪਟੀਸ਼ਨ ਕਰਨਗੇ ਦਾਖਲ
ਨਵਜੋਤ ਸਿੱਧੂ ਕੱਲ ਸੁਪਰੀਮ ਕੋਰਟ ਵਿਚ ਕਿਊਰੇਟਿਵ ਪਟੀਸ਼ਨ ਦਾਖਲ ਕਰ ਸਕਦੇ ਹਨ। ਸਿੱਧੂ ਨੇ ਪਹਿਲਾਂ ਗ੍ਰਿਫਤਾਰੀ ਤੋਂ ਬਚਣ ਲਈ ਕਿਊਰੇਟਿਵ ਪਟੀਸ਼ਨ ਦਾਖਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ ਸੁਪਰੀਮ ਕੋਰਟ ਨੇ ਇਸ ਦੀ ਅਰਜੈਂਟ ਹਾਇਰਿੰਗ ਤੋਂ ਇਨਕਾਰ ਕਰ ਦਿੱਤਾ। ਸਿੱਧੂ ਦੇ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੂੰ ਤੈਅ ਪ੍ਰਕਿਰਿਆ ਦੇ ਹਿਸਾਬ ਨਾਲ ਪਟੀਸ਼ਨ ਦਾਇਰ ਕਰਨ ਲਈ ਕਿਹਾ ਗਿਾ ਹੈ। ਇਸ ਕਾਰਨ ਸਿੱਧੂ ਨੂੰ ਸ਼ੁੱਕਰਵਾਰ ਨੂੰ ਹੀ ਸਿਰੰਡਰ ਕਰਨਾ ਪਿਆ।



