ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕਲ ਬਾਡੀਜ਼ ਮਿਨਿਸਟਰ ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨ ਆਰਮੀ ਚੀਫ ਨੂੰ ਜੱਫੀ ਪਾਉਣ ਦੇ ਬਾਅਦ ਹੁਣ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਭਾਰਤੀ ਫੌਜ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ ।
ਪਤੀ ਦੇ ਖੇਤਰ ਅੰਮ੍ਰਿਤਸਰ ‘ਚ ਵਿਕਾਸ ਕਾਰਜਾਂ ਦਾ ਜਾਇਜਾ ਲੈਣ ਪਹੁੰਚੀ ਨਵਜੋਤ ਕੌਰ ਸਿਧੁ ਨੇ ਸ਼ਮਸ਼ਾਨਘਾਟ ਵਿੱਚ ਇਕੱਠੇ ਹੋਏ ਲੋਕਾਂ ਨੂੰ ਕਿਹਾ, ਮੈਂ ਇਸ ਸ਼ਮਸ਼ਾਨਘਾਟ ਦੀ ਡੇਵਲਪਮੇਂਟ ਕਰਵਾਉਣ ਲਈ ਪੈਸੇ ਦਿੱਤੇ ਸਨ ਪਰ ਆਰਮੀ ਵਾਲੀਆਂ ਨੇ ਦੀਵਾਰਾਂ ਗਿਰਾ ਦਿੱਤੀਆ ਤੇ ਕੰਮ ਰੁਕਵਾ ਦਿੱਤਾ |
ਇਸਨੂੰ ਲੈ ਕੇ ਮੈਂ ਤਤਕਾਲੀਨ ਡਿਫੇਂਸ ਮਿਨਿਸਟਰ ਅਤੇ ਸੁਰਗਵਾਸੀ ਭਾਜਪਾ ਨੇਤਾ ਮਨੋਹਰ ਪਰਿਕਰ ਨੂੰ 10 ਵਾਰ ਮਿਲੀ ਸੀ । ਉਦੋਂ ਪਰਿਕਰ ਨੇ ਕਿਹਾ ਆਰਮੀ ਵਾਲੇ ਚੋਰ ਹਨ ।
Watch Video
