ਸੁਖਪਾਲ ਖਹਿਰਾ ਨੇ ਮਾਸਟਰ ਬਲਦੇਵ ਸਿੰਘ ਅਤੇ ਨਵਜੋਤ ਕੌਰ ਲੰਬੀ ਨੂੰ ਸੌਪੀਆਂ ਵੱਡੀਆ ਜ਼ਿੰਮੇਦਾਰੀਆਂ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨੇ ਲੰਬੀ ਦੀ ਰਹਿਣ ਵਾਲੇ ਨਵਜੋਤ ਕੌਰ ਲੰਬੀ ਪੰਜਾਬ ਆਮ ਆਦਮੀ ਪਾਰਟੀ ਤੋਂ ਵੱਖ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨੇ ਲੰਬੀ ਦੀ ਰਹਿਣ ਵਾਲੇ ਨਵਜੋਤ ਕੌਰ ਲੰਬੀ ਪੰਜਾਬ ਆਮ ਆਦਮੀ ਪਾਰਟੀ ਤੋਂ ਵੱਖ ਹੋ ਕੇ ਖਹਿਰਾ ਪਾਰਟੀ ਵਿੱਚ ਸ਼ਾਮਿਲ ਹੋ ਚੁੱਕੀ ਹੈ। ਦੱਸ ਦਈਏ ਕਿ ਸੁਖਪਾਲ ਖਹਿਰਾ ਨੇ ਨਵਜੋਤ ਕੌਰ ਲੰਬੀ ਨੂੰ ਪੰਜਾਬੀ ਏਕਤਾ ਪਾਰਟੀ ਦਾ ਸਟੂਡੈਂਟ ਵਿੰਗ ਪੰਜਾਬ ਪ੍ਰਧਾਨ ਬਣਾਇਆ ਗਿਆ ਹੈ।

Navjot kaur lambi

 

ਦੱਸਣਯੋਗ ਗੱਲ ਹੈ ਕਿ ਨਵਜੋਤ ਕੌਰ ਲੰਬੀ ਸੋਸ਼ਲ ਮੀਡਿਆ ਤੇ ਆਪਣੀ ਵੀਡਿਓ ਪਾਉਂਦੀ ਰਹਿੰਦੇ ਹਨ। ਉੱਥੇ ਹੀ ਦੂਜੇ ਪਾਸੇ ਵਿਧਾਇਕ ਮਾਸਟਰ ਬਲਦੇਵ ਸਿੰਘ ਨੂੰ ਪਾਰਟੀ ਦਾ ਉਪ ਪ੍ਰਧਾਨ ਬਣਾਇਆ ਗਿਆ ਹੈ।

Punjabi Ekta Party

Punjabi Ekta Party

ਇਸ ਤੋਂ ਇਲਾਵਾ ਦੀਪਕ ਬੰਸਲ ਨੂੰ ਜਰਨਲ ਸਕੱਤਰ, ਸਨਕਦੀਪ ਸਿੰਘ ਸੰਧੂ ਫਰੀਦਕੋਟ, ਦਲਵਿੰਦਰ ਸਿੰਘ ਧੰਜੂ ਪਟਿਆਲ਼ਾ, ਸੁਖਮਣ ਬੱਲ ਅੰਮ੍ਰਿਤਸਰ ਨੂੰ ਸਿਆਸੀ ਸਕੱਤਰ ਬਣਾਇਆ ਹੈ। ਨਾਲ ਹੀ ਮਨੀਸ਼ ਕੁਮਾਰ ਭੁਲੱਥ, ਕਪੂਰਥਲਾ ਨੂੰ ਦਫਤਰ ਸਕੱਤਰ ਬਣਾਇਆ ਹੈ। ਉੱਥੇ ਹੀ ਦੂਜੇ ਪਾਸੇ ਸੁਖਪਾਲ ਖਹਿਨਾ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਨੂੰ ਭ੍ਰਿਸ਼ਟ ਰਵਾਇਤੀ ਪਾਰਟੀਆਂ ਦੇ ਚੁੰਗਲ ਵਿੱਚੋਂ ਅਜਾਦ ਕਰਾਉਣ ਲਈ ਉਹਨਾਂ ਦੇ ਸਾਥ ਦੇਣ।

Leave a Reply

Your email address will not be published. Required fields are marked *