ਸਾਬਕਾ ਕ੍ਰਿਕਟਰ ਤੇ ਕਾਂਗਰਸ ਦੇ ਸੀਨੀਅਰ ਨੇਤਾ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਨੂੰ ਛਾਤੀ ਦੇ ਕੈਂਸਰ ਵਿਰੁੱਧ ਲੜਾਈ ਦੇ ਹਿੱਸੇ ਵਜੋਂ ਦੂਜੀ ਸਰਜਰੀ ਕਰਵਾਉਣ ਤੋਂ ਬਾਅਦ ਹਾਲ ਹੀ ਵਿੱਚ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਸਾਬਕਾ ਕ੍ਰਿਕਟਰ ਅਤੇ ਸਿਆਸਤਦਾਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਐਕਸ ਹੈਂਡਲ ‘ਤੇ ਆਪਣੀ ਪਤਨੀ ਦੇ ਹਸਪਤਾਲ ਤੋਂ ਛੁੱਟੀ ਮਿਲਣ ਦੀ ਜਾਣਕਾਰੀ ਸਾਂਝੀ ਕੀਤੀ। ਇਸ ਦੌਰਾਨ ਪੋਸਟ ਵਿਚ ਉਨ੍ਵਾਂ ਡਾਕਟਰ ਰੁਪਿੰਦਰ ਅਤੇ ਹਸਪਤਾਲ ਦੇ ਸਟਾਫ ਦਾ ਧੰਨਵਾਦ ਕੀਤਾ। ਸ਼ੈਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਲਿਖਿਆ, “ਆਪਣੇ ਪੈਰਾਂ ‘ਤੇ ਵਾਪਸ ਆ ਗਏ … ਹਸਪਤਾਲ ਤੋਂ ਛੁੱਟੀ ਮਿਲੀ … 25 ਰੇਡੀਏਸ਼ਨ ਸੈਸ਼ਨ ਤੋਂ ਪਹਿਲਾਂ ਇੱਕ ਮਹੀਨਾ ਰਿਕਵਰੀ ਟਾਈਮ … ਡਾ. ਰੁਪਿੰਦਰ ਅਤੇ ਸਟਾਫ ਦਾ ਬਹੁਤ ਧੰਨਵਾਦ … ਸਦਾ ਲਈ ਰਿਣੀ ਹਾਂ।”
ਉਨ੍ਹਾਂ ਪਿਛਲੇ ਸਾਲ ਵੀ ਆਪਣੀ ਪਤਨੀ ਦੇ ਪੰਜਵੇਂ ਕੀਮੋਥੈਰੇਪੀ ਸੈਸ਼ਨ ਦੌਰਾਨ, ਸਿੱਧੂ ਨੇ ਬਿਮਾਰੀ ਦੇ ਵਿਰੁੱਧ ਚੱਲ ਰਹੇ ਸੰਘਰਸ਼ ਨੂੰ ਉਜਾਗਰ ਕਰਦੇ ਹੋਏ ਇੱਕ ਭਾਵਨਾਤਮਕ ਪੋਸਟ ਸਾਂਝੀ ਕੀਤੀ ਸੀ। ਡਾਕਟਰ ਨਵਜੋਤ ਕੌਰ ਸਿੱਧੂ ਛਾਤੀ ਦੇ ਕੈਂਸਰ ਨਾਲ ਬਹਾਦਰੀ ਨਾਲ ਲੜ ਰਹੀ ਹੈ ਅਤੇ ਕੀਮੋਥੈਰੇਪੀ ਦੇ ਛੇ ਦੌਰ ਅਤੇ ਪਿਛਲੀਆਂ ਸਰਜਰੀ ਦੀਆਂ ਪ੍ਰਕਿਰਿਆਵਾਂ ਵਿੱਚੋਂ ਲੰਘ ਚੁੱਕੀ ਹੈ।
