ਭੋਪਾਲ (ਇੰਟ.)- ਭੋਪਾਲ ਤੋਂ ਭਾਜਪਾ ਦੀ ਸੰਸਦ ਮੈਂਬਰ ਪ੍ਰਗਿਆ ਠਾਕੁਰ (Pragya Thakur) , ਜੋ ਨਾਸਾਜ਼ ਸਿਹਤ ਦੇ ਹਵਾਲੇ ਨਾਲ ਆਮ ਕਰਕੇ ਇਕ ਤੋਂ ਦੂਜੀ ਥਾਂ ਜਾਣ ਮੌਕੇ ਵ੍ਹੀਲਚੇਅਰ ‘ਤੇ ਬੈਠੀ ਨਜ਼ਰ ਆਉਂਦੀ ਹੈ, ਦੀ ਸੋਸ਼ਲ ਮੀਡੀਆ ‘ਤੇ ਨਸ਼ਰ ਵੀਡੀਓ ਵਿਚ ਉਹ ਤੁਰਦੀ ਤੇ ਬਾਸਕਟਬਾਲ ਨੂੰ ਡ੍ਰਿਬਲ ਕਰਦੀ ਵਿਖਾਈ ਦੇ ਰਹੀ ਹੈ। ਠਾਕੁਰ ਨੂੰ ਬਾਸਕਟਬਾਲ ਖੇਡਦਿਆਂ ਵੇਖ ਕੇ ਕਾਂਗਰਸ ਪਾਰਟੀ ਸਮੇਤ ਕਈ ਜਾਣੇ ਹੱਕੇ-ਬੱਕੇ ਹਨ। ਮੱਧ ਪ੍ਰਦੇਸ਼ ਕਾਂਗਰਸ ਨੇ ਕਿਹਾ ਕਿ ਉਸ ਨੂੰ ਠਾਕੁਰ ਨੂੰ ਬਾਸਕਟਬਾਲ ਨਾਲ ਹੱਥ ਅਜ਼ਮਾਉਂਦਿਆਂ ਵੇਖ ਕੇ ਖ਼ੁਸ਼ੀ ਹੋਈ ਹੈ ਜਦੋਂਕਿ ਇਸ ਤੋਂ ਪਹਿਲਾਂ (ਠਾਕੁਰ ਬਾਰੇ) ਇਹ ਭੁਲੇਖਾ ਸੀ ਕਿ ਉਹ ਪੈਰਾਂ ‘ਤੇ ਖੜ੍ਹੀ ਨਹੀਂ ਹੋ ਸਕਦੀ ਹੈ ਤੇ ਨਾ ਹੀ ਤੁਰ ਸਕਦੀ ਹੈ। ਸੂਤਰਾਂ ਮੁਤਾਬਕ ਠਾਕੁਰ ਨੇ ਲੰਘੇ ਦਿਨੀਂ ਭੋਪਾਲ ਦੇ ਸਾਕੇਤ ਨਗਰ ਵਿੱਚ ਬੂਟੇ ਲਾਉਣ ਲਈ ਰੱਖੇ ਸਮਾਗਮ ਵਿੱਚ ਸ਼ਿਰਕਤ ਕੀਤੀ ਸੀ, ਜਿੱਥੇ ਉਹ ਬਾਸਕਟਬਾਲ ਨਾਲ ਖੇਡਦੀ ਨਜ਼ਰ ਆਈ।
भोपाल की भाजपा सांसद साध्वी ठाकुर को अभी तक व्हील चेयर पर ही देखा था लेकिन आज उन्हें भोपाल में स्टेडीयम में बास्केट बॉल पर हाथ आज़माते देखा तो बड़ी ख़ुशी हुई…
अभी तक यही पता था कि किसी चोट के कारण वो ठीक से खड़ी और चल फिर भी नही सकती है…?
ईश्वर उन्हें हमेशा स्वस्थ रखे.. pic.twitter.com/UQrmsXkime
— Narendra Saluja (@NarendraSaluja) July 1, 2021
Read this- ਬਿਜਲੀ ਸੰਕਟ ਨੂੰ ਲੈ ਕੇ SAD-BSP ਵਲੋਂ ਸਰਕਾਰ ਵਿਰੁੱਧ ਕੀਤੀ ਜਾ ਰਹੀ ਹੈ ਨਾਅਰੇਬਾਜ਼ੀ
ਦਰਅਸਲ ਵੀਰਵਾਰ ਨੂੰ ਸਾਧਵੀ ਪ੍ਰਗਿਆ ਸ਼ਕਤੀ ਨਗਰ ਸਥਿਤ ਬਾਸਕਿਟਬਾਲ ਗ੍ਰਾਉਂਡ ਵਿਚ ਇਕ ਪ੍ਰੋਗਰਾਮ ਲਈ ਪਹੁੰਚੀ ਸੀ। ਪ੍ਰੋਗਰਾਮ ਤੋਂ ਬਾਅਦ ਉਥੇ ਸਥਿਤ ਖਿਡਾਰੀਆਂ ਦਾ ਉਤਸ਼ਾਹ ਵਧਾਉਣ ਲਈ ਉਹ ਬਾਸਕਿਟਬਾਲ ਕੋਰਟ ਵਿਚ ਉਤਰ ਗਈ। ਉਨ੍ਹਾਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਾਂਗਰਸ ਦੇ ਸਥਾਨਕ ਨੇਤਾ ਨਰਿੰਦਰ ਸਲੂਜਾ ਨੇ ਤੰਜ ਕੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਤੱਕ ਸਾਧਵੀ ਪ੍ਰਗਿਆ ਵ੍ਹੀਲਚੇਅਰ ‘ਤੇ ਚੱਲ ਰਹੀ ਸੀ। ਠੀਕ ਤਰ੍ਹਾਂ ਖੜ੍ਹੀ ਵੀ ਨਹੀਂ ਹੋ ਪਾ ਰਹੀ ਸੀ ਅਤੇ ਹੁਣ ਬਾਸਕਿਟਬਾਲ ਖੇਡ ਰਹੀ ਹੈ।



