LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸੜਕ ਹਾਦਸੇ ਦਾ ਸ਼ਿਕਾਰ ਹੋਇਆ CM ਯੋਗੀ ਦਾ OSD, ਗਾਂ ਨੂੰ ਬਚਾਉਣ ਦੇ ਚੱਕਰ 'ਚ ਦਰੱਖਤ ਨਾਲ ਟਕਰਾਈ ਸਕਾਰਪੀਓ

26 aug acc

ਲਖਨਊ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਓਐੱਸਡੀ ਮੋਤੀਲਾਲ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਇਹ ਹਾਦਸਾ ਬਸਤੀ ਜ਼ਿਲੇ ਦੇ ਮੁੰਦਰਵਾ ਥਾਣਾ ਖੇਤਰ ਅਧੀਨ NH-28 ਖਜੌਲਾ 'ਚ ਵਾਪਰਿਆ। ਤੇਜ਼ ਰਫਤਾਰ ਸਕਾਰਪੀਓ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ। ਇਸ ਸਕਾਰਪੀਓ ਗੱਡੀ ਵਿੱਚ ਮੋਤੀਲਾਲ ਸਿੰਘ ਆਪਣੀ ਪਤਨੀ ਨਾਲ ਸਵਾਰ ਸਨ ਅਤੇ ਡਰਾਈਵਰ ਗੱਡੀ ਚਲਾ ਰਿਹਾ ਸੀ।

Also Read: ਬੰਬੀਹਾ ਗੈਂਗ ਨੇ ਪੰਜਾਬ ਪੁਲਿਸ ਨੂੰ ਦਿੱਤੀ ਧਮਕੀ, ਕਿਹਾ-ਸੁਖਪ੍ਰੀਤ ਬੁੱਢਾ ਨੂੰ ਬਠਿੰਡਾ ਜੇਲ੍ਹ 'ਚ ਨਾ ਕਰੋ ਤੰਗ

ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਓਐਸਡੀ ਮੋਤੀਲਾਲ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ, ਜਦੋਂਕਿ ਪਤਨੀ ਅਤੇ ਡਰਾਈਵਰ ਬੁਰੀ ਤਰ੍ਹਾਂ ਨਾਲ ਜ਼ਖਮੀ ਹਨ, ਜਿਨ੍ਹਾਂ ਨੂੰ ਗੋਰਖਪੁਰ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ। ਮੋਤੀਲਾਲ ਸਿੰਘ ਦੀ ਪਤਨੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਹ ਸੜਕ ਹਾਦਸਾ ਇਕ ਜੰਗਲੀ ਗਾਂ ਨੂੰ ਬਚਾਉਣ ਦੇ ਚੱਕਰ ਵਿੱਚ ਵਾਪਰਿਆ।

ਹਾਲ ਹੀ ਵਿੱਚ ਗੋਰਖਪੁਰ ਵਿੱਚ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਕੈਂਪ ਦਫਤਰ ਵਿੱਚ ਤਾਇਨਾਤ ਪਬਲਿਕ ਜਨਰਲ ਰਿਡਰੈਸਲ ਅਫਸਰ/ਓਐਸਡੀ ਮੋਤੀਲਾਲ ਸਿੰਘ ਦਾ ਕਾਰਜਕਾਲ 30 ਸਤੰਬਰ ਤੱਕ ਵਧਾ ਦਿੱਤਾ ਗਿਆ ਸੀ। ਗੋਰਖਪੁਰ ਨਗਰ ਨਿਗਮ ਦੇ ਵਧੀਕ ਕਮਿਸ਼ਨਰ ਦੇ ਅਹੁਦੇ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਮੋਤੀਲਾਲ ਸਿੰਘ ਗੋਰਖਨਾਥ ਮੰਦਰ 'ਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਸਨ।

ਓਐੱਸਡੀ ਬਣਨ ਤੋਂ ਪਹਿਲਾਂ ਮੋਤੀਲਾਲ ਸਿੰਘ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਗੋਰਖਨਾਥ ਮੰਦਰ ਦੇ ਹਿੰਦੂ ਸੇਵਾਸ਼ਰਮ ਵਿੱਚ ਚਲਾਏ ਜਾ ਰਹੇ ਜਨ ਸੁਣਵਾਈ ਕੇਂਦਰ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਸਨ। ਇਸ ਤੋਂ ਬਾਅਦ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਉਨ੍ਹਾਂ ਨੂੰ ਗੋਰਖਪੁਰ ਕੈਂਪ ਆਫਿਸ 'ਚ ਓ.ਐੱਸ.ਡੀ. ਬਣਾਇਆ ਸੀ। ਉਨ੍ਹਾਂ ਦਾ ਕੰਮ ਗੋਰਖਨਾਥ ਮੰਦਰ ਵਿੱਚ ਲੋਕਾਂ ਦੀਆਂ ਸ਼ਿਕਾਇਤਾਂ ਸੁਣਨਾ ਸੀ।

Also Read: ਬੰਬੀਹਾ ਗੈਂਗ ਦਾ ਮੈਂਬਰ ਮੰਨੇ ਜਾਂਦੇ ਮਨਦੀਪ ਮਨੀਲਾ ਦਾ ਫਿਲੀਪੀਨਜ਼ 'ਚ ਗੋਲੀਆਂ ਮਾਰ ਕੇ ਕਤਲ

ਦੱਸਿਆ ਜਾ ਰਿਹਾ ਹੈ ਕਿ ਓਐੱਸਡੀ ਮੋਤੀਲਾਲ ਸਿੰਘ ਕਿਸੇ ਕੰਮ ਲਈ ਲਖਨਊ ਆ ਰਹੇ ਸਨ। ਉਹ ਗੋਰਖਪੁਰ ਤੋਂ ਬਸਤੀ ਜ਼ਿਲੇ ਦੇ ਮੁੰਡੇਰਵਾ ਸਥਿਤ ਐੱਨਐੱਚ 'ਤੇ ਪਹੁੰਚੇ ਸਨ ਕਿ ਸੜਕ 'ਤੇ ਇਕ ਜਾਨਵਰ ਆ ਗਿਆ, ਜਿਸ ਨੂੰ ਬਚਾਉਣ ਦੇ ਚੱਕਰ ਵਿਚ ਉਨ੍ਹਾਂ ਦੀ ਕਾਰ ਦਰੱਖਤ ਨਾਲ ਟਕਰਾ ਗਈ। ਹਾਦਸਾ ਇੰਨਾ ਜਬਰਦਸਤ ਸੀ ਕਿ ਸਕਾਰਪੀਓ ਦੇ ਪਰਖੱਚੇ ਉੱਡ ਗਏ ਅਤੇ ਮੋਤੀਲਾਲ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪਤਨੀ ਅਤੇ ਡਰਾਈਵਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ।

ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਇਸ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਇਸ ਦੇ ਨਾਲ ਹੀ ਗੋਰਖਪੁਰ ਮੈਡੀਕਲ ਕਾਲਜ ਦੇ ਡਾਕਟਰਾਂ ਨਾਲ ਗੱਲ ਕਰਕੇ ਓਐੱਸਡੀ ਮੋਤੀਲਾਲ ਸਿੰਘ ਦੀ ਪਤਨੀ ਨੂੰ ਬਿਹਤਰ ਇਲਾਜ ਦੇਣ ਦੇ ਨਿਰਦੇਸ਼ ਦਿੱਤੇ ਹਨ। ਸੂਤਰਾਂ ਮੁਤਾਬਕ ਸੀਐਮ ਯੋਗੀ ਅੱਜ ਕਿਸੇ ਵੀ ਸਮੇਂ ਗੋਰਖਪੁਰ ਆ ਸਕਦੇ ਹਨ ਅਤੇ ਮੋਤੀਲਾਲ ਸਿੰਘ ਦੇ ਅੰਤਿਮ ਸੰਸਕਾਰ 'ਚ ਹਿੱਸਾ ਲੈ ਸਕਦੇ ਹਨ।

In The Market