LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੁਜਾਰੀ ਦੱਸਦਾ ਸੀ ਸੱਟੇ ਦਾ ਨੰਬਰ, ਬੁੱਕੀ ਹਾਰਿਆ ਤਾਂ ਕਰ ਦਿੱਤਾ ਕਤਲ

14d arrest

ਲਖਨਊ- ਉੱਤਰ ਪ੍ਰਦੇਸ਼ (Uttar Pradesh) ਦੇ ਬਿਜਨੌਰ 'ਚ ਸੱਟੇਬਾਜ਼ੀ ਦਾ ਨੰਬਰ ਦੱਸਣ ਵਾਲੇ ਪੁਜਾਰੀ ਦੇ ਕਤਲ ਮਾਮਲੇ (Murder cases) 'ਚ ਅਹਿਮ ਖੁਲਾਸਾ ਹੋਇਆ ਹੈ। ਪੁਜਾਰੀ ਦਾ ਕਤਲ ਜ਼ੀਸ਼ਾਨ ਨੇ ਕੀਤਾ ਸੀ। ਜੀਸ਼ਾਨ ਨੇ ਪੁਜਾਰੀ ਨੂੰ ਕਰੀਬ 72 ਹਜ਼ਾਰ ਰੁਪਏ ਦਿੱਤੇ ਸਨ, ਤਾਂ ਜੋ ਉਹ ਉਸ ਨੂੰ ਸੱਟੇਬਾਜ਼ੀ ਦਾ ਲੱਕੀ ਨੰਬਰ ਦੱਸ ਸਕੇ। ਪੁਜਾਰੀ ਨੇ ਨੰਬਰ ਵੀ ਦੱਸਿਆ ਪਰ ਉਹ ਨੰਬਰ ਨਹੀਂ ਆਇਆ। ਇਸ ਤੋਂ ਬਾਅਦ ਜੀਸ਼ਾਨ ਨੇ ਪੁਜਾਰੀ ਦਾ ਕਤਲ ਕਰ ਦਿੱਤਾ।

Also Read: ਪਾਰਟੀ ਜਿਹੜੀ ਵੀ ਡਿਊਟੀ ਲਗਾਵੇਗੀ, ਹੁਕਮ ਮੰਨ ਕੇ ਨਿਭਾਵਾਂਗਾ'

 

ਬਿਜਨੌਰ ਦੇ ਨੰਗਲ 'ਚ 12 ਦਸੰਬਰ ਨੂੰ ਮਹਾਕਾਲੀ ਮੰਦਰ ਦੇ ਪੁਜਾਰੀ ਦੀ ਹੱਤਿਆ ਦਾ ਖੁਲਾਸਾ ਪੁਲਿਸ (ਖੁਲਾਸਾ ਪੁਲਿਸ) ਨੇ ਕੀਤਾ ਹੈ। ਬਿਜਨੌਰ ਸ਼ਹਿਰ ਦੇ ਮੁਹੱਲਾ ਮੱਛੀ ਬਾਜ਼ਾਰ ਦੇ ਰਹਿਣ ਵਾਲੇ ਜੀਸ਼ਾਨ ਨੇ ਪੁਜਾਰੀ ਦਾ ਡੰਡਿਆਂ ਨਾਲ ਕਤਲ ਕਰ ਦਿੱਤਾ ਸੀ। ਮੰਦਰ ਦਾ ਪੁਜਾਰੀ ਰਾਮਦਾਸ ਗਿਰੀ ਲੋਕਾਂ ਨੂੰ ਸੱਟੇਬਾਜ਼ੀ ਦਾ ਲੱਕੀ ਨੰਬਰ ਦੱਸਦਾ ਸੀ। ਸੱਟੇ ਦਾ ਲੱਕੀ ਨੰਬਰ ਲੈਣ ਲਈ ਜੀਸ਼ਾਨ ਨੇ ਬਾਬਾ ਰਾਮਦਾਸ ਗਿਰੀ ਨੂੰ 21000 ਰੁਪਏ ਰੁਪਏ ਦਾ ਮੋਬਾਇਲ ਅਤੇ 51000 ਰੁਪਏ ਨਕਦ ਦਿੱਤੇ ਸਨ ਤਾਂ ਜੋ ਬਾਬਾ ਉਸ ਨੂੰ ਸੱਟੇ ਦਾ ਲੱਕੀ ਨੰਬਰ ਦੱਸ ਸਕੇ ਪਰ ਬਾਬੇ ਵੱਲੋਂ ਦਿੱਤੇ ਨੰਬਰ ਤੋਂ ਬਾਅਦ ਵੀ ਉਸ ਦੀ ਲੱਕੀ ਨੰਬਰ ਨਹੀਂ ਲੱਗਿਆ। ਇਸ ਤੋਂ ਨਾਰਾਜ਼ ਹੋ ਕੇ ਜ਼ੀਸ਼ਾਨ ਨੇ ਦੁਪਹਿਰ ਵੇਲੇ ਪੁਜਾਰੀ ਨੂੰ ਬੁਲਾਇਆ ਅਤੇ ਦੋਵਾਂ ਵਿਚ ਬਹਿਸ ਹੋ ਗਈ। ਇਸ ਤੋਂ ਬਾਅਦ ਗੁੱਸੇ 'ਚ ਆ ਕੇ ਜੀਸ਼ਾਨ ਨੇ ਮੰਦਰ 'ਚ ਪਹੁੰਚ ਕੇ ਬਾਬੇ ਨਾਲ ਝਗੜਾ ਕੀਤਾ ਅਤੇ ਉਸ 'ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਪੁਜਾਰੀ ਦੀ ਮੌਤ ਹੋ ਗਈ। ਪੁਲਿਸ ਨੇ ਸਰਵਿਲਾਂਸ ਦੇ ਆਧਾਰ ਉੱਤੇ ਜ਼ੀਸ਼ਾਨ ਦਾ ਨੰਬਰ ਲਿਸਨਿੰਗ ਉੱਤੇ ਲੈ ਕੇ ਉਸ ਨੂੰ ਮੰਡਾਵਰ ਵਾਲੇ ਚੌਰਾਹੇ ਤੋਂ ਗ੍ਰਿਫਤਾਰ ਕਰ ਲਿਆ।

Also Read: John Abraham ਦਾ ਇੰਸਟਾਗ੍ਰਾਮ ਅਕਾਊਂਟ ਹੈਕ, ਸਾਰੀਆਂ ਪੋਸਟਾਂ ਡਿਲੀਟ

ਜ਼ੀਸ਼ਾਨ ਨੇ ਪੁੱਛਗਿੱਛ ਦੌਰਾਨ ਪੁਲਿਸ ਨੂੰ ਦੱਸਿਆ ਕਿ ਬਾਬੇ ਦੀ ਇਸ ਦੇ ਚੱਕਰ ਵਿਚ ਉਸ ਨੂੰ ਘੱਟੋ-ਘੱਟ 5 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਅਤੇ ਬਾਬਾ ਉਸ ਨੂੰ ਸੱਟੇ ਦਾ ਲੱਕੀ ਨੰਬਰ ਦੱਸਣ ਦਾ ਝਾਂਸਾ ਦੇ ਕੇ ਉਸ ਤੋਂ ਮੋਬਾਇਲ ਅਤੇ ਨਕਦੀ ਵੀ ਲੈ ਗਿਆ ਸੀ। ਪੁਲਿਸ ਨੇ ਕਤਲ ਵਿੱਚ ਵਰਤੇ ਡੰਡੇ ਸਮੇਤ ਜ਼ੀਸ਼ਾਨ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ।

Also Read: ਦਿੱਲੀ 'ਚ ਸਾਹਮਣੇ ਆਏ Omicron ਦੇ 4 ਨਵੇਂ ਮਾਮਲੇ, ਸਿਹਤ ਮੰਤਰੀ ਨੇ ਦਿੱਤੀ ਜਾਣਕਾਰੀ 

In The Market