LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਦੁਬਈ ਕੌਮਾਂਤਰੀ ਏਅਰਪੋਰਟ 'ਤੇ ਵਾਪਰਿਆ ਭਿਆਨਕ ਹਾਦਸਾ, ਦੋ ਜਹਾਜ਼ ਆਪਸ ਵਿਚ ਟਕਰਾਏ

fly dubai 21

ਆਬੂ-ਧਾਬੀ (ਇੰਟ.)-ਦੁਬਈ ਇੰਟਰਨੈਸ਼ਨਲ ਏਅਰਪੋਰਟ (Dubai International Airport) 'ਤੇ ਅੱਜ ਸਵੇਰੇ ਇਕ ਵੱਡਾ ਹਾਦਸਾ ਹੋ ਗਿਆ। ਫਲਾਈ ਦੁਬਈ (Fly Dubai) ਅਤੇ ਬਹਿਰੀਨ ਸਥਿਤ ਗਲਫ ਏਅਰ (Gulf Air located in Bahrain) ਦੇ ਜਹਾਜ਼ ਇੰਟਰਨੈਸ਼ਨਲ ਏਅਰਪੋਰਟ (International Airport) ਦੇ ਟੈਕਸੀਵੇ (Taxiway) 'ਤੇ ਦੋ ਜਹਾਜ਼ ਇਕ ਦੂਜੇ ਨਾਲ ਟਕਰਾ ਗਏ। ਹਾਲਾਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਹਾਦਸੇ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਫਲਾਈ ਦੁਬਈ ਨੇ ਕਿਹਾ ਕਿ ਕਿਰਗਿਸਤਾਨ (Kyrgyzstan) ਜਾਣ ਵਾਲੇ ਉਸ ਦਾ ਬੋਇੰਗ 737-800 ਵਿਚੋਂ ਇਕ ਜਹਾਜ਼ ਇਕ ਛੋਟੀ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਇਸ ਕਾਰਣ ਉਸ ਨੂੰ ਪਰਤਣ 'ਤੇ ਮਜਬੂਰ ਹੋਣਾ ਪਿਆ। 

UAE: दुबई इंटरनेशनल एयरपोर्ट पर बड़ा हादसा, टैक्सीवे पर एक-दूसरे से टकराए दो विमान

read this- ਗੁੰਡਾਗਰਦੀ ਦਾ ਨੰਗਾ ਨਾਚ, 15-20 ਗੁੰਡਿਆਂ ਨੇ 2 ਨੌਜਵਾਨਾਂ 'ਤੇ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ
ਫਲਾਈ ਦੁਬਈ ਨੇ ਕਿਹਾ ਕਿ ਯਾਤਰੀਆਂ ਨੇ ਬਾਅਦ ਵਿਚ ਜਾਣ ਵਾਲੀ ਫਲਾਈਟ ਰਾਹੀਂ ਉਡਾਣ ਭਰੀ, ਜੋ ਘਟਨਾ ਦੇ 6 ਘੰਟੇ ਬਾਅਦ ਰਵਾਨਾ ਹੋਈ। ਏਅਰਲਾਈਨ ਨੇ ਕਿਹਾ ਕਿ ਫਲਾਈ ਦੁਬਈ ਅਧਿਕਾਰੀਆਂ ਦੇ ਨਾਲ ਮਿਲ ਕੇ ਘਟਨਾ ਦੀ ਜਾਂਚ ਕਰੇਗੀ। ਇਸ ਨੇ ਕਿਹਾ ਕਿ ਟੱਕਰ ਦੀ ਵਜ੍ਹਾ ਨਾਲ ਜਹਾਜ਼ ਦਾ ਵਿੰਗਟਿਪ ਨੁਕਸਾਨਿਆ ਗਿਆ। ਉਥੇ ਹੀ ਗਲਫ ਏਅਰ ਨੇ ਕਿਹਾ ਕਿ ਉਸ ਦਾ ਇਕ ਜਹਾਜ਼ ਇਕ ਦੂਜੀ ਏਅਰਲਾਈਨ ਦੇ ਜਹਾਜ਼ ਨਾਲ ਟਕਰਾ ਗਿਆ। ਇਸ ਨਾਲ ਉਸ ਦੇ ਜਹਾਜ਼ ਦੇ ਪਿਛਲੇ ਹਿੱਸੇ ਨੂੰ ਨੁਕਸਾਨ ਪੁੱਜਾ ਹੈ। ਹਾਲਾਂਕਿ, ਗਲਫ ਏਅਰ ਨੇ ਇਹ ਨਹੀਂ ਦੱਸਿਆ ਕਿ ਟੱਕਰ ਵਿਚ ਸ਼ਾਮਲ ਦੂਜਾ ਜਹਾਜ਼ ਕਿਹੜਾ ਸੀ, ਪਰ ਇਹ ਕਿਹਾ ਕਿ ਸਾਰੇ ਯਾਤਰੀਆਂ ਨੂੰ ਉਨ੍ਹਾਂ ਦੇ ਡੈਸਟੀਨੇਸ਼ਨ ਤੱਕ ਪਹੁੰਚਾਉਣ ਲਈ ਕੰਮ ਕਰ ਰਿਹਾ ਹੈ।

In The Market