LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਉਡੀਕਾਂ ਖਤਮ, CBSE ਬੋਰਡ ਵਲੋਂ ਅੱਜ ਐਲਾਨਿਆ ਜਾਵੇਗਾ 10ਵੀਂ ਜਮਾਤ ਦਾ Result

cbse result

ਨਵੀਂ ਦਿੱਲੀ (ਇੰਟ.)- ਸੀ.ਬੀ.ਐੱਸ.ਈ. ਬੋਰਡ (CBSE Board) ਦਾ ਨਤੀਜਾ ਅੱਜ ਦੁਪਹਿਰ 12 ਵਜੇ ਤੱਕ ਐਲਾਨ ਦਿੱਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਸੀ.ਬੀ.ਐੱਸ.ਈ. ਲੰਬੇ ਸਮੇਂ ਤੋਂ ਉਡੀਕੇ ਜਾ ਰਹੇ 10ਵੀਂ ਦੇ ਨਤੀਜੇ (Results of the 10th) ਬੋਰਡ ਦੀ ਅਧਿਕਾਰਤ ਵੈਬਸਾਈਟ cbseresults.nic.in, cbse.gov.in 'ਤੇ ਐਲਾਨ ਕੀਤੇ ਜਾਣਗੇ। ਸੀ.ਬੀ.ਐੱਸ.ਈ. ਵਲੋਂ ਜਾਰੀ ਇਵੈਲਿਊਏਸ਼ਨ ਕ੍ਰਾਈਟੇਰੀਆ (Evaluation Criteria) ਦੇ ਹਿਸਾਬ ਨਾਲ 10ਵੀਂ ਦੇ ਵਿਦਿਆਰਥੀ ਦਾ ਮੁਲਾਂਕਣ 100 ਅੰਕਾਂ ਦੇ ਆਧਾਰ 'ਤੇ ਕੀਤਾ ਜਾਵੇਗਾ। 20 ਅੰਕ ਸਟੂਡੈਂਟਸ ਦੇ ਇੰਟਰਨਲ ਅਸੈਸਮੈਂਟ ਦੇ ਦਿੱਤੇ ਜਾਣਗੇ।

RBSE 10th Result 2021: Rajasthan Board BSER Class 10th Sarkari Result 2021  at www.rajresults.nic.in, rajeduboard.rajasthan.gov.in

read this- 'ਟੋਕੀਓ ਓਲੰਪਿਕਸ ਵਿਚ ਭਾਰਤੀ ਹਾਕੀ ਟੀਮ ਪੂਰੇ ਦਮਖਮ ਨਾਲ ਲੜੀ'

ਸਕੂਲਾਂ ਵਲੋਂ ਵਿਦਿਆਰਥੀਆਂ ਦੇ ਇੰਟਰਨਲ ਅਸੈਸਮੈਂਟ ਸੀ.ਬੀ.ਐੱਸ.ਈ. ਬੋਰਡ ਵਲੋਂ ਭੇਜੇ ਜਾ ਚੁੱਕੇ ਹਨ। ਬਚੇ ਹੋਏ 80 ਅੰਕਾਂ ਵਿਚੋਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਵਿੱਦਿਅਕ ਸੈਸ਼ਨ ਵਿਚ ਹੋਏ ਟੈਸਟ ਜਾਂ ਪ੍ਰੀਖਿਆਵਾਂ ਦੇ ਆਧਾਰ 'ਤੇ ਦਿੱਤੇ ਜਾਣਗੇ। ਜੋ ਵਿਦਿਆਰਥੀ ਆਪਣੇ ਮਾਰਕਸ ਤੋਂ ਸੰਤੁਸ਼ਟ ਨਹੀਂ ਹੋਣਗੇ ਉਨ੍ਹਾਂ ਨੂੰ ਮਹਾਮਾਰੀ ਦੀ ਸਥਿਤੀ ਆਮ ਹੋਣ 'ਤੇ ਲਿਖਤੀ ਪ੍ਰੀਖਿਆ ਵਿਚ ਬੈਠਣ ਦੀ ਇਜਾਜ਼ਤ ਦਿੱਤੀ ਜਾਵੇਗੀ।ਜ਼ਿਕਰਯੋਗ ਹੈ ਕਿ ਸੀ.ਬੀ.ਐੱਸ.ਈ. 12ਵੀਂ ਜਮਾਤ ਵਾਂਗ ਹੀ ਬੋਰਡ ਵਲੋਂ ਫਾਈਨਲ ਮਾਰਕਸ ਦੇ ਹਿਸਾਬ ਨਾਲ ਹੀ ਐਲਾਨੇ ਜਾਣਗੇ। ਦੱਸਣਯੋਗ ਹੈ ਕਿ ਬੀਤੇ ਦਿਨੀਂ 12ਵੀਂ ਸੀ.ਬੀ.ਐੱਸ.ਈ. ਦੇ ਨਤੀਜੇ ਐਲਾਨੇ ਗਏ ਸਨ। ਜਿਸ ਵਿਚ ਲੜਕੀਆਂ ਨੇ ਬਾਜ਼ੀ ਮਾਰੀ ਸੀ।

In The Market