LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮੁਲਕ ਵਿਚ ਘੱਟ ਰਿਹੈ ਕੋਰੋਨਾ ਵਾਇਰਸ ਦਾ ਅਸਰ, 60 ਹਜ਼ਾਰ ਤੋਂ ਵੀ ਘੱਟ ਆਏ ਮਾਮਲੇ

corona covid

ਨਵੀਂ ਦਿੱਲੀ, (ਬਿਊਰੋ)-ਦੇਸ਼ ਵਿਚ ਕੋਰੋਨਾ ਮਹਾਮਾਰੀ (Corona pendamic) ਦੀ ਸਥਿਤੀ ਵਿਚ ਤੇਜ਼ੀ ਨਾਲ ਸੁਧਾਰ ਜਾਰੀ ਹੈ। ਦੇਸ਼ ਵਿਚ ਬੀਤੇ ਇਕ ਦਿਨ ਵਿਚ 81 ਦਿਨਾਂ ਬਾਅਦ ਕੋਰੋਨਾ ਇਨਫੈਕਸ਼ਨ (Corona infection) ਦੇ ਸਭ ਤੋਂ ਘੱਟ ਮਾਮਲੇ ਸਾਹਮਣੇ ਆਏ ਹਨ। ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 58 ਹਜ਼ਾਰ 419 ਨਵੇਂ ਮਾਮਲੇ ਆਏ ਹਨ। ਉੱਥੇ ਹੀ, ਪਿਛਲੇ 24 ਘੰਟਿਆਂ ਦੌਰਾਨ 1576 ਕੋਰੋਨਾ ਮਰੀਜ਼ਾਂ (Corona patient) ਦੀ ਮੌਤ ਹੋਈ ਹੈ। ਭਾਰਤ ਵਿਚ ਇਸ ਵੇਲੇ 7,29,243 ਕੋਰੋਨਾ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।

Coronavirus & COVID-19 Overview: Symptoms, Risks, Prevention, Treatment &  More

Read this- ਭਾਰਤ ਵਿਚ ਲਗਾਤਾਰ ਵੱਧ ਰਹੀਆਂ ਹਨ ਤੇਲ ਕੀਮਤਾਂ, 107 ਰੁਪਏ ਲਿਟਰ ਹੋਇਆ ਪੈਟਰੋਲ

ਇਸ ਦੇ ਨਾਲ ਹੀ ਮੌਤਾਂ ਦੇ ਅੰਕੜੇ 'ਤੇ ਨਜ਼ਰ ਮਾਰੀਏ ਤਾਂ ਹੁਣ ਮੌਤਾਂ ਵੀ ਘੱਟ ਰਹੀਆਂ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ, ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ ਕੁੱਲ 58,419 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਕਿ 81 ਦਿਨਾਂ ਵਿਚ ਹੁਣ ਤੱਕ ਦਾ ਸਭ ਤੋਂ ਘੱਟ ਅੰਕੜਾ ਹੈ। ਇਸ ਦੇ ਨਾਲ ਹੀ ਦੇਸ਼ ਵਿਚ ਕੋਰੋਨਾ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿਚ ਵੀ ਲਗਾਤਾਰ ਗਿਰਾਵਟ ਜਾਰੀ ਹੈ।

Latest Coronavirus News (Live Updates)

Read this- ਜਾਣੋਂ ਕਦੋਂ ਹੋਈ ਸੀ 'ਫਾਦਰਸ ਡੇਅ' ਮਨਾਉਣ ਦੀ ਸ਼ੁਰੂਆਤ 

ਬੀਤੇ 24 ਘੰਟਿਆਂ ਵਿਚ ਦੇਸ਼ ਭਰ ਵਿਚ 1,576 ਮੌਤਾਂ ਦਰਜ ਕੀਤੀਆਂ ਗਈਆਂ ਹਨ। ਦੇਸ਼ ਦੇ 10 ਸੂਬੇ ਅਜਿਹੇ ਹਨ ਜਿੱਥੇ ਅਜੇ ਵੀ ਪੂਰਨ ਲਾਕਡਾਊਨ ਵਰਗੀਆਂ ਪਾਬੰਦੀਆਂ ਅਜੇ ਜਾਰੀ ਹਨ। ਇਨ੍ਹਾਂ ਵਿਚ ਪੱਛਮੀ ਬੰਗਾਲ, ਹਿਮਾਚਲ ਪ੍ਰਦੇਸ਼, ਝਾਰਖੰਡ, ਛੱਤੀਸਗੜ, ਓਡੀਸ਼ਾ, ਕਰਨਾਟਕ, ਤਾਮਿਲਨਾਡੂ, ਮਿਜ਼ੋਰਮ, ਗੋਆ ਤੇ ਪੁਡੂਚੇਰੀ ਸ਼ਾਮਲ ਹਨ। ਪਿਛਲੇ ਸਾਲ ਦੇ ਲਾਕਡਾਊਨ ਵਾਂਗ ਇੱਥੇ ਇਸ ਵਾਰ ਵੀ ਸਖ਼ਤੀ ਨਾਲ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਅਤੇ ਜਿਹੜੇ ਲੋਕ ਪਾਬੰਦੀਆਂ ਦੀ ਉਲੰਘਣਾ ਕਰਦੇ ਸਨ ਉਨ੍ਹਾਂ 'ਤੇ ਪ੍ਰਸ਼ਾਸਨ ਵਲੋਂ ਸਖ਼ਤੀ ਨਾਲ ਐਕਸ਼ਨ ਲਿਆ ਗਿਆ ਅਤੇ ਉਨ੍ਹਾਂ ਦੇ ਚਲਾਨ ਵੀ ਕੱਟੇ ਗਏ।

In The Market