ਨਵੀਂ ਦਿੱਲੀ : ਇੰਡੇਨ (Indane) ਦੇ ਐਲਪੀਜੀ ਗਾਹਕਾਂ ਨੂੰ ਨਵੇਂ ਸਿਲੰਡਰ ਲਈ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਕੰਪਨੀ ਨੇ ਦੋ ਘੰਟੇ ਵਿੱਚ ਗੈਸ ਡਿਲੀਵਰੀ ਦੀ ਸੇਵਾ ਸ਼ੁਰੂ ਕਰ ਦਿੱਤੀ ਹੈ। ਇਸ ਨਾਲ ਕੰਪਨੀ ਦੇ ਉਨ੍ਹਾਂ ਐਲਪੀਜੀ ਖਪਤਕਾਰਾਂ ਨੂੰ ਬਹੁਤ ਫਾਇਦਾ ਹੋਵੇਗਾ, ਜਿਨ੍ਹਾਂ ਨੂੰ ਗੈਸ ਸਿਲੰਡਰ ਬੁੱਕ ਕਰਵਾਉਣ ਤੋਂ ਬਾਅਦ ਲੰਬਾ ਸਮਾਂ ਇੰਤਜ਼ਾਰ ਕਰਨਾ ਪਿਆ ਸੀ। ਇੰਡੇਨੇ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਕੰਪਨੀ ਨੇ ਕਿਹਾ ਹੈ ਕਿ ਇਹ ਆਪਣੀ ਤਰ੍ਹਾਂ ਦੀ ਪਹਿਲੀ ਸੇਵਾ ਹੈ। ਹਾਲਾਂਕਿ ਕੰਪਨੀ ਫਿਲਹਾਲ ਕਿਸੇ ਸ਼ਹਿਰ ਦੇ ਚੁਣੇ ਹੋਏ ਡਿਸਟ੍ਰੀਬਿਊਟਰਾਂ ਦੇ ਖਪਤਕਾਰਾਂ ਨੂੰ ਇਹ ਸਹੂਲਤ ਪ੍ਰਦਾਨ ਕਰ ਰਹੀ ਹੈ ਪਰ ਆਉਣ ਵਾਲੇ ਸਮੇਂ 'ਚ ਇਸ ਦੇ ਵਿਸਥਾਰ ਨਾਲ ਲਗਭਗ 30 ਕਰੋੜ LPG ਖਪਤਕਾਰਾਂ ਨੂੰ ਫਾਇਦਾ ਹੋਵੇਗਾ।
Also Read : ਪੰਜਾਬ ਚੋਣਾਂ 'ਚ ਨਸ਼ਾ ਰੋਕਣ ਦੀ ਵੱਡੀ ਤਿਆਰੀ, ਪੁਲਿਸ, BSF ਅਤੇ NCB ਚਲਾਵੇਗੀ ਸਾਂਝਾ ਅਪਰੇਸ਼ਨ
ਇੰਡੇਨੇ ਨੇ ਇਸ ਨੂੰ ‘ਤਤਕਾਲ ਸੇਵਾ’ ਦਾ ਨਾਂ ਦਿੱਤਾ ਹੈ। ਕੰਪਨੀ ਨੇ ਕਿਹਾ ਹੈ ਕਿ ਇਸ ਸੇਵਾ ਦੇ ਤਹਿਤ, ਇੰਡੇਨ ਦੇ ਐਲਪੀਜੀ (LPG) ਉਪਭੋਗਤਾ ਨੂੰ ਦੋ ਘੰਟਿਆਂ ਦੇ ਅੰਦਰ ਐਲਪੀਜੀ ਰੀਫਿਲ ਦੀ ਯਕੀਨੀ ਡਿਲੀਵਰੀ ਮਿਲੇਗੀ। ਕੰਪਨੀ ਨੇ ਕਿਹਾ ਹੈ ਕਿ ਇਹ ਸਹੂਲਤ ਹੁਣ ਹੈਦਰਾਬਾਦ ਦੇ ਚੁਣੇ ਹੋਏ ਵਿਤਰਕਾਂ ਦੇ ਖਪਤਕਾਰਾਂ ਲਈ ਉਪਲਬਧ ਹੋਵੇਗੀ। ਇੰਡੇਨ ਨੇ ਟਵੀਟ ਵਿੱਚ ਕਿਹਾ ਹੈ ਕਿ ਕੰਪਨੀ ਦੇ ਐਲਪੀਜੀ ਖਪਤਕਾਰ ਮਾਮੂਲੀ ਪ੍ਰੀਮੀਅਮ ਦਾ ਭੁਗਤਾਨ ਕਰਕੇ ਇਸ ਸਹੂਲਤ ਦਾ ਲਾਭ ਲੈ ਸਕਦੇ ਹਨ।
Also Read : ਚੋਣ ਕਮਿਸ਼ਨ ਦੇ ਹੁਕਮਾਂ 'ਤੇ ADGP ਗੁਰਪ੍ਰੀਤ ਕੌਰ ਦਿਓ ਦਾ ਤਬਾਦਲਾ
ਹਾਲਾਂਕਿ ਕੰਪਨੀ ਨੇ ਇਹ ਨਹੀਂ ਦੱਸਿਆ ਹੈ ਕਿ ਇਹ ਮਾਮੂਲੀ ਫੀਸ ਕਿੰਨੀ ਹੋਵੇਗੀ।ਇੰਡੇਨ ਨੇ ਦੱਸਿਆ ਹੈ ਕਿ ਕੰਪਨੀ ਦੇ ਐਲਪੀਜੀ ਗੈਸ ਸਿਲੰਡਰ ਦੇ ਖਪਤਕਾਰ IVRS, ਇੰਡੀਅਨ ਆਇਲ ਦੀ ਵੈੱਬਸਾਈਟ ਜਾਂ ਇੰਡੀਅਨ ਆਇਲ ਵਨ ਐਪ ਰਾਹੀਂ ਗੈਸ ਦੀ ਬੁਕਿੰਗ 'ਤੇ ਇਸ ਸਹੂਲਤ ਦਾ ਲਾਭ ਲੈ ਸਕਦੇ ਹਨ।
In an industry first, IndianOil's Indane Tatkal Seva assures delivery of LPG refill within 2 hours of booking. Customers can avail the service through IVRS, IndianOil website or IndianOil One App at a very nominal premium. Now available at selected distributorships in Hyderabad. pic.twitter.com/rWa85UMDmw
— Indian Oil Corp Ltd (@IndianOilcl) January 14, 2022
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Rohit Sharma : हिटमैन रोहित शर्मा ने सोशल मीडिया पर शेयर की अपनी खुशी, लिखा...
Crime News: मोहाली कोर्ट के बाहर मिला मानव कंकाल, इलाके में मची सनसनी
Mankirt Aulakh News: गायक मनकीरत औलख की कार का चालान, कार पर लगी थी काली फिल्म और हूटर