LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

26 ਜਨਵਰੀ ਨੂੰ ਇੰਡੀਆ ਗੇਟ ਤੇ ਲਾਲ ਕਿਲੇ 'ਤੇ ਅੱਤਵਾਦੀ ਹਮਲੇ ਦਾ ਖਦਸ਼ਾ, IB ਨੇ ਕੀਤਾ ਅਲਰਟ

19j lal

ਨਵੀਂ ਦਿੱਲੀ- 26 ਜਨਵਰੀ ਯਾਨੀ ਗਣਤੰਤਰ ਦਿਵਸ ਮੌਕੇ ਅੱਤਵਾਦੀ ਦਿੱਲੀ ਵਿਚ ਹਮਲਾ ਕਰ ਸਕਦੇ ਹਨ। ਇੰਟੈਲੀਜੈਂਸ ਬਿਊਰੋ ਨੇ ਦਿੱਲੀ ਪੁਲਿਸ ਨੂੰ ਗੜਤੰਤਰ ਦਿਵਸ ਉੱਤੇ ਅੱਤਵਾਦੀ ਹਮਲੇ ਦੇ ਖਦਸ਼ੇ ਦਾ ਇਨਪੁੱਟ ਦਿੱਤਾ ਹੈ। ਇਸ ਦੇ ਮੁਤਾਬਕ ਗਣਤੰਤਰ ਦਿਵਸ ਦੇ ਮੌਕੇ ਅੱਤਵਾਦੀ ਨੇਤਾਵਾਂ ਸਣੇ ਕੁਝ ਵੀਆਈਪੀ ਨੂੰ ਵੀ ਨਿਸ਼ਾਨਾ ਬਣਾਉਣ ਦੇ ਸੰਕੇਤ ਹਨ।

Also Read: ਦਿੱਲੀ ਦੇ ਘਰ ਵਿਚੋਂ ਮਿਲੀਆਂ ਮਹਿਲਾ ਤੇ 4 ਬੱਚਿਆਂ ਦੀਆਂ ਲਾਸ਼ਾਂ, ਜਾਂਚ 'ਚ ਲੱਗੀ ਪੁਲਿਸ

ਆਈਪੀ ਦੇ ਇਨਪੁੱਟ ਮੁਤਾਬਕ ਇਹ ਸੰਗਠਨ ਕਾਰ ਵਿਚ ਧਮਾਕਾਖੇਜ਼ ਸਮੱਗਰੀ ਰੱਖ ਕੇ ਇੰਡੀਆ ਗੇਟ ਤੇ ਲਾਲ ਕਿਲੇ ਦੇ ਨੇੜੇ ਹਮਲਾ ਕਰ ਸਕਦੇ ਹਨ। ਇਨਟੈਲੀਜੈਂਸ ਬਿਊਰੋ ਦਾ ਦਾਅਵਾ ਹੈ ਕਿ ਅੱਤਵਾਦੀ ਪਾਕਿਸਤਾਨ ਤੋਂ ਧਮਾਕਾਖੇਜ਼ ਭਾਰਤ ਲਿਆ ਚੁੱਕੇ ਹਨ। ਗਾਜ਼ੀਪੁਰ ਵਿਚ ਮਿਲੀ ਆਈਈਡੀ ਉਸੇ ਦਾ ਹਿੱਸਾ ਸੀ। ਜਿਸ ਤਰ੍ਹਾਂ ਜੰਮੂ ਏਅਰਪੋਰਟ ਉੱਤੇ ਡਰੋਨ ਨਾਲ ਹਮਲਾ ਕੀਤਾ ਗਿਆ ਸੀ, ਉਸੇ ਤਰਜ ਉੱਤੇ ਅੱਤਵਾਦੀ ਡਰੋਨ ਨਾਲ ਵੀ ਹਮਲਾ ਕਰ ਸਕਦੇ ਹਨ। ਡਰੋਨ ਰਾਹੀਂ ਪਰੇਡ ਰੂਟ ਜਾਂ ਉਸ ਦੇ ਅੱਗੇ-ਪਿੱਛੇ ਹਮਲਾ ਕਰਨ ਦੀ ਗੱਲ ਕਹੀ ਜਾ ਰਹੀ ਹੈ।

Also Read: ਹਿਮਾਚਲ ਪ੍ਰਦੇਸ਼: ਜ਼ਹਿਰੀਲੀ ਸ਼ਰਾਬ ਪੀਣ ਕਾਰਨ 4 ਲੋਕਾਂ ਦੀ ਮੌਤ

ਦਿੱਲੀ ਪੁਲਿਸ ਨੇ ਰਾਜਧਾਨੀ ਨੂੰ 20 ਜਨਵਰੀ ਤੋਂ ਐਂਟੀ ਡਰੋਨ ਇਲਾਕਾ ਐਲਾਨ ਕਰ ਦਿੱਤਾ ਹੈ। ਇਸ ਦੇ ਤਹਿਤ ਦਿੱਲੀ ਵਿਚ ਡਰੋਨ, ਪੈਰਾ ਗਲਾਈਡਰ, ਯੂਏਵੀ, ਛੋਟਾ ਮਾਈਕਰੋ ਏਅਰਕ੍ਰਾਫਟ, ਏਅਰ ਬਲੂਨ ਉੱਤੇ ਵੀ ਪਾਬੰਦੀ ਰਹੇਗੀ। ਦਿੱਲੀ ਪੁਲਿਸ ਕਮਿਸ਼ਨਰ ਰਾਕੇਸ਼ ਅਸਥਾਨਾ ਨੇ ਕਿਹਾ ਕਿ ਦਿੱਲੀ ਵਿਚ ਐਂਟੀ ਡਰੋਨ ਵਿਵਸਥਾ 15 ਫਰਵਰੀ ਤੱਕ ਲਾਗੂ ਰਹੇਗੀ। 

In The Market