ਨਵੀਂ ਦਿੱਲੀ- ਦੇਸ਼ ਦੀ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਇਕ ਮਹਿਲਾ ਤੇ ਉਸ ਦੇ 4 ਬੱਚਿਆਂ ਦੀਆਂ ਲਾਸ਼ਾਂ ਮਿਲਣ ਕਾਰਨ ਸਨਸਨੀ ਫੈਲ ਗਈ ਹੈ। ਸੂਚਨਾ ਤੋਂ ਬਾਅਦ ਮੌਕੇ ਉੱਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਨਾਲ ਹੀ ਮਾਮਲੇ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਮਾਮਲਾ ਸ਼ਾਹਦਰਾ ਦੇ ਸੀਮਾਪੁਰੀ ਇਲਾਕੇ ਦਾ ਹੈ। ਸਥਾਨਕ ਥਾਣਾ ਪੁਲਿਸ ਦਾ ਕਹਿਣਾ ਹੈ ਕਿ ਮਹਿਲਾ ਤੇ 4 ਬੱਚਿਆਂ ਦੀਆਂ ਲਾਸ਼ਾਂ ਘਰ ਦੇ ਅੰਦਰ ਮਿਲੀਆਂ ਹਨ।
Also Read: ਹਿਮਾਚਲ ਪ੍ਰਦੇਸ਼: ਜ਼ਹਿਰੀਲੀ ਸ਼ਰਾਬ ਪੀਣ ਕਾਰਨ 4 ਲੋਕਾਂ ਦੀ ਮੌਤ
ਸ਼ਾਹਦਰਾ ਡੀਸੀਪੀ ਮੁਤਾਬਕ ਅੱਜ ਤਕਰੀਬਨ 13:30 ਵਜੇ ਇਕ ਪੀਸੀਆਰ ਕਾਲ ਦੇ ਰਾਹੀਂ ਪੁਰਾਣੀ ਸੀਮਾਪੁਰੀ ਇਲਾਕੇ ਦੇ ਮਕਾਨ ਨੰਬਰ 57 ਵਿਚ 405 ਲੋਕਾਂ ਦੇ ਬੇਹੋਸ਼ ਪਏ ਹੋਣ ਦੀ ਸੂਚਨਾ ਮਿਲੀ ਸੀ। ਮੌਕੇ ਉੱਤੇ ਸੀਮਾਪੁਰੀ ਦੀ ਸਥਾਨਕ ਪੁਲਿਸ ਪਹੁੰਚੀ। ਪੰਜਵੀਂ ਮੰਜ਼ਿਲ ਉੱਤੇ ਸਿਰਫ ਇਕ ਕਮਰਾ ਹੈ, ਜਿਥੇ ਚਾਰ ਬੱਚੇ ਤੇ ਇਕ ਮਹਿਲਾ ਮ੍ਰਿਤ ਪਾਏ ਗਏ। ਇਕ ਅੰਗੀਠੀ ਵੀ ਉਥੇ ਵਰਤੋਂ ਕੀਤੀ ਮਿਲੀ ਤੇ ਕਮਰੇ ਵਿਚ ਧੂੰਏ ਦੀ ਮਹਿਕ ਸੀ। ਸਥਾਨਕ ਲੋਕਾਂ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਿਆ ਕਿ ਮੋਹਿਤ ਕਾਲੀਆ (35) ਦੇ ਨਾਲ ਉਸ ਦੀ ਪਤਨੀ ਰਾਧਾ (30) ਤੇ ਚਾਰ ਬੱਚੇ (ਦੋ ਬੇਟੀਆਂ 11 ਸਾਲ ਤੇ 4 ਸਾਲ, ਦੋ ਬੇਟੇ 8 ਸਾਲ ਤੇ 3 ਸਾਲ) ਉਥੇ ਰਹਿ ਰਹੇ ਸਨ।
Also Read: ED ਰੇਡ ‘ਤੇ ਭਖੀ ਸਿਆਸਤ, CM ਚੰਨੀ ‘ਤੇ ਵਰ੍ਹੇ ਸੁਖਬੀਰ ਬਾਦਲ



