CRPF ਦੇ ਗਸ਼ਤੀ ਦਲ ‘ਤੇ ਅੱਤਵਾਦੀਆਂ ਦਾ ਹਮਲਾ, ਦੋ ਜਵਾਨਾਂ ਸਮੇਤ 6 ਜ਼ਖਮੀ

ਕਸ਼ਮੀਰ : ਅੱਤਵਾਦੀ ਘਾਟੀ ਵਿੱਚ ਆਪਣੀਆਂ ਕਾਇਰਤਾ ਭਰੀਆਂ ਹਰਕਤਾਂ ਤੋਂ ਪਿੱਛੇ ਨਹੀਂ ਹਟ ਰਹੇ ਹਨ। ਜੰਮੂ-ਕਸ਼ਮੀਰ ਦੇ ਬਾਰਾਮੂਲ (Baramulla) ਦੇ ਪੱਟਨ ਇਲਾਕੇ ‘ਚ ਅੱਜ ਅੱਤਵਾਦੀਆਂ…

ਕਸ਼ਮੀਰ : ਅੱਤਵਾਦੀ ਘਾਟੀ ਵਿੱਚ ਆਪਣੀਆਂ ਕਾਇਰਤਾ ਭਰੀਆਂ ਹਰਕਤਾਂ ਤੋਂ ਪਿੱਛੇ ਨਹੀਂ ਹਟ ਰਹੇ ਹਨ। ਜੰਮੂ-ਕਸ਼ਮੀਰ ਦੇ ਬਾਰਾਮੂਲ (Baramulla) ਦੇ ਪੱਟਨ ਇਲਾਕੇ ‘ਚ ਅੱਜ ਅੱਤਵਾਦੀਆਂ ਨੇ ਸੀਆਰਪੀਐੱਫ (CRPF) ਦੀ ਗਸ਼ਤੀ ਦਲ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ‘ਚ ਦੋ ਜਵਾਨਾਂ ਸਮੇਤ 6 ਲੋਕ ਜ਼ਖਮੀ ਹੋ ਗਏ ਹਨ, ਜਿਨ੍ਹਾਂ ਦਾ ਸਥਾਨਕ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਫਿਲਹਾਲ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ।

Also Read : CM ਚੰਨੀ ਤੇ ਕਿਸਾਨ ਆਗੂਆਂ ਵਿਚਾਲੇ ਮੀਟਿੰਗ ਸ਼ੁਰੂ, ਹੋ ਸਕਦੇ ਹਨ ਵੱਡੇ ਐਲਾਨ

ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀਆਂ ਨੇ ਅੱਜ ਸਵੇਰੇ ਸੀਆਰਪੀਐਫ (CRPF) ਦੀ ਗਸ਼ਤੀ ਪਾਰਟੀ ਨੂੰ ਨਿਸ਼ਾਨਾ ਬਣਾਉਣ ਲਈ ਗ੍ਰੇਨੇਡ ਸੁੱਟਿਆ। ਅੱਤਵਾਦੀਆਂ ਨੇ ਇਹ ਗ੍ਰਨੇਡ ਪੱਟਨ ਦੇ ਬਾਜ਼ਾਰ ‘ਚ ਸੁੱਟਿਆ ਸੀ। ਇਸ ਕਾਰਨ ਇਸ ਹਮਲੇ ‘ਚ ਸੈਨਿਕਾਂ ਦੇ ਨਾਲ-ਨਾਲ ਆਮ ਨਾਗਰਿਕ ਵੀ ਜ਼ਖਮੀ ਹੋਏ ਹਨ। ਹਾਲਾਂਕਿ ਜ਼ਖਮੀਆਂ ‘ਚੋਂ ਕਿਸੇ ਨੂੰ ਵੀ ਗੰਭੀਰ ਸੱਟ ਨਹੀਂ ਲੱਗੀ ਹੈ।

Leave a Reply

Your email address will not be published. Required fields are marked *