LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬਿਹਾਰ 'ਚ ਲਗਾਤਾਰ ਤੀਜੇ ਦਿਨ ਵਿਦਿਆਰਥੀਆਂ ਦਾ ਹੰਗਾਮਾ ਜਾਰੀ, ਟ੍ਰੇਨ ਨੂੰ ਲਾਈ ਅੱਗ

26j bihar train on fire

ਬਿਹਾਰ : ਬਿਹਾਰ (Bihar) ਵਿੱਚ ਰੇਲਵੇ ਭਰਤੀ ਬੋਰਡ ਦੀ ਐਨਟੀਪੀਸੀ (NTPC) ਪ੍ਰੀਖਿਆ ਵਿੱਚ ਧਾਂਦਲੀ ਦੇ ਦੋਸ਼ ਲਾਉਣ ਵਾਲੇ ਉਮੀਦਵਾਰਾਂ ਦਾ ਪ੍ਰਦਰਸ਼ਨ ਲਗਾਤਾਰ ਤੀਜੇ ਦਿਨ ਵੀ ਜਾਰੀ ਹੈ। ਕਈ ਥਾਵਾਂ 'ਤੇ ਅੱਜ ਵੀ ਵਿਦਿਆਰਥੀਆਂ ਨੇ ਗੱਡੀਆਂ ਨੂੰ ਅੱਗ ਲਗਾ ਦਿੱਤੀ। ਇਸ ਤੋਂ ਪਹਿਲਾਂ ਕਲਪਤਨਾ, ਸੀਤਾਮੜੀ, ਮੁਜ਼ੱਫਰਪੁਰ, ਆਰਾ, ਬਕਸਰ ਵਿੱਚ ਹੰਗਾਮਾ ਹੋਇਆ ਸੀ ਅਤੇ ਰੇਲਵੇ ਸੰਪਤੀ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ।ਮੰਗਲਵਾਰ ਨੂੰ ਸੀਤਾਮੜੀ 'ਚ ਭੰਨਤੋੜ ਅਤੇ ਪਥਰਾਅ ਕਰ ਰਹੀ ਭੀੜ ਨੂੰ ਪੁਲਿਸ ਨੇ ਹਵਾ 'ਚ ਗੋਲੀਬਾਰੀ ਕਰਕੇ ਹਟਾ ਦਿੱਤਾ।

Also Read : ਗਣਤੰਤਰ ਦਿਵਸ ਮੌਕੇ ਸਕੂਲ 'ਚ ਵਾਪਰਿਆ ਵੱਡਾ ਹਾਦਸਾ, ਕਰੰਟ ਲੱਗਣ ਨਾਲ 1 ਬੱਚੇ ਦੀ ਮੌਤ,ਕਈ ਜ਼ਖਮੀ

ਭਾਰੀ ਵਿਰੋਧ ਦੇ ਮੱਦੇਨਜ਼ਰ ਰੇਲਵੇ ਨੇ ਬੁੱਧਵਾਰ ਸਵੇਰੇ ਐੱਨ.ਟੀ.ਪੀ.ਸੀ. (NTPC) ਅਤੇ ਗਰੁੱਪ ਡੀ (ਸ਼੍ਰੇਣੀ-1) ਦੀਆਂ ਪ੍ਰੀਖਿਆਵਾਂ ਮੁਲਤਵੀ ਕਰਨ ਦਾ ਐਲਾਨ ਕੀਤਾ ਸੀ ਪਰ ਰੇਲਵੇ ਦੇ ਇਸ ਫੈਸਲੇ ਤੋਂ ਬਾਅਦ ਵੀ ਵਿਦਿਆਰਥੀਆਂ ਦਾ ਗੁੱਸਾ ਨਹੀਂ ਥੰਮ ਰਿਹਾ ਹੈ। ਅੱਜ ਗਯਾ ਵਿੱਚ ਵੀ ਵਿਦਿਆਰਥੀਆਂ ਨੇ ਹੰਗਾਮਾ ਕੀਤਾ। ਗਯਾ ਰੇਲਵੇ ਸਟੇਸ਼ਨ (Gaya railway station) ਕੰਪਲੈਕਸ 'ਚ ਚੱਲਦੀ ਟਰੇਨ 'ਤੇ ਵਿਦਿਆਰਥੀਆਂ ਨੇ ਪਥਰਾਅ ਕੀਤਾ। ਦੂਜੇ ਪਾਸੇ ਗੁੱਸੇ ਵਿੱਚ ਆਏ ਵਿਦਿਆਰਥੀਆਂ ਨੇ ਖੜ੍ਹੀ ਪੈਸੰਜਰ ਟਰੇਨ ਨੂੰ ਅੱਗ ਲਾ ਦਿੱਤੀ। 

Also Read : ਬਿਕਰਮ ਮਜੀਠੀਆ ਨੂੰ ਲੈ ਕੇ ਹਰਸਿਮਰਤ ਕੌਰ ਨੇ ਦਿੱਤਾ ਵੱਡਾ ਬਿਆਨ 

ਮੌਕੇ 'ਤੇ ਵੱਡੀ ਗਿਣਤੀ 'ਚ ਪੁਲਿਸ ਬਲ ਮੌਜੂਦ ਹੈ। ਗੁੱਸੇ 'ਚ ਆਏ ਵਿਦਿਆਰਥੀਆਂ ਨੇ ਕਈ ਟਰੇਨਾਂ ਨੂੰ ਨਿਸ਼ਾਨਾ ਬਣਾਇਆ ਹੈ। ਸ਼੍ਰਮਜੀਵੀ ਐਕਸਪ੍ਰੈਸ ਨੂੰ ਵੀ ਵਿਦਿਆਰਥੀਆਂ ਨੇ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਹੈ।

In The Market