LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਰੈਸਟੋਰੈਂਟ ਤੋਂ ਮੰਗਵਾਏ ਸਨ ਪਰਾਂਠੇ, ਪੈਕੇਟ ਖੋਲਿਆਂ ਤਾਂ ਉੱਡੇ ਹੋਸ਼

9m pratha

ਨਵੀਂ ਦਿੱਲੀ- ਕੇਰਲ ਦੇ ਤਿਰੂਵਨੰਤਪੁਰਮ ਵਿੱਚ ਇੱਕ ਔਰਤ ਅਤੇ ਉਸਦੀ ਧੀ ਉਦੋਂ ਹੈਰਾਨ ਰਹਿ ਗਈਆਂ ਜਦੋਂ ਉਨ੍ਹਾਂ ਨੂੰ ਆਪਣੇ ਭੋਜਨ ਡਿਲੀਵਰੀ ਪਾਰਸਲ ਵਿੱਚ ਕਥਿਤ ਤੌਰ 'ਤੇ ਸੱਪ ਦੀ ਚਮੜੀ ਮਿਲੀ। ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਅਤੇ ਉੱਚ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦਿੰਦੇ ਹੋਏ ਆਪਣੀ ਸ਼ਿਕਾਇਤ ਦਰਜ ਕਰਵਾਈ।

Also Read: CM ਮਾਨ ਤੇ ਸਿੱਧੂ ਵਿਚਾਲੇ ਮੀਟਿੰਗ ਦੀ ਪਹਿਲੀ ਤਸਵੀਰ ਆਈ ਸਾਹਮਣੇ

ਮੀਡੀਆ ਰਿਪੋਰਟਾਂ ਮੁਤਾਬਕ ਤਿਰੂਵਨੰਤਪੁਰਮ ਦੀ ਰਹਿਣ ਵਾਲੀ ਪ੍ਰਿਆ ਨੇ ਬੀਤੇ ਵੀਰਵਾਰ ਨੂੰ ਸ਼ਹਿਰ ਦੇ ਨੇਦੁਮੰਗੜ ਇਲਾਕੇ ਦੇ ਇੱਕ ਰੈਸਟੋਰੈਂਟ ਤੋਂ ਦੋ ਪਰਾਠੇ ਮੰਗਵਾਏ ਸਨ। ਡਿਲਵਰੀ ਤੋਂ ਬਾਅਦ ਉਸਨੇ ਸਭ ਤੋਂ ਪਹਿਲਾਂ ਆਪਣੀ ਧੀ ਨੂੰ ਖਾਣਾ ਪਰੋਸਿਆ। ਜਿਸ ਨੇ ਆਪਣਾ ਸਾਰਾ ਖਾਣਾ ਖਾ ਲਿਆ। ਪਰ ਜਦੋਂ ਪ੍ਰਿਆ ਨੇ ਖਾਣਾ ਸ਼ੁਰੂ ਕੀਤਾ ਤਾਂ ਉਸਨੇ ਰੈਪਿੰਗ ਪੇਪਰ 'ਤੇ ਸੱਪ ਦੀ ਖੱਲ ਦਾ ਇੱਕ ਟੁਕੜਾ ਦੇਖਿਆ ਜੋ ਅੱਧੀ ਉਂਗਲੀ ਜਿੰਨਾ ਲੰਬਾ ਸੀ। ਉਹ ਇਹ ਸਭ ਦੇਖ ਕੇ ਡਰ ਗਈ।

Also Read: ਸ਼੍ਰੀਲੰਕਾ ਦੇ PM ਮਹਿੰਦਾ ਰਾਜਪਕਸ਼ੇ ਨੇ ਦਿੱਤਾ ਅਸਤੀਫਾ, ਦੇਸ਼ 'ਚ ਐਮਰਜੈਂਸੀ ਦਰਮਿਆਨ ਸਿਆਸੀ ਸੰਕਟ

ਪ੍ਰਿਆ ਨੇ ਇਸ ਘਟਨਾ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ। ਪੁਲਿਸ ਨੇ ਪ੍ਰਿਆ ਨੂੰ ਇਹ ਮਾਮਲਾ ਫੂਡ ਸੇਫਟੀ ਅਧਿਕਾਰੀਆਂ ਕੋਲ ਉਠਾਉਣ ਦੇ ਨਿਰਦੇਸ਼ ਦਿੱਤੇ। ਪ੍ਰਿਆ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਸਥਾਨਕ ਮਿਊਂਸੀਪਲ ਅਧਿਕਾਰੀਆਂ ਨੇ ਰੈਸਟੋਰੈਂਟ ਦੀ ਜਾਂਚ ਕੀਤੀ ਅਤੇ ਪਾਇਆ ਕਿ ਇਹ ਖਰਾਬ ਹਾਲਤ 'ਚ ਕੰਮ ਕਰ ਰਿਹਾ ਸੀ। ਅਜਿਹੇ 'ਚ ਅਧਿਕਾਰੀਆਂ ਨੇ ਤੁਰੰਤ ਇਸ ਨੂੰ ਬੰਦ ਕਰ ਦਿੱਤਾ।

Also Read: ਗੁਰਦਾਸਪੁਰ: ਕਲਾਸਾਂ 'ਚ ਅਧਿਆਪਕ ਫੋਨ ਰੱਖਣਗੇ ਬੰਦ, ਜ਼ਿਲ੍ਹਾ ਸਿੱਖਿਆ ਵਿਭਾਗ ਨੇ ਲਿਆ ਫੈਸਲਾ

ਨੇਦੁਮੰਗਦ ਫੂਡ ਸੇਫਟੀ ਅਫਸਰ ਅਰਸ਼ਿਤਾ ਬਸ਼ੀਰ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਦੇ ਮੁਤਾਬਕ ਮੰਨਿਆ ਜਾ ਰਿਹਾ ਹੈ ਕਿ ਸੱਪ ਦੀ ਖੱਲ ਭੋਜਨ ਨੂੰ ਪੈਕ ਕਰਨ ਲਈ ਵਰਤੀ ਜਾਂਦੀ ਅਖਬਾਰ ਵਿੱਚ ਸੀ। ਰੈਸਟੋਰੈਂਟ ਬਾਰੇ ਬਸ਼ੀਰ ਨੇ ਕਿਹਾ ਕਿ ਰਸੋਈ ਵਿੱਚ ਲੋੜੀਂਦੀ ਰੌਸ਼ਨੀ ਨਹੀਂ ਸੀ ਅਤੇ ਸਕਰੈਪ ਬਾਹਰ ਸੁੱਟ ਦਿੱਤਾ ਗਿਆ ਸੀ। ਫਿਲਹਾਲ ਰੈਸਟੋਰੈਂਟ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ ਅਤੇ ਮਾਲਕਾਂ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤੇ ਗਏ ਹਨ।

In The Market