LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸੀਨੀਅਰ ਪੱਤਰਕਾਰ ਵਿਨੋਦ ਦੁਆ ਦਾ 67 ਸਾਲ ਦੀ ਉਮਰ 'ਚ ਹੋਇਆ ਦੇਹਾਂਤ, ਅੱਜ ਹੋਵੇਗਾ ਸਸਕਾਰ

5 dec vinod dua

ਨਵੀਂ ਦਿੱਲੀ : ਦੇਸ਼ ਦੇ ਮਸ਼ਹੂਰ ਅਤੇ ਪ੍ਰਭਾਵਸ਼ਾਲੀ ਸੀਨੀਅਰ ਪੱਤਰਕਾਰ ਵਿਨੋਦ ਦੁਆ (Vinod Dua) ਦਾ ਸ਼ਨੀਵਾਰ ਨੂੰ ਦੇਹਾਂਤ ਹੋ ਗਿਆ। ਉਹ 67 ਸਾਲ ਦੇ ਸਨ।ਦੁਆ ਆਪਣੇ ਪ੍ਰੋਗਰਾਮਾਂ ਵਿਚ ਤਤਕਾਲੀ ਸਰਕਾਰਾਂ 'ਤੇ ਸਵਾਲ ਕਰਨ ਲਈ ਜਾਣੇ ਜਾਂਦੇ ਸੀ । ਦੁਆ ਇਸ ਸਾਲ ਕੋਰੋਨਵਾਇਰਸ (Coronavirus) ਦੀ ਦੂਜੀ ਲਹਿਰ ਦੌਰਾਨ ਹਸਪਤਾਲ ਵਿੱਚ ਸੀ ਅਤੇ ਉਦੋਂ ਤੋਂ ਹੀ ਕਈ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਸੀ। ਇਸ ਹਫਤੇ ਦੀ ਸ਼ੁਰੂਆਤ 'ਚ ਉਨ੍ਹਾਂ ਦੀ ਬੇਟੀ ਅਤੇ ਅਭਿਨੇਤਰੀ ਮੱਲਿਕਾ ਦੁਆ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਪਿਤਾ ਦੀ ਹਾਲਤ ਕਾਫੀ ਗੰਭੀਰ ਹੈ। ਸ਼ਨੀਵਾਰ ਸ਼ਾਮ ਮੱਲਿਕਾ ਨੇ ਆਪਣੇ ਪਿਤਾ ਦੇ ਦੇਹਾਂਤ ਦੀ ਪੁਸ਼ਟੀ ਕੀਤੀ।ਦੱਸ ਦਈਏ ਕਿ ਅੱਜ ਲੋਧੀ ਸਮਸ਼ਾਨ ਘਾਟ 'ਚ ਉਨ੍ਹਾਂ ਦਾ ਸਸਕਾਰ ਕੀਤਾ ਜਾਵੇਗਾ।

Also Read : ਮਹਾਰਾਸ਼ਟਰ-ਕਰਨਾਟਕ ਤੇ ਗੁਜਰਾਤ ਤੋਂ ਬਾਅਦ ਹੁਣ ਦਿੱਲੀ 'ਚ ਓਮੀਕ੍ਰੋਨ ਦਾ ਖਤਰਾ! LNJP 'ਚ 15 ਸ਼ੱਕੀ ਦਾਖਲ

ਇਸ ਤੋਂ ਪਹਿਲਾਂ ਜੂਨ ਵਿੱਚ, ਦੁਆ ਦੀ ਪਤਨੀ ਅਤੇ ਰੇਡੀਓਲੋਜਿਸਟ ਪਦਮਾਵਤੀ ਦੁਆ ਦੀ ਕੋਵਿਡ -19 ਕਾਰਨ ਮੌਤ ਹੋ ਗਈ ਸੀ। ਮੱਲਿਕਾ (Malika) ਨੇ ਪਹਿਲਾਂ ਦੱਸਿਆ ਸੀ ਕਿ ਉਸ ਦੇ ਪਿਤਾ ਇਸ ਦੁਖਾਂਤ ਨੂੰ ਸਵੀਕਾਰ ਕਰਨ ਤੋਂ ਅਸਮਰੱਥ ਹਨ।ਕਈ ਦਹਾਕਿਆਂ ਤੱਕ ਫੈਲੇ ਆਪਣੇ ਕਰੀਅਰ ਵਿੱਚ, ਵਿਨੋਦ ਦੁਆ ਨੇ ਦੂਰਦਰਸ਼ਨ ਅਤੇ ਐਨਡੀਟੀਵੀ ਸਮੇਤ ਕਈ ਮੀਡੀਆ ਸੰਸਥਾਵਾਂ ਵਿੱਚ ਇੱਕ ਨਿਊਜ਼ ਐਂਕਰ ਅਤੇ ਪੇਸ਼ਕਾਰ ਵਜੋਂ ਕੰਮ ਕੀਤਾ। 2016 ਅਤੇ 2018 ਦੇ ਵਿਚਕਾਰ, ਉਹ ਇੱਕ ਸਲਾਹਕਾਰ ਸੰਪਾਦਕ ਦੇ ਰੂਪ ਵਿੱਚ ਦ ਵਾਇਰ ਨਾਲ ਜੁੜਿਆ ਹੋਇਆ ਸੀ ਅਤੇ 'ਜਨ ਗਣ ਮਨ ਕੀ ਬਾਤ ਨਾਮ' ਦਾ ਇੱਕ ਪ੍ਰੋਗਰਾਮ ਪੇਸ਼ ਕਰਦੇ ਸੀ। 2019 ਦੀ ਸ਼ੁਰੂਆਤ ਵਿੱਚ, ਉਹ ਸਵਰਾਜ ਟੀਵੀ ਅਤੇ ਐਚਡਬਲਯੂ ਨਿਊਜ਼ ਵਿੱਚ ਸ਼ਾਮਲ ਹੋਏ।

 

In The Market