ਕੀਵ- ਰੂਸ ਤੇ ਯੂਕਰੇਨ ਵਿਚਾਲੇ ਜੰਗ ਦਾ ਅੱਜ 14ਵਾਂ ਦਿਨ ਹੈ। ਰੂਸ ਦੇ ਹਮਲੇ ਦੇ ਬਾਅਦ ਲੱਖਾਂ ਲੋਕਾਂ ਨੇ ਯੂਕਰੇਨ ਛੱਡ ਦਿੱਤਾ ਹੈ। ਇਸ ਵਿਚਾਲੇ ਰੂਸੀ ਏਅਰਸਟ੍ਰਾਈਕ ਵਿਚ 3 ਬੱਚਿਆਂ ਸਣੇ 22 ਲੋਕਾਂ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ।
Also Read: ਭਾਰਤ ‘ਚ ਨਹੀਂ ਆਵੇਗੀ ਕੋਰੋਨਾ ਵਾਇਰਸ ਦੀ ਚੌਥੀ ਲਹਿਰ! ਜਾਣੋ ਕੀ ਆਖਦੇ ਨੇ ਮਾਹਰ
ਰੂਸ ਦੇ ਹਵਾਈ ਹਮਲੇ ਵਿਚ 22 ਲੋਕ ਹਲਾਕ
ਰੂਸ ਵਲੋਂ ਯੂਕਰੇਨ ਉੱਤੇ ਹਵਾਈ ਹਮਲੇ ਜਾਰੀ ਹਨ। ਦ ਕੀਵ ਇੰਡੀਪੇਂਡੇਟ ਦੀ ਰਿਪੋਰਟ ਮੁਤਾਬਕ ਰੂਸੀ ਹਮਲਿਆਂ ਵਿਚ 22 ਲੋਕਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਰੂਸ ਵਲੋਂ ਹਵਾਈ ਹਮਲਾ ਦੇਰ ਰਾਤ ਸੂਮੀ ਸ਼ਹਿਰ ਉੱਤੇ ਕੀਤਾ ਗਿਆ। ਮਾਰੇ ਗਏ ਲੋਕਾਂ ਵਿਚ 3 ਬੱਚੇ ਵੀ ਸ਼ਾਮਲ ਹਨ।
Also Read: ਇਸ ਦਿਨ ਲੱਗੇਗਾ ਸਾਲ 2022 ਦਾ ਪਹਿਲਾ ਸੂਰਜ ਗ੍ਰਹਿਣ
ਰੂਸ ਦੀ ਯੂਕਰੇਨ ਖਿਲਾਫ ਇਸ ਜੰਗੀ ਕਾਰਵਾਈ ਤੋਂ ਬਾਅਦ ਪੱਛਮੀ ਦੇਸ਼ਾਂ ਨੇ ਰੂਸ ਉੱਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਹਨ। ਏਐੱਫਪੀ ਦੀ ਰਿਪੋਰਟ ਮੁਤਾਬਕ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਦੇ ਮੁਖੀ ਰਾਫੇਲ ਗ੍ਰਾਸੀ ਨੇ ਜਾਣਕਾਰੀ ਦਿੱਤੀ ਹੈ ਕਿ ਚੇਨੋਰਬਿਲ ਪਰਮਾਣੂ ਊਰਜਾ ਪਲਾਂਟ ਤੋਂ ਰਿਮੋਟ ਡਾਟਾ ਟ੍ਰਾਂਸਮਿਸ਼ਨ ਹੋ ਗਿਆ ਹੈ। ਚੇਨੋਰਬਿਲ ਪਰਮਾਣੂ ਊਰਜਾ ਪਲਾਂਟ ਹੁਣ ਸੰਯੁਕਤ ਰਾਸ਼ਟਰ ਦੇ ਪਰਮਾਣੂ ਇੰਚਾਰਜ ਨੂੰ ਡਾਟਾ ਟ੍ਰਾਂਸਫਰ ਨਹੀਂ ਕਰ ਰਿਹਾ ਹੈ। ਉਥੇ ਹੀ ਰੂਸ ਨੇ ਯੂਕਰੇਨ ਉੱਤੇ ਹਮਲੇ ਤੇਜ਼ ਕਰ ਦਿੱਤੇ ਹਨ। ਯੂਕਰੇਨ ਦੇ ਕਈ ਸ਼ਹਿਰਾਂ ਵਿਚ ਹਵਾਈ ਹਮਲਿਆਂ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਇਸ ਵਿਚਾਲੇ ਕੋਕਾ-ਕੋਲਾ ਕੰਪਨੀ ਨੇ ਰੂਸ ਵਿਚ ਆਪਣੇ ਉਤਪਾਦਾਂ ਦੀ ਵਿੱਕਰੀ ਉੱਤੇ ਰੋਕ ਲਗਾ ਦਿੱਤੀ ਹੈ। ਨਾਲ ਹੀ ਪੱਤਰਕਾਰ ਏਜੰਸੀ ਰਾਇਟਰ ਮੁਤਾਬਕ ਅਮਰੀਕਾ ਨੇ ਯੂਕਰੇਨ ਦੇ ਲਈ ਰੂਸ ਦੇ ਬਣੇ ਲੜਾਕੂ ਜਹਾਜ਼ ਦੇਣ ਦੇ ਪੋਲੈਂਡ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਹੈ।



