ਕਰਨਾਟਕ : ਕਰਨਾਟਕ ਦੇ ਹੁਗਲੀ ਜ਼ਿਲ੍ਹੇ ਦੇ ਸਿੰਗੂਰ ਦੇ ਰਹਿਣ ਵਾਲੇ ਚੌਥੀ ਕਲਾਸ ਦੇ ਇਕ ਛੋਟੇ ਬੱਚੇ ਨੇ 9 ਸਾਲ ਦੀ ਉਮਰ ਵਿਚ ਆਪਣੇ ਸੰਗਤਿ ਦੀ ਜਾਦੂਗਰੀ ਪੂਰੇ ਏਸ਼ਿਆ ਦੇ ਬੇਸਟ ਮਾਊਥ ਆਰਗਨ ਕਲਾਕਾਰ ਦਾ ਮਾਨ ਹਾਸਲ ਕਰਨ ਦੇ ਨਾਲ-ਨਾਲ ‘ਇੰਡੀਆ ਬੁੱਕ ਆਫ ਰਿਕਾਰਡਸ’ ‘ਚ ਆਪਣਾ ਨਾਮ ਦਰਜ ਕਰਾ ਲਿਆ ਹੈ। ਇਸ ਅਨੋਖੇ ਛੋਟੇ ਕਲਾਕਾਰ ਦਾ ਨਾਮ ਸੰਤਮ ਦਾਸ ਹੈ ਜਿਸਨੇ ਲਗਾਤਾਰ 1 ਘੰਟੇ ਮਾਊਥ ਆਰਗਨ ਵਜਾ ਕੇ ਇਕ ਨਾਲ 45 ਹਿੰਦੀ,ਬੰਗਲਾ,ਅਤੇ ਅੰਗ੍ਰੇਜੀ ਗਾਣਿਆਂ ਨੂੰ ਆਪਣੇ ਸੁਰ ਵਿਚ ਗਾਉਣ ਦਾ ਮਾਨ ਹਾਸਲ ਕੀਤਾ ਹੈ।
Also Read : ਸੀਐਮ ਚੰਨੀ ਨੇ ਰਾਜੇਵਾਲ ਨਾਲ ਫੋਨ ‘ਤੇ ਕੀਤੀ ਗੱਲਬਾਤ, ਇੰਨ੍ਹਾਂ ਮੁੱਦਿਆ ‘ਤੇ ਹੋਈ ਚਰਚਾ
ਸੰਤਮ ਨੇ ਆਪਣੀ ਪ੍ਰਤਿਭਾ ਨੂੰ ਨਿਖਾਰਦੇ ਹੋਏ ਮਾਊਥ ਆਰਹਨ ਵਜਾਉਣ ਦੀ ਆਪਣੀ ਕਲਾ ਨੂੰ ਇਸ ਉਚਾਈ ਤਕ ਲੈ ਗਿਆ ਹੈ ਕਿ ਦੇਸ਼ ਦੇ ਰਿਕਾਰਡ ਦਰਜ ਕਰਨ ਵਾਲੀ ਸੰਸਥਾ ‘ਇੰਡਿਆ ਬੁੱਕ ਆਫ ਰਿਕਾਰਡਸ’ ਨੇ ਇਸ ਛੋਟੇ ਕਲਾਕਾਰ ਦਾ ਨਾਮ ਸੋਨੇ ਦੇ ਅੱਖਰਾਂ ਨਾਲ ਲਿਖਿਆ ਹੈ। ਸੰਤਮ ਦੇ ਪਿਤਾ ਨੇ ਦੱਸਿਆ ਕਿ ਹੁਣ ਉਸੇ ਬੇਟੇ ਦੀ ਇੱਛਾ ਹੈ ਕਿ ਉਹ ਹੁਣ ਗਿਨਿਜ਼ ਬੁੱਕ ਆਫ ਰਿਕਾਰਡ ‘ਚ ਆਪਣਾ ਨਾਮ ਦਰਜ ਕਰਵਾਏ ਅਤੇ ਜਿਸਦੇ ਲਈ ਉਹ ਆਪਣੀ ਸੰਗੀਤ ਦੀ ਪ੍ਰੈਕਟਿਸ ਨੂੰ ਹੋਰ ਉੱਚਾ ਲੈਕੇ ਜਾਣ ਦੀ ਕੋਸ਼ਿਸ਼ ਕਰ ਰਿਹਾ ਹੈ।
Also Read : ਸੰਗਰੂਰ ‘ਚ ਵਾਪਰੇ ਦਰਦਨਾਕ ਸੜਕੀ ਹਾਦਸੇ ‘ਚ ਕਾਰ ਦੇ ਉੱਡੇ ਪਰਖੱਚੇ, ਮਾਂ-ਬੇਟੇ ਦੀ ਮੌਤ
ਬਚਪਨ ਤੋਂ ਹੀ ਸੀ ਮਾਊਥ ਆਰਗਨ ਬਜਾਉਣ ਦਾ ਸ਼ੌਕੀਨ
ਸੰਤਮ ਨੂੰ ਮਾਊਥ ਆਰਗਨ ਬਜਾਉਣ ਦੀ ਪ੍ਰੇਰਣਾ ਆਪਣੇ ਪਿਤਾ ਤੋਂ ਮਿਲੀ।ਉਹ ਬਚਪਨ ਤੋਂ ਹੀ ਮਾਊਥ ਆਰਗਨ ਬਜਾਉਣ ਦਾ ਸ਼ੌਕੀਨ ਸੀ,ਪਰ ਕੋਰੋਨਾ ਮਹਾਮਾਰੀ ਦੇ 21 ਮਹੀਨਿਆਂ ਦੀ ਕੜੀ ਮਿਹਨਤ ਨਾਲ ਆਪਣੀ ਪ੍ਰਤਿਭਾ ਨੂੰ ਚਾਰ ਚੰਦ ਲਾਏ ਹਨ।ਸੰਤਮ ਨੇ ‘ਇੰਡਿਆ ਬੁੱਕ ਆਫ ਰਿਕਾਰਡਸ’ ‘ਚ ਏਸ਼ਿਆ ਦੇ ਪਹਿਲੇ ਮਾਊਥ ਆਰਗਨ ਕਲਾਕਾਰ ਦੇ ਰੂਪ ਵਿਚ ਨਾਮ ਦਰਜ ਕਰਵਾਉਣ ‘ਤੇ ਪਰੇ ਪਰਿਵਾਰ ‘ਚ ਖੁਸ਼ੀ ਦਾ ਮਾਹੌਲ ਹੈ।



