ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨੇ ਕਿਸਾਨ ਯੂਨੀਅਨ ਨੇਤਾ ਬਲਬੀਰ ਸਿੰਘ ਰਾਜੇਵਾਲ ਦੇ ਨਾਲ ਫੋਨ ‘ਤੇ ਗੱਲਬਾਤ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਲੈਕੇ ਗੱਲਬਾਤ ਕੀਤੀ। ਮੁੱਖਮੰਤਰੀ ਚੰਨੀ ਨੇ ਰਾਜੇਵਾਲ ਨੂੰ ਦੱਸਿਆ ਕਿ ਇੰਨ੍ਹਾਂ ਕਾਨੂੰਨਾਂ ਨੂੰ ਲੈਕੇ 8 ਨਵੰਬਰ ਨੂੰ ਵਿਧਾਨਸਭਾ ਦਾ ਵਿਸ਼ੇਸ਼ ਇਜਲਾਸ ਬੁਲਾਇਆ ਗਿਆ ਹੈ ਅਤੇ ਇਸ ਦੌਰਾਨ ਇਹ ਕਾਨੂੰਨ ਅਧਾਰ ਤੋਂ ਰੱਦ ਕੀਤੇ ਜਾਣਗੇ।
Also Read : ਸੰਗਰੂਰ ‘ਚ ਵਾਪਰੇ ਦਰਦਨਾਕ ਸੜਕੀ ਹਾਦਸੇ ‘ਚ ਕਾਰ ਦੇ ਉੱਡੇ ਪਰਖੱਚੇ, ਮਾਂ-ਬੇਟੇ ਦੀ ਮੌਤ
ਸੀਐਮ ਚੰਨੀ ਨੇ ਰਾਜੇਵਾਲ ਨੂੰ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਉਨ੍ਹਾਂ ਦੀ ਸਰਕਾਰ ਨੂੰ ਗਾਈਡਲਾਈਨਸ ਦਿੱਤੀਆਂ ਜਾਣ ਫਿਰ ਉਸ ਹਿਸਾਬ ਨਾਲ ਹੀ ਪੰਜਾਬ ਸਰਕਾਰ ਅੱਗੇ ਦੀ ਰਣਨੀਤੀ ਤਿਆਰ ਕਰੇਗੀ।
ਸੀਐਮ ਚੰਨੀ ਨੇ ਸੰਯੁਕਤ ਕਿਸਾਨ ਮੋਰਚੇ ਤੋਂ ਇਕ ਪ੍ਰਸਤਾਵ ਮੰਗਿਆ ਹੈ।ਉਨ੍ਹਾਂ ਨੇ ਰਾਜੇਵਾਲ ਨੂੰ ਕਿਹਾ ਕਿ ਜੋ ਉਹ ਲਿਖ ਜਕੇ ਦੇਣਗੇ ਉਹ ਪਾਸ ਕੀਤਾ ਜਾਵੇਗਾ।ਚੰਨੀ ਨੇ ਕਿਹਾ ਕਿ ਸਰਕਾਰ ਹਰ ਤਰ੍ਹਾਂ ਨਾਲ ਕਿਸਾਨਾਂ ਦੇ ਨਾਲ ਖੜ੍ਹੀ ਹੈ।




