ਅੱਜ PM ਮੋਦੀ ਦੀ ਜੋ ਬਿਡੇਨ ਨਾਲ ਹੋਵੇਗੀ ਮੁਲਾਕਾਤ, ਕਈ ਅਹਿਮ ਮੁੱਦਿਆਂ ‘ਤੇ ਹੋ ਸਕਦੀ ਹੈ ਚਰਚਾ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਮਰੀਕੀ ਦੌਰੇ ਦਾ ਦੂਜਾ ਦਿਨ ਬਹੁਤ ਹੀ ਖਾਸ ਹੋਣ ਜਾ ਰਿਹਾ ਹੈ ਕਿ ਅੱਜ ਉਨ੍ਹਾਂ ਦੀ ਅਮਰੀਕੀ…

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਮਰੀਕੀ ਦੌਰੇ ਦਾ ਦੂਜਾ ਦਿਨ ਬਹੁਤ ਹੀ ਖਾਸ ਹੋਣ ਜਾ ਰਿਹਾ ਹੈ ਕਿ ਅੱਜ ਉਨ੍ਹਾਂ ਦੀ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨਾਲ ਮੁਲਾਕਾਤ ਹੋਵੇਗੀ। ਦੋਵੇਂ ਨੇਤਾ ਪਹਿਲੀ ਵਾਰ ਮਿਲ ਰਹੇ ਹਨ ਜਿਸ ‘ਤੇ ਪੂਰੀ ਦੁਨਿਆ ਦੀ ਨਜ਼ਰ ਟਿਕੀ ਹੋਈ ਹੈ।

Also Read : CM ਚੰਨੀ ਦੀ ਨਵੀਂ ਕੈਬਨਿਟ ਲਿਸਟ ‘ਚ ਰਾਹੁਲ ਗਾਂਧੀ ਵੱਲੋਂ ਲੱਗੀ ਮੋਹਰ ! ਕਿਸੇ ਵੀ ਸਮੇਂ ਹੋ ਸਕਦਾ ਐਲਾਨ

ਇਸ ਅਹਿਮ ਮੀਟਿੰਗ ਤੋਂ ਪਹਿਲਾਂ ਪੀਐਮ ਮੋਦੀ ਨੇ ਕਮਲਾ ਹੈਰਿਸ, ਅਸਟ੍ਰੇਲਿਆ ਅਤੇ ਜਪਾਨ ਦੇ ਪ੍ਰਧਾਨ ਮੰਤਰੀਆਂ ਨਾਲ ਮੁਲਾਕਾਤ ਕੀਤੀ, ਅਤੇ ਭਾਰਤ ਦੇ ਨਾਲ ਮਜ਼ਬੂਤ ਰਿਸ਼ਤੇ ਦੀ ਪਹਿਲ ਕੀਤੀ।ਹੁਣ ਸਾਰਿਆਂ ਦੀ ਨਜ਼ਰ ਮੋਦੀ ਅਤੇ ਬਿਡੇਨ ਦੀ ਮੁਲਾਕਾਤ ‘ਤੇ ਟਿਕੀ ਹੋਈ ਹੈ ਕਿਆਸ ਲਾਏ ਜਾ ਰਹੇ ਹਨ ਕੀ ਇਸ ਮੁਲਾਕਾਤ ਵਿਚ ਅੱਤਵਾਦ ਸਮੇਤ ਕਈ ਅਹਿਮ ਮੁੱਦਿਆਂ ਨੂੰ ਲੈਕੇ  ਚਰਚਾ ਕੀਤੀ ਜਾ ਸਕਦੀ ਹੈ।

Also Read : 27 ਸਤੰਬਰ ਨੂੰ ਕਿਸਾਨਾਂ ਵੱਲੋਂ ਭਾਰਤ ਬੰਦ ਦਾ ਐਲਾਨ, ਜਾਣੋ ਕੀ ਕੁਝ ਰਹੇਗਾ ਖੁੱਲ੍ਹਾ

ਬਿਡੇਨ ਤੋਂ ਪਹਿਲਾਂ ਪੀਐਮ ਮੋਦੀ ਨੇ ਕਮਲਾ ਹੈਰਿਸ ਨਾਲ ਮੁਲਾਕਾਤ ਕੀਤੀ।ਦੋਵਾਂ ਦੀ ਇਹ ਪਹਿਲੀ ਮੁਲਾਕਾਤ ਸੀ, ਜਿਸ ਵਿਚ ਕੋਰੋਨਾ, ਅੱਤਵਾਦ ਸਮੇਤ ਕਈ ਅਹਿਮ ਮੁੱਦਿਆਂ ‘ਤੇ ਚਰਚਾ ਕੀਤੀ ਗਈ।ਕਮਲਾ ਹੈਰਿਸ ਵੱਲੋਂ ਅੱਤਵਾਦ ਦਾ ਮਸਲਾ ਚੁੱਕਿਆ ਗਿਆ ਕਿ ਕਿਸ ਤਰ੍ਹਾਂ ਪਾਕਿਸਤਾਨੀ ਅੱਤਵਾਦੀ ਐਕਟਿਵ ਹਨ, ਅਤੇ ਉਨ੍ਹਾਂ ‘ਤੇ ਐਕਸ਼ਨ ਦੀ ਜਰੂਰਤ ਹੈ। ਦੱਸ ਦਈਏ ਕੀ ਪੀਐਮ ਮੋਦੀ ਨੇ ਕਮਲਾ ਹੈਰਿਸ ਨੂੰ ਭਾਰਤ ਆਉਣ ਦਾ ਸੱਦਾ ਵੀ ਦਿੱਤਾ। 

Leave a Reply

Your email address will not be published. Required fields are marked *