ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ,ਰਾਹੁਲ ਗਾਂਧੀ ਅਤੇ ਹੋਰ ਨੇਤਾਵਾਂ ਦੀ ਬੀਤੀ ਰਾਤ 4 ਘੰਟੇ ਮੀਟਿੰਗ ਚੱਲੀ। ਕਿਹਾ ਜਾ ਰਿਹਾ ਹੈ ਪੰਜਾਬ ਕੈਬਨਿਟ ਨੂੰ ਲੈਕੇ ਇਹ ਮੈਰਾਥਨ ਮੀਟਿੰਗ ਕੀਤੀ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੰਤਰੀ ਮੰਡਲ ਦੇ ਫੇਰਬਦਲ ਨੂੰ ਲੈਕੇ ਪੇਸ਼ ਕੀਤੀ ਗਈ ਲਿਸਟ ਵਿਚ ਆਖਰੀ ਮੋਹਰ ਲਾ ਦਿੱਤੀ ਗਈ ਹੈ।
Also Read : ਵੱਡੀ ਖ਼ਬਰ : ਸਿਧਾਰਥ ਚਟੋਪਾਧਿਆਏ ਹੋ ਸਕਦੇ ਨੇ ਪੰਜਾਬ ਦੇ ਨਵੇਂ DGP : ਸੂਤਰ
ਅੱਧੀ ਰਾਤ ਤੋਂ ਬਾਅਦ ਚੰਨੀ ਪੰਜਾਬ ਭਾਵਨ ਵਾਪਸ ਪੁਜੇ ਮੀਡਿਆ ਕਰਮੀਆਂ ਨਾਲ ਗੱਲਬਾਤ ਕਰਨ ਤੋਂ ਗੁਰੇਜ਼ ਕੀਤੀ। ਇਸ ਮੀਟਿੰਗ ਵਿਚ ਰਾਹੁਲ ਤੋਂ ਇਲਾਵਾ ਪ੍ਰਿਯੰਕਾ ਗਾਂਧੀ , ਹਰੀਸ਼ ਰਾਵਤ ਅਤੇ ਕੇ ਸੀ ਵੇਨੂ ਗੋਪਾਲ ਵੀ ਮੌਜੂਦ ਸਨ।
Also Read : 27 ਸਤੰਬਰ ਨੂੰ ਕਿਸਾਨਾਂ ਵੱਲੋਂ ਭਾਰਤ ਬੰਦ ਦਾ ਐਲਾਨ, ਜਾਣੋ ਕੀ ਕੁਝ ਰਹੇਗਾ ਖੁੱਲ੍ਹਾ
ਪਤਾ ਲਗਾ ਹੈ ਕਿ ਇਸ ਲਿਸਟ ਵਿਚ ਅਮਰਿੰਦਰ ਖੇਮੇ ਦੇ ਕੁਝ ਵਜ਼ੀਰਾਂ ਨੂੰ ਛੱਡ ਕੇ ਬਾਕੀ ਨੂੰ ਮੁੜ ਸ਼ਾਮਲ ਕੀਤਾ ਜਾਵਗਾ। ਨਵੀਂ ਵਜ਼ਾਰਤ ਵਿਚ ਨੌਜਵਾਨ ਅਤੇ ਰਾਹੁਲ ਦੇ ਚਹੇਤੇ ਚੇਹਰੇ ਨਜ਼ਰ ਆਉਣਗੇ। ਕਿਆਸ ਲਾਏ ਜਾ ਰਹੇ ਹਨ ਕਿ ਸ਼ੁਕਰਵਾਰ ਸ਼ਾਮ ਨੂੰ ਜਾਂ ਸ਼ਨੀਵਾਰ ਨੂੰ ਇੰਨ੍ਹਾਂ ਕੈਬਨਿਟ ਮੰਤਰੀਆਂ ਨੂੰ ਲਿਸਟ ਜਾਰੀ ਕਰ ਦਿੱਤੀ ਜਾਵੇਗੀ।



