ਨਵੀਂ ਦਿੱਲੀ : ਸਰਕਾਰੀ ਤੇਲ ਕੰਪਨੀਆਂ ਨੇ ਪੈਟਰੋਲ-ਡੀਜ਼ਲ (Petrol & Diesel) ਦੇ ਤਾਜ਼ਾ ਰੇਟ ਜਾਰੀ ਕਰ ਦਿੱਤੇ ਹਨ। ਲਗਾਤਾਰ 26ਵੇਂ ਦਿਨ ਈਂਧਨ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਹੋਇਆ ਹੈ, ਯਾਨੀ ਤੁਹਾਨੂੰ ਅਜੇ ਵੀ ਆਪਣੇ ਵਾਹਨ ਦੀ ਟੈਂਕੀ ਭਰਨ ਲਈ ਪੁਰਾਣੀ ਕੀਮਤ ਅਦਾ ਕਰਨੀ ਪਵੇਗੀ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ, 1 ਲੀਟਰ ਪੈਟਰੋਲ ਦੀ ਕੀਮਤ 103.97 ਰੁਪਏ ਅਤੇ ਡੀਜ਼ਲ ਦੀ ਕੀਮਤ 86.67 ਰੁਪਏ ਹੈ। ਇਸ ਦੇ ਨਾਲ ਹੀ ਅੱਜ ਕੌਮਾਂਤਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਲਗਾਤਾਰ ਗਿਰਾਵਟ ਤੋਂ ਬਾਅਦ ਅੱਜ ਕੱਚੇ ਤੇਲ ‘ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ।
Also Read : CM ਚੰਨੀ ਨੇ ਸਿੱਖਿਆ ਅਤੇ ਸਿਹਤ ਵਿਭਾਗ ‘ਚ ਖਾਲੀ ਅਸਾਮੀਆਂ ਨੂੰ ਲੈ ਕੇ ਲਿਆ ਵੱਡਾ ਫੈਸਲਾ
ਜਾਣੋ ਕਿਸ ਸ਼ਹਿਰ ‘ਚ ਹੈ ਸਭ ਤੋਂ ਮਹਿੰਗਾ ਪੈਟਰੋਲ
ਤੁਹਾਨੂੰ ਦੱਸ ਦੇਈਏ ਕਿ ਸ਼੍ਰੀਗੰਗਾਨਗਰ ‘ਚ ਇਸ ਸਮੇਂ ਪੈਟਰੋਲ ਦੀ ਕੀਮਤ 112.11 ਰੁਪਏ ਪ੍ਰਤੀ ਲੀਟਰ ਹੈ। ਫਿਲਹਾਲ ਸਭ ਤੋਂ ਮਹਿੰਗਾ ਪੈਟਰੋਲ (Petrol) ਸ਼੍ਰੀਗੰਗਾਨਗਰ ‘ਚ ਹੀ ਵਿਕ ਰਿਹਾ ਹੈ। ਇਸ ਤੋਂ ਇਲਾਵਾ ਜੈਪੁਰ ‘ਚ 107.06 ਰੁਪਏ, ਭੋਪਾਲ ‘ਚ 107.23 ਰੁਪਏ, ਪਟਨਾ ‘ਚ 105.90 ਰੁਪਏ ਅਤੇ ਨੋਇਡਾ (Noida) ‘ਚ ਪੈਟਰੋਲ ਦੀ ਕੀਮਤ 95.51 ਰੁਪਏ ਪ੍ਰਤੀ ਲੀਟਰ ਹੈ।
Also Read : ਨਹੀਂ ਰਹੇ ਚੰਡੀਗੜ੍ਹ ਦੇ ‘ਲੰਗਰ ਬਾਬਾ’ ਜਗਦੀਸ਼ ਅਹੂਜਾ, 21 ਸਾਲਾਂ ਤੋਂ ਕਰ ਰਹੇ ਸਨ ‘ਲੰਗਰ ਦੀ ਸੇਵਾ’
ਪੈਟਰੋਲ-ਡੀਜ਼ਲ ਦੇ ਨਵੇਂ ਰੇਟ
ਦਿੱਲੀ ‘ਚ ਪੈਟਰੋਲ ਦੀ ਕੀਮਤ 103.97 ਰੁਪਏ ਅਤੇ ਡੀਜ਼ਲ ਦੀ ਕੀਮਤ 86.67 ਰੁਪਏ ਪ੍ਰਤੀ ਲੀਟਰ ਹੈ। ਮੁੰਬਈ ‘ਚ ਪੈਟਰੋਲ ਦੀ ਕੀਮਤ 109.98 ਰੁਪਏ ਪ੍ਰਤੀ ਲੀਟਰ ਹੋ ਗਈ ਹੈ, ਜਦਕਿ ਡੀਜ਼ਲ 94.14 ਰੁਪਏ ਪ੍ਰਤੀ ਲੀਟਰ ਦੇ ਪੱਧਰ ‘ਤੇ ਹੈ। ਕੋਲਕਾਤਾ ‘ਚ ਪੈਟਰੋਲ ਦੀ ਕੀਮਤ 104.67 ਰੁਪਏ ਅਤੇ ਡੀਜ਼ਲ ਦੀ ਕੀਮਤ 89.79 ਰੁਪਏ ਪ੍ਰਤੀ ਲੀਟਰ ਹੈ। ਇਸ ਤੋਂ ਇਲਾਵਾ ਚੇਨਈ ‘ਚ ਪੈਟਰੋਲ ਦੀ ਕੀਮਤ 101.40 ਰੁਪਏ ਅਤੇ ਡੀਜ਼ਲ ਦੀ ਕੀਮਤ 91.42 ਰੁਪਏ ਪ੍ਰਤੀ ਲੀਟਰ ਹੈ।
Also Read : ਚਲਾਨ ਤੋਂ ਬਚਾਏਗਾ ਤੁਹਾਡਾ ਸਮਾਰਟਫੋਨ, ਬੇਫਿਕਰ ਹੋ ਕੇ ਚਲਾਓ ਗੱਡੀ
ਕੱਚੇ ਤੇਲ ਵਿੱਚ ਵਾਧਾ
ਕੌਮਾਂਤਰੀ ਬਾਜ਼ਾਰ ‘ਚ ਅੱਜ WTI ਕਰੂਡ ਦੀਆਂ ਕੀਮਤਾਂ ‘ਚ 1.33 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ, ਜਿਸ ਤੋਂ ਬਾਅਦ ਇੱਥੇ WTI ਕਰੂਡ 70.88 ਡਾਲਰ ਪ੍ਰਤੀ ਬੈਰਲ ‘ਤੇ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਬ੍ਰੈਂਟ ਕਰੂਡ ਦੀਆਂ ਕੀਮਤਾਂ ‘ਚ 1.05 ਫੀਸਦੀ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਜਿਸ ਤੋਂ ਬਾਅਦ ਬ੍ਰੈਂਟ ਕਰੂਡ ਦੀ ਕੀਮਤ 74.21 ਡਾਲਰ ਪ੍ਰਤੀ ਬੈਰਲ ‘ਤੇ ਪਹੁੰਚ ਗਈ ਹੈ।
Also Read : ਕਰਤਾਰਪੁਰ ਗੁਰਦੁਆਰਾ ਸਾਹਿਬ ‘ਚ ਮਾਡਲ ਨੇ ਕਰਵਾਇਆ ਫੋਟੋਸ਼ੂਟ, ਸਿੱਖ ਭਾਈਚਾਰੇ ‘ਚ ਰੋਸ
IOCL ਦੀ ਵੈੱਬਸਾਈਟ ‘ਤੇ ਦਰਾਂ ਦੀ ਜਾਂਚ ਕਰੋ
ਤੁਹਾਨੂੰ ਦੱਸ ਦੇਈਏ ਕਿ IOCL ਹਰ ਰੋਜ਼ ਸਵੇਰੇ 6 ਵਜੇ ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ ਕਰਦਾ ਹੈ। https://associates.indianoil.co.in/PumpLocator/ ਵੈੱਬਸਾਈਟ ਤੇ SMS ਰਾਹੀਂ ਆਪਣੇ ਸ਼ਹਿਰ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਤਾਜ਼ਾ ਕੀਮਤਾਂ ਦੇਖ ਸਕਦੇ ਹੋ।



