LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਦਰਦਨਾਕ ! ਓਮੀਕ੍ਰੋਨ ਦੇ ਡਰ ਤੋਂ ਡਾਕਟਰ ਨੇ ਪਤਨੀ ਸਮੇਤ ਬੱਚਿਆਂ ਦਾ ਕੀਤਾ ਕਤਲ

4 dec 16

ਯੂਪੀ : ਉੱਤਰ ਪ੍ਰਦੇਸ਼ ਦੇ ਕਾਨਪੁਰ (Kanpur) ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਡਾਕਟਰ ਨੇ ਆਪਣੀ ਪਤਨੀ ਅਤੇ ਦੋ ਮਾਸੂਮ ਬੱਚਿਆਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਤੋਂ ਬਾਅਦ ਡਾਕਟਰ ਨੇ ਉਸਦੇ ਭਰਾ ਨੂੰ ਸੁਨੇਹਾ ਭੇਜ ਕੇ ਪੁਲਿਸ ਨੂੰ ਬੁਲਾਉਣ ਲਈ ਕਿਹਾ। ਮੁਲਜ਼ਮ ਡਾਕਟਰ ਉਸ ਦੇ ਭਰਾ ਦੇ ਪਹੁੰਚਣ ਤੋਂ ਪਹਿਲਾਂ ਹੀ ਫਰਾਰ ਹੋ ਗਿਆ।ਪੁਲਿਸ ਨੂੰ ਮੌਕੇ ਤੋਂ ਇੱਕ ਨੋਟ ਮਿਲਿਆ ਹੈ ਜਿਸ ਵਿੱਚ ਡਾਕਟਰ ਨੇ ਕਤਲ ਦਾ ਕਾਰਨ ਕੋਰੋਨਾ ਦੇ ਨਵੇਂ ਰੂਪ ਓਮੀਕ੍ਰੋਨ (Omicron) ਨੂੰ ਦੱਸਿਆ ਹੈ। ਇਸ ਵਿੱਚ ਲਿਖਿਆ ਹੈ-'ਹੁਣ ਲਾਸ਼ਾਂ ਨੂੰ ਗਿਣਨ ਦੀ ਲੋੜ ਨਹੀਂ ਹੈ।' ਮੌਕੇ 'ਤੇ ਪਹੁੰਚੀ ਪੁਲਿਸ ਨੇ ਤਿੰਨਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਡਾਕਟਰ ਕਾਫੀ ਸਮੇਂ ਤੋਂ ਡਿਪ੍ਰੈਸ਼ਨ 'ਚ ਸੀ।

Also Read : ਤੁਸੀਂ ਵੀ ਜੇ ਖਾਂਦੇ ਜ਼ਰੂਰਤ ਤੋਂ ਜ਼ਿਆਦਾ ਮਟਰ ਤਾਂ ਹੋ ਜਾਓ ਸਾਵਧਾਨ!

ਡਾਕਟਰ ਨੇ ਪਤਨੀ, ਬੇਟੇ ਅਤੇ ਬੇਟੀ ਦਾ ਕੀਤਾ ਕਤਲ

ਡਾਕਟਰ ਸੁਸ਼ੀਲ ਕੁਮਾਰ (Sushil Kumar) ਆਪਣੇ ਪਰਿਵਾਰ ਨਾਲ ਇੰਦਰਾ ਨਗਰ ਦੇ ਡਿਵਿਨਿਟੀ ਅਪਾਰਟਮੈਂਟ ਵਿੱਚ ਰਹਿੰਦਾ ਸੀ। ਉਸ ਨੇ ਆਪਣੇ ਭਰਾ ਨੂੰ ਸੁਨੇਹਾ ਭੇਜਿਆ ਕਿ ਮੈਂ ਡਿਪਰੈਸ਼ਨ ਕਾਰਨ ਆਪਣੀ ਪਤਨੀ ਅਤੇ ਦੋਵੇਂ ਬੱਚਿਆਂ ਦਾ ਕਤਲ ਕਰ ਦਿੱਤਾ ਹੈ। ਮੌਕੇ 'ਤੇ ਪਹੁੰਚ ਕੇ ਡਾਕਟਰ ਦੇ ਭਰਾ ਨੇ ਦੇਖਿਆ ਕਿ ਭਰਜਾਈ ਚੰਦਰ ਪ੍ਰਭਾ ਸਮੇਤ ਦੋਵੇਂ ਬੱਚਿਆਂ ਦਾ ਕਤਲ ਕਰ ਦਿੱਤਾ ਗਿਆ ਸੀ। ਖੂਨ ਨਾਲ ਲੱਥਪੱਥ ਇੱਕ ਹਥੌੜਾ ਵੀ ਨੇੜੇ ਹੀ ਪਿਆ ਸੀ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ 'ਚ ਸਨਸਨੀ ਫੈਲ ਗਈ ਹੈ। ਮਰਨ ਵਾਲਿਆਂ ਵਿੱਚ ਪਤਨੀ ਚੰਦਰਪ੍ਰਭਾ (48), ਪੁੱਤਰ ਸ਼ਿਖਰ (18) ਅਤੇ ਡਾਕਟਰ ਦੀ ਨਾਬਾਲਗ ਧੀ, ਜੋ 10ਵੀਂ ਜਮਾਤ ਦੀ ਵਿਦਿਆਰਥਣ ਸੀ, ਸ਼ਾਮਲ ਹਨ।

Also Read : ਦੇਸ਼ 'ਚ ਬੀਤੇ 24 ਘੰਟਿਆਂ 'ਚ ਸਾਹਮਣੇ ਆਏ ਕੋਰੋਨਾ ਦੇ 8 ਹਜ਼ਾਰ ਤੋਂ ਵਧੇਰੇ ਮਾਮਲੇ, 415 ਦੀ ਮੌਤ

ਹੁਣ ਲਾਸ਼ਾਂ ਦੀ ਗਿਣਤੀ ਨਹੀਂ ਕਰਨੀ ਓਮੀਕ੍ਰੋਨ ਸਭ ਨੂੰ ਮਾਰ ਦੇਵੇਗਾ

ਡਾਕਟਰ ਸੁਸ਼ੀਲ ਨੇ ਆਪਣੇ ਨੋਟ ਵਿੱਚ ਲਿਖਿਆ ਕਿ ਉਹ ਇੱਕ ਲਾਇਲਾਜ ਬਿਮਾਰੀ ਤੋਂ ਪੀੜਤ ਹਨ। ਅਜਿਹੇ ਵਿੱਚ ਉਹ ਆਪਣੇ ਪਰਿਵਾਰ ਨੂੰ ਮੁਸੀਬਤ ਵਿੱਚ ਨਹੀਂ ਛੱਡ ਸਕਦਾ। ਮੈਂ ਸਾਰਿਆਂ ਨੂੰ ਮੁਕਤੀ ਦੇ ਰਾਹ ਤੇ ਛੱਡ ਰਿਹਾ ਹਾਂ। ਮੈਂ ਇੱਕ ਪਲ ਵਿੱਚ ਸਾਰੇ ਦੁੱਖ ਦੂਰ ਕਰ ਰਿਹਾ ਹਾਂ। ਉਹ ਆਪਣੇ ਪਿੱਛੇ ਕਿਸੇ ਨੂੰ ਮੁਸੀਬਤ ਵਿੱਚ ਨਹੀਂ ਦੇਖ ਸਕਦਾ ਸੀ। ਮੇਰੀ ਆਤਮਾ ਮੈਨੂੰ ਕਦੇ ਮਾਫ਼ ਨਹੀਂ ਕਰਦੀ। ਸੁਸ਼ੀਲ ਨੇ ਆਪਣੇ ਨੋਟ 'ਚ ਕੋਰੋਨਾ ਅਤੇ  ਓਮੀਕ੍ਰੋਨ ਵੇਰੀਐਂਟ ਦਾ ਜ਼ਿਕਰ ਕੀਤਾ ਹੈ। 'ਲਾਸ਼ਾਂ ਨੂੰ ਹੁਣ ਗਿਣਨ ਦੀ ਲੋੜ ਨਹੀਂ ਹੈ, ਓਮੀਕ੍ਰੋਨ (Omicron) ਸਾਰਿਆਂ ਨੂੰ ਮਾਰ ਦੇਵੇਗਾ। ਮੇਰੀ ਲਾਪਰਵਾਹੀ ਕਾਰਨ, ਮੈਂ ਉਸ ਮੋੜ 'ਤੇ ਫਸਿਆ ਹੋਇਆ ਹਾਂ, ਜਿੱਥੋਂ ਨਿਕਲਣਾ ਮੁਸ਼ਕਲ ਹੈ। 

Also Read : Omicron ਵੇਰੀਐਂਟ ਦੇ ਚਲਦਿਆਂ ਅਲਰਟ 'ਤੇ ਰੇਲਵੇ, ਲਾਗੂ ਕੀਤੇ ਇਹ ਨਿਯਮ

ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ

ਦੱਸਿਆ ਜਾ ਰਿਹਾ ਹੈ ਕਿ ਸੁਸ਼ੀਲ ਰਾਮਾ ਮੈਡੀਕਲ ਕਾਲਜ, ਕਾਨਪੁਰ ਦੇ ਫੋਰੈਂਸਿਕ ਵਿਭਾਗ ਵਿੱਚ ਐਚ.ਓ.ਡੀ. (HOD) ਉਸ ਨੇ ਕਾਨਪੁਰ ਮੈਡੀਕਲ ਕਾਲਜ ਤੋਂ ਪੜ੍ਹਾਈ ਕੀਤੀ ਹੈ। ਕਤਲ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕਾਨਪੁਰ ਪੁਲਿਸ (Kanpur Police) ਨੇ ਸੁਸ਼ੀਲ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਪੁਲਿਸ ਫਰਾਰ ਡਾਕਟਰ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਿਸ ਨੂੰ ਮੌਕੇ ਤੋਂ ਇੱਕ ਡਾਇਰੀ ਵੀ ਮਿਲੀ ਹੈ, ਜਿਸ ਵਿੱਚ ਡਾਕਟਰ ਨੇ ਕਤਲ ਦਾ ਕਾਰਨ ਕੋਰੋਨਾ ਦੇ ਨਵੇਂ ਰੂਪ ਓਮੀਕ੍ਰੋਨ ਨੂੰ ਦੱਸਿਆ ਹੈ।

In The Market