LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਦਸੰਬਰ ਦੇ ਪਹਿਲੇ ਦਿਨ ਹੀ ਆਮ ਆਦਮੀ ਨੂੰ ਮਹਿੰਗਾਈ ਦਾ ਝਟਕਾ, LPG ਸਿਲੰਡਰ ਹੋਇਆ ਮਹਿੰਗਾ

1 dec 2

ਨਵੀਂ ਦਿੱਲੀ : ਦਸੰਬਰ ਦੇ ਪਹਿਲੇ ਦਿਨ ਪੈਟਰੋਲੀਅਮ ਕੰਪਨੀਆਂ ਨੇ ਆਮ ਆਦਮੀ ਨੂੰ ਕਰਾਰਾ ਝਟਕਾ ਦਿੱਤਾ ਹੈ। ਦੇਸ਼ ਵਿੱਚ ਵਪਾਰਕ ਸਿਲੰਡਰ (LPG) ਦੀ ਕੀਮਤ ਵਿੱਚ 100 ਰੁਪਏ ਤੱਕ ਦਾ ਭਾਰੀ ਵਾਧਾ ਕੀਤਾ ਗਿਆ ਹੈ। ਇਸ ਨਾਲ ਰੈਸਟੋਰੈਂਟ ਦਾ ਖਾਣਾ-ਪੀਣਾ ਮਹਿੰਗਾ ਹੋ ਸਕਦਾ ਹੈ।ਇਸ ਵਾਧੇ ਨਾਲ ਹੁਣ ਦਿੱਲੀ ਵਿੱਚ 19 ਕਿਲੋ ਦਾ ਕਮਰਸ਼ੀਅਲ ਸਿਲੰਡਰ 2101 ਰੁਪਏ ਦਾ ਹੋ ਗਿਆ ਹੈ। ਨਵੰਬਰ ਮਹੀਨੇ ਵਿੱਚ ਇਹ ਕੀਮਤ 2000.50 ਰੁਪਏ ਸੀ। ਹਾਲਾਂਕਿ ਘਰੇਲੂ ਵਰਤੋਂ ਲਈ 14.2 ਕਿਲੋਗ੍ਰਾਮ LPG ਦੀ ਕੀਮਤ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ, ਇਸ ਲਈ ਕੁਝ ਰਾਹਤ ਮਿਲੀ ਹੈ। ਵਪਾਰਕ ਸਿਲੰਡਰ ਦੀ ਕੀਮਤ ਰੈਸਟੋਰੈਂਟ ਮਾਲਕਾਂ 'ਤੇ ਬੋਝ ਵਧਾਉਂਦੀ ਹੈ ਅਤੇ ਉਹ ਇਸ ਨੂੰ ਗਾਹਕਾਂ ਨੂੰ ਦਿੰਦੇ ਹਨ। ਯਾਨੀ ਰੈਸਟੋਰੈਂਟ ਦਾ ਖਾਣਾ-ਪੀਣਾ ਮਹਿੰਗਾ ਹੋ ਸਕਦਾ ਹੈ।

 Also Read : ਜੇ.ਸੀ.ਬੀ. 'ਤੇ ਬੈਠ ਲਾੜਾ-ਲਾੜੀ ਨੇ ਮਾਰੀ ਐਂਟਰੀ, ਅਚਾਨਕ ਵਾਪਰ ਗਿਆ ਭਾਣਾ (ਦੇਖੋ ਵੀਡੀਓ)

ਧਿਆਨ ਯੋਗ ਹੈ ਕਿ ਘਰੇਲੂ ਰਸੋਈ ਗੈਸ ਅਤੇ ਕਮਰਸ਼ੀਅਲ ਸਿਲੰਡਰ ਦੋਵਾਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਹਨ। ਕਈ ਸਿਆਸਤਦਾਨਾਂ ਨੇ ਕਿਹਾ ਕਿ ਐਕਸਾਈਜ਼ ਡਿਊਟੀ (Excise Duty) ਵਧਣ ਕਾਰਨ ਪੈਟਰੋਲ ਅਤੇ ਡੀਜ਼ਲ ਦੋਵਾਂ ਦੀਆਂ ਕੀਮਤਾਂ ਹੇਠਾਂ ਆਈਆਂ ਹਨ। ਪਰ ਹੁਣ ਮੋਦੀ ਸਰਕਾਰ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਰਸੋਈ ਗੈਸ ਸਿਲੰਡਰ ਦੀ ਕੀਮਤ ਵੀ ਘੱਟ ਕੀਤੀ ਜਾਵੇ। ਇਸੇ ਕਰਕੇ ਲੋਕਾਂ ਨੂੰ ਉਮੀਦ ਸੀ ਕਿ ਯੂਪੀ, ਪੰਜਾਬ ਸਮੇਤ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਰਕਾਰ ਕੁਝ ਰਾਹਤ ਦੇਵੇਗੀ ਪਰ ਕੰਪਨੀਆਂ ਨੇ ਇਸ ਦੇ ਉਲਟ ਭਾਅ ਵਧਾ ਦਿੱਤਾ।

Also Read : ਐੱਮ.ਐੱਸ.ਪੀ. 'ਤੇ ਚਰਚਾ ਨੂੰ ਲੈ ਕੇ ਸਰਕਾਰ ਨੇ ਸੰਯੁਕਤ ਕਿਸਾਨ ਮੋਰਚੇ ਤੋਂ ਮੰਗੇ 5 ਨਾਂ

ਕਮਰਸ਼ੀਅਲ ਸਿਲੰਡਰ (Commercial cylinder) ਦੀ ਕੀਮਤ ਲਗਾਤਾਰ ਵਧ ਰਹੀ ਹੈ। ਪਿਛਲੇ ਮਹੀਨੇ ਵੀ ਇਸ 'ਚ 266 ਰੁਪਏ ਦਾ ਵਾਧਾ ਹੋਇਆ ਸੀ। ਇਸ ਵਾਧੇ ਨਾਲ ਹੁਣ ਦਿੱਲੀ ਵਿੱਚ 19 ਕਿਲੋ ਦਾ ਕਮਰਸ਼ੀਅਲ ਸਿਲੰਡਰ 2101 ਰੁਪਏ ਦਾ ਹੋ ਗਿਆ ਹੈ। ਕੋਲਕਾਤਾ ਵਿੱਚ ਇਹ 2177 ਰੁਪਏ, ਮੁੰਬਈ ਵਿੱਚ 2051 ਰੁਪਏ ਅਤੇ ਚੇਨਈ ਵਿੱਚ 2234 ਰੁਪਏ ਹੈ।ਹਾਲਾਂਕਿ ਤੇਲ ਕੰਪਨੀਆਂ ਨੇ ਘਰੇਲੂ ਗੈਸ ਦੀਆਂ ਕੀਮਤਾਂ 'ਚ ਹੁਣ ਵਾਧਾ ਨਾ ਕਰਕੇ ਕੁਝ ਰਾਹਤ ਦਿੱਤੀ ਹੈ ਪਰ ਬਾਅਦ 'ਚ ਇਨ੍ਹਾਂ 'ਚ ਵਾਧਾ ਵੀ ਕੀਤਾ ਜਾ ਸਕਦਾ ਹੈ। ਪਿਛਲੇ ਮਹੀਨੇ ਹੀ ਇਹ ਰਿਪੋਰਟ ਆਈ ਸੀ ਕਿ ਲਾਗਤ ਤੋਂ ਘੱਟ ਕੀਮਤ 'ਤੇ ਘਰੇਲੂ ਐਲਪੀਜੀ ਸਿਲੰਡਰ ਵੇਚਣ ਨਾਲ ਹੋਣ ਵਾਲਾ ਨੁਕਸਾਨ (ਅੰਡਰ ਰਿਕਵਰੀ) ਹੁਣ 100 ਰੁਪਏ ਪ੍ਰਤੀ ਸਿਲੰਡਰ ਨੂੰ ਪਾਰ ਕਰ ਗਿਆ ਹੈ।

In The Market