LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਦੇਸ਼ ਭਰ 'ਚ ਕਹਿਰ ਬਣ ਵਰ੍ਹ ਰਹੀ ਕੁਦਰਤ, ਹੁਣ ਤੱਕ 76 ਮੌਤਾਂ

20 oct 1

ਨਵੀਂ ਦਿੱਲੀ : ਉੱਤਰ ਭਾਰਤ ਸਣੇ ਕੇਰਲ ਸੂਬੇ ਵਿਚ ਭਾਰੀ ਬਾਰਿਸ਼ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਰਹੀ ਹੈ। ਉੱਤਰਾਖੰਡ ਤੇ ਕੇਰਲ ਵਿਚ ਪਿਛਲੇ ਦਿਨੀਂ ਆਏ ਹੜ੍ਹ ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਨੇ ਭਾਰੀ ਨੁਕਸਾਨ ਪਹੁੰਚਾਇਆ ਹੈ। ਦੋਵਾਂ ਹੀ ਸੂਬਿਆਂ ਵਿਚ ਦੇਖਿਆ ਜਾਵੇ ਤਾਂ ਕੁੱਲ 76 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉੱਤਰ ਭਾਰਤ ਵਿਚ ਕਈ ਦਿਨਾਂ ਤੱਕ ਭਾਰੀ ਬਾਰਿਸ਼ ਦੇ ਕਾਰਨ ਜ਼ਮੀਨ ਖਿਸਕਣ ਤੇ ਅਚਾਨਕ ਆਏ ਹੜ੍ਹ ਕਾਰਨ ਘੱਟ ਤੋਂ ਘੱਟ 14 ਲੋਕਾਂ ਦੀ ਮੌਤ ਹੋ ਗਈ ਤੇ ਇਕ ਦਰਜਨ ਤੋਂ ਵਧੇਰੇ ਲੋਕ ਲਾਪਤਾ ਹੋ ਗਏ। ਹਿਮਾਲਿਆਈ ਰਾਜ ਉੱਤਰਾਖੰਡ ਦੇ ਅਧਿਕਾਰੀਆਂ ਨੇ ਕਿਹਾ ਕਿ ਇਕ ਦਿਨ ਪਹਿਲਾਂ ਇਸੇ ਤਰ੍ਹਾਂ ਦੀਆਂ ਘਟਨਾਵਾਂ ਵਿਚ 6 ਲੋਕਾਂ ਦੀ ਮੌਤ ਦੇ ਬਾਅਦ ਮੰਗਲਵਾਰ ਨੂੰ ਤਾਜ਼ਾ ਲੈਂਡਸਲਾਈਡ ਕਾਰਨ 35 ਲੋਕਾਂ ਦੀ ਮੌਤ ਹੋ ਗਈ।

Also Read : ਹਰਸਿਮਰਤ ਕੌਰ ਬਾਦਲ ਦਾ ਪ੍ਰਿਯੰਕਾ ਗਾਂਧੀ 'ਤੇ ਹਮਲਾ, ਕਿਹਾ- 'ਪਹਿਲਾਂ ਚੰਨੀ 'ਤੇ ਲੱਗੇ MeToo ਦੇ ਦੋਸ਼ਾਂ ਨੂੰ ਸੁਲਝਾਵੇ ਕਾਂਗਰਸ'

ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਨੈਨੀਤਾਲ ਖੇਤਰ ਵਿਚ ਹੀ ਮੰਗਲਵਾਰ ਤੜਕੇ ਸੱਤ ਵੱਖ-ਵੱਖ ਘਟਨਾਵਾਂ ਵਿਚ ਘੱਟ ਤੋਂ ਘੱਟ 30 ਲੋਕਾਂ ਦੀ ਮੌਤ ਹੋ ਗਈ। ਦੱਸ ਦਈਏ ਕਿ ਉਥੇ ਬੱਦਲ ਫਟਣ ਤੋਂ ਬਾਅਦ ਕਾਫੀ ਤੇਜ਼ ਬਾਰਿਸ਼ ਸ਼ੁਰੂ ਹੋ ਗਈ। ਇਸ ਦੇ ਬਾਅਦ ਲੈਂਡਸਲਾਈਡ ਹੋਇਆ, ਜਿਸ ਕਾਰਨ ਭਾਰੀ ਸੰਕਟ ਪੈਦਾ ਹੋ ਗਿਆ। ਨੈਨੀਤਾਰ ਦੇ ਸੀਨੀਅਰ ਨਾਗਰਿਕ ਅਧਿਕਾਰੀ ਅਸ਼ੋਕ ਕੁਮਾਰ ਜੋਸ਼ੀ ਨੇ ਏਐੱਫਪੀ ਨੂੰ ਦੱਸਿਆ ਕਿ ਹੁਣ ਤੱਕ 30 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ, ਜਦਕਿ ਕਈ ਲੋਕ ਅਜੇ ਲਾਪਤਾ ਹਨ।

Also Read : ਸੁਪਰੀਮ ਕੋਰਟ 'ਚ ਅੱਜ ਲਖੀਮਪੁਰ ਖੀਰੀ ਮਾਮਲੇ ਦੀ ਹੋਵੇਗੀ ਸੁਣਵਾਈ, ਯੂਪੀ ਸਰਕਾਰ ਪੇਸ਼ ਕਰੇਗੀ ਰਿਪੋਰਟ

ਇਸ ਤੋਂ ਇਲਾਵਾ ਦੱਖਣੀ ਭਾਰਤੀ ਸੂਬੇ ਕੇਰਲ ਵਿਚ ਭਾਰੀ ਬਾਰਿਸ਼ ਦੇ ਕਾਰਨ ਆਏ ਹੜ੍ਹ ਤੇ ਜ਼ਮੀਨ ਖਿਸਕਣ ਕਾਰਨ ਘੱਟ ਤੋਂ ਘੱਟ 35 ਲੋਕ ਮਾਰੇ ਗਏ ਹਨ ਤੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਿਚ ਵਾਧਾ ਹੋ ਸਕਦਾ ਹੈ। ਫੌਜ ਤੇ ਨੇਵੀ ਦੇ ਬਚਾਅ ਅਭਿਆਨ ਪਿਛਲੇ ਦਿਨ ਤੱਕ ਜਾਰੀ ਰਹੇ। ਬੀਤੇ ਦਿਨੀਂ ਹਜ਼ਾਰਾਂ ਲੋਕ ਤੱਟੀ ਖੇਤਰ ਦੇ ਕੁਝ ਹਿੱਸਿਆਂ ਵਿਚ ਫਸੇ ਹੋਏ ਦੱਸੇ ਗਏ ਸਨ, ਜਦਕਿ ਕਈ ਲਾਪਤਾ ਦੱਸੇ ਗਏ ਹਨ।

In The Market