LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਸ਼ਮੀਰ: ਬਾਂਦੀਪੋਰਾ 'ਚ ਤਲਾਸ਼ੀ ਮੁਹਿੰਮ ਦੌਰਾਨ ਭਾਰੀ ਮਾਤਰਾ 'ਚ ਹਥਿਆਰ ਬਰਾਮਦ

kashmir1

ਸ਼੍ਰੀਨਗਰ: ਭਾਰਤੀ ਸੁਰੱਖਿਆ ਬਲਾਂ ਨੇ ਉੱਤਰੀ ਕਸ਼ਮੀਰ (kashmir) ਦੇ ਬਾਂਦੀਪੋਰਾ (bandipora) ਜ਼ਿਲ੍ਹੇ ਦੇ ਗੁਰੇਜ਼ ਦੇ ਤਰਬਲ ਪਿੰਡ ਵਿੱਚ ਕੰਟਰੋਲ ਰੇਖਾ (LOC) ਦੇ ਨਾਲ ਭਾਰੀ ਮਾਤਰਾ ਵਿੱਚ ਹਥਿਆਰ (arms) ਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ। ਇਹ ਬਰਾਮਦਗੀ ਜੰਮੂ-ਕਸ਼ਮੀਰ ਪੁਲਿਸ ਤੇ ਫ਼ੌਜ ਦੁਆਰਾ ਸਾਂਝੇ ਤੌਰ 'ਤੇ ਕੀਤੀ ਗਈ ਤਲਾਸ਼ੀ ਤੇ ਘੇਰਾਬੰਦੀ ਮੁਹਿੰਮ ਦੌਰਾਨ ਕੀਤੀ ਗਈ ਹੈ। ਇਸ ਦੀ ਪੁਸ਼ਟੀ ਕਰਦਿਆਂ ਬਾਂਦੀਪੋਰਾ ਦੇ ਐਸਐਸਪੀ ਜ਼ਾਹਿਦ ਮਲਿਕ ਨੇ ਦੱਸਿਆ ਕਿ ਜੰਮੂ-ਕਸ਼ਮੀਰ ਪੁਲਿਸ ਅਤੇ ਫੌਜ ਦਾ ਇਹ ਸਾਂਝਾ ਆਪਰੇਸ਼ਨ ਅਜੇ ਵੀ ਜਾਰੀ ਹੈ।

ਪੜੋ ਹੋਰ ਖਬਰਾਂ: ਸਕੂਲਾਂ 'ਚ ਕੋਰੋਨਾ ਮਾਮਲਿਆਂ ਨੇ ਵਧਾਈ ਸੂਬਾ ਸਰਕਾਰ ਦੀ ਟੈਨਸ਼ਨ, ਰੋਜ਼ਾਨਾ 10 ਹਜ਼ਾਰ ਟੈਸਟ ਕਰਨ ਦੇ ਹੁਕਮ ਜਾਰੀ

ਪੁਲਿਸ ਨੇ ਦੱਸਿਆ ਕਿ ਤਲਾਸ਼ੀ ਮੁਹਿੰਮ ਦੌਰਾਨ ਮਿਲੇ ਹਥਿਆਰ ਪੋਲੀਥੀਨ ਵਿੱਚ ਲਪੇਟੇ ਕੇ ਜੰਗਲ ਵਿੱਚ ਜ਼ਮੀਨ ਦੇ ਹੇਠਾਂ ਦੱਬੇ ਹੋਏ ਸਨ। ਪੁਲਿਸ ਤੇ ਫੌਜ ਨੂੰ ਉਨ੍ਹਾਂ ਦੀ ਤਲਾਸ਼ੀ ਮੁਹਿੰਮ ਦੌਰਾਨ ਤਿੰਨ ਏਕੇ-47 ਰਾਈਫਲਾਂ, 12 ਏਕੇ ਮੈਗਜ਼ੀਨ, 2 ਪਿਸਤੌਲ, 4 ਪਿਸਤੌਲ ਮੈਗਜ਼ੀਨ, 350 ਏਕੇ ਰਾਊਂਡ, 200 ਪਿਸਤੌਲ ਰਾਊਂਡ, 18 ਗ੍ਰਨੇਡ ਤੇ ਹੋਰ ਵਿਸਫੋਟਕ ਸਮਗਰੀ ਮਿਲੀ ਹੈ।

ਪੜੋ ਹੋਰ ਖਬਰਾਂ: ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਕੇਂਦਰੀ ਸਿਹਤ ਮੰਤਰੀ ਨਾਲ ਮੁਲਾਕਾਤ, ਵੈਕਸੀਨ ਦੀ ਖੇਪ ਵਧਾਉਣ ਦੀ ਕੀਤੀ ਮੰਗ

ਪੁਲਿਸ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਂਕਿ ਇਹ ਹਥਿਆਰ ਅਤੇ ਗੋਲਾ ਬਾਰੂਦ ਕਿਸ ਸੰਗਠਨ ਨਾਲ ਸਬੰਧਤ ਹਨ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪੁਲਿਸ ਸੂਤਰਾਂ ਦੇ ਅਨੁਸਾਰ ਅਜਿਹਾ ਲਗਦਾ ਹੈ ਕਿ ਸਰਹੱਦ ਪਾਰ ਤੋਂ ਘੁਸਪੈਠ ਕਰਨ ਵਾਲੇ ਇੱਕ ਸਮੂਹ ਨੇ ਇਲਾਕੇ ਵਿੱਚ ਹਥਿਆਰ ਸੁੱਟ ਦਿੱਤੇ ਸਨ। ਕੁਝ ਹੋਰ ਹਥਿਆਰ ਮਿਲਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

In The Market