LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਰਨਾਲ ਘਟਨਾ ਦਾ ਪਾਕਿ ਕੁਨੈਕਸ਼ਨ! ਡਰੋਨ ਰਾਹੀਂ ਆਏ ਹਥਿਆਰ, ਫੜੇ ਗਏ ਸ਼ੱਕੀ ਅੱਤਵਾਦੀਆਂ 'ਤੇ ਅਹਿਮ ਖੁਲਾਸੇ

5m pakk

ਕਰਨਾਲ- ਕਰਨਾਲ ਵਿਚ ਅੱਜ ਅੱਤਵਾਦ ਦੇ ਖਿਲਾਫ ਵੱਡੇ ਆਪ੍ਰੇਸ਼ਨ ਨੂੰ ਅੰਜਾਮ ਦਿੱਤਾ ਗਿਆ। ਇਸ ਨਾਲ ਇਕ ਵਾਰ ਫਿਰ ਵੱਡਾ ਖੁਲਾਸਾ ਹੋਇਆ ਹੈ ਕਿ ਪਾਕਿਸਤਾਨ ਕਿਸ ਤਰ੍ਹਾਂ ਨਾਲ ਭਾਰਤ ਵਿਚ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਫੜੇ ਗਏ ਚਾਰ ਲੋਕਾਂ ਨੂੰ ਪਾਕਿਸਤਾਨ ਤੋਂ ਹਥਿਆਰ ਮਿਲੇ ਸਨ। ਉਨ੍ਹਾਂ ਨੂੰ ਡਰੋਨ ਰਾਹੀਂ ਹਥਿਆਰ ਭੇਜੇ ਗਏ ਸਨ।

Also Read: ਨੇਲ ਪਾਲਿਸ਼ ਤੋਂ ਲੈ ਕੇ ਡਰਾਈਵਿੰਗ ਤੱਕ, ਤਾਲਿਬਾਨ ਨੇ ਔਰਤਾਂ 'ਤੇ ਲਾਈਆਂ ਇਹ ਪਾਬੰਦੀਆਂ

ਕਰਨਾਲ ਦੇ ਸੀਨੀਅਰ ਪੁਲਿਸ ਅਧਿਕਾਰੀ ਗੰਗਾ ਰਾਮ ਪੁਨੀਆ ਨੇ ਜਾਣਕਾਰੀ ਦਿੱਤੀ ਹੈ ਕਿ ਫੜੇ ਗਏ ਨੌਜਵਾਨਾਂ ਦਾ ਨਾਂ ਗੁਰਪ੍ਰੀਤ, ਅਮਨਦੀਪ, ਪਰਮਿੰਦਰ ਤੇ ਭੁਪਿੰਦਰ ਹੈ। ਇਨ੍ਹਾਂ ਚਾਰਾਂ ਦੀ ਉਮਰ 20 ਤੋਂ 25 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਇਨ੍ਹਾਂ ਵਿਚੋਂ ਤਿੰਨ ਫਿਰੋਜ਼ਪੁਰ ਤੇ ਇਕ ਲੁਧਿਆਣਾ ਦਾ ਰਹਿਣ ਵਾਲਾ ਹੈ। ਜੋ ਮੁੱਖ ਦੋਸ਼ੀ ਹੈ ਉਸ ਦੀ ਹੋਰ ਲੋਕਾਂ ਨਾਲ ਜੇਲ ਵਿਚ ਮੁਲਾਕਾਤ ਹੋਈ ਸੀ।

ਇਨੋਵਾ ਗੱਡੀ ਵਿਚ ਲੁਕਾਏ ਸਨ ਹਥਿਆਰ
ਪੁਲਿਸ ਦੇ ਮੁਤਾਬਕ ਇਨ੍ਹਾਂ ਦੇ ਕੋਲ ਇਕ ਪਿਸਤੌਲ, 31 ਜ਼ਿੰਦਾ ਕਾਰਤੂਸ ਤੇ 3 ਲੋਹੇ ਦੇ ਬਕਸੇ ਮਿਲੇ ਸਨ। ਇਸ ਤੋਂ ਇਲਾਵਾ ਇਨੋਵਾ ਵਿਚੋਂ 1.3 ਲੱਖ ਰੁਪਏ ਕੈਸ਼ ਵੀ ਮਿਲੇ। ਪਤਾ ਲੱਗਿਆ ਹੈ ਕਿ ਫਿਰੋਜ਼ਪੁਰ ਤੋਂ ਸਪਲਾਈ ਲੈ ਕੇ ਆਏ ਸਨ ਤੇ ਆਦਿਲਾਬਾਦ (ਤੇਲੰਗਾਨਾ) ਦੇ ਨੇੜੇ ਇਨ੍ਹਾਂ ਨੂੰ ਸਪਲਾਈ ਰੱਖ ਕੇ ਆਉਣੀ ਸੀ। 

Also Read: ਪੰਜਾਬ ਦੇ IGP ਚੀਮਾ ਨੂੰ ਵੱਡੀ ਰਾਹਤ, ਹਾਈ ਕੋਰਟ ਨੇ ਕਿਡਨੈਪਿੰਗ-ਟ੍ਰੈਸਪਾਸਿੰਗ ਦਾ ਕੇਸ ਕੀਤਾ ਰੱਦ

ਚਾਰਾਂ ਉੱਤੇ UAPA ਤਹਿਤ ਮਾਮਲਾ ਦਰਜ
ਫੜੇ ਗਏ ਚਾਰਾਂ ਲੋਕਾਂ ਉੱਤੇ UAPA (Unlawful Activities (Prevention) Act) ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। UAPA ਦੀ ਧਾਰਾ 17-18-20 ਦੇ ਤਹਿਤ ਮਾਮਲਾ ਦਰਜ ਹੋਇਆ ਹੈ। ਆਰਮਸ ਐਕਟ ਵੀ ਲਾਇਆ ਗਿਆ ਹੈ। 

In The Market