ਰਾਂਚੀ- ਝਾਰਖੰਡ ਵਿਚ ਸੱਤਾਧਾਰੀ ਪਾਰਟੀ ਦਾ ਸਹਿਯੋਗ ਦੇਣ ਵਾਲੀ ਕਾਂਗਰਸ ਪਾਰਟੀ ਦੇ ਵਿਧਾਇਕ ਡਾ. ਇਰਫਾਨ ਅੰਸਾਰੀ ਨੇ ਅਭਿਨੇਤਰੀ ਕੰਗਣਾ ਰਨੌਤ ਨੂੰ ਲੈ ਕੇ ਵਿਵਾਦਪੂਰਨ ਬਿਆਨ ਦਿੱਤਾ ਹੈ, ਜਿਥੇ ਉਨ੍ਹਾਂ ਜਾਮਤਾੜਾ ਦੇ ਆਦਿਵਾਸੀ ਪਿੰਡਾਂ ਦੀਆਂ ਸੜਕਾਂ ਨੂੰ ਕੰਗਣਾ ਦੀਆਂ ਗੱਲ੍ਹਾਂ ਤੋਂ ਚਿਕਨੀਆਂ ਬਣਾਉਣ ਦਾ ਦਾਅਵਾ ਕੀਤਾ ਹੈ।
Also Read: ਖੁਸ਼ਖਬਰੀ ! ਹੁਣ ਸਿਰਫ 2 ਘੰਟਿਆਂ ‘ਚ ਘਰ ਪਹੁੰਚ ਜਾਵੇਗਾ LPG ਸਿਲੰਡਰ, ਇਸ ਸ਼ਹਿਰ ‘ਚ ਸ਼ੁਰੂ ਹੋਈ ਸੇਵਾ
#WATCH | Jharkhand: I assure you that roads of Jamtara “will be smoother than cheeks of film actress Kangana Ranaut”; construction of 14 world-class roads will begin soon..: Dr Irfan Ansari, Congress MLA, Jamtara
(Source: Self-made video dated January 14) pic.twitter.com/MRpMYF5inW
— ANI (@ANI) January 15, 2022
ਕਾਂਗਰਸ ਦੇ ਵਿਧਾਇਕ ਇਰਫਾਨ ਅੰਸਾਰੀ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਇਸ ਵਿਚ ਉਨ੍ਹਾਂ ਖੇਤਰ ਜਾਮਤਾੜਾ ਦੇ ਆਦਿਵਾਸੀਆਂ ਲਈ 14 ਨਵੀਆਂ ਸੜਕਾਂ ਦੀ ਸੌਗਾਤ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਮੈਂ ਯਕੀਨ ਦਿਵਾਉਂਦਾ ਹਾਂ ਕਿ ਮੇਰੇ ਇਲਾਕੇ ਵਿਚ ਅਜਿਹੀਆਂ ਸੜਕਾਂ ਬਣਨਗੀਆਂ ਜੋ ਕਿ ਫਿਲਮ ਅਦਾਕਾਰਾ ਕੰਗਣਾ ਰਨੌਤ ਦੀਆਂ ਗੱਲ੍ਹਾਂ ਤੋਂ ਵੀ ਵਧ ਚਿਕਨੀਆਂ ਹੋਣਗੀਆਂ। ਸਾਡੇ ਆਦਿਵਾਸੀ ਬੱਚੇ, ਨੌਜਵਾਨ ਅਤੇ ਕਾਰੋਬਾਰੀ ਵਰਗ ਦੇ ਲੋਕ ਉਨ੍ਹਾਂ ਸੜਕਾਂ ’ਤੇ ਚੱਲਣਗੇ। ਵਿਧਾਇਕ ਅੰਸਾਰੀ ਨੇ ਸਾਬਕਾ ਸੀ. ਐੱਮ. ਰਘੁਵਰ ਦਾਸ ’ਤੇ ਹਮਲਾ ਕਰਦੇ ਹੋਏ ਕਿਹਾ ਕਿ ਤੁਸੀਂ ਦੇਖੋਗੇ ਕਿ ਅਜਿਹੀਆਂ ਸੜਕਾਂ ਬਣਨਗੀਆਂ ਜੋ ਕਦੇ ਭਾਜਪਾ ਦੇ ਸ਼ਾਸਨਕਾਲ ਵਿਚ ਨਹੀਂ ਬਣੀਆਂ ਹੋਣਗੀਆਂ।



