LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜੰਮੂ-ਕਸ਼ਮੀਰ : ਕੁਲਗਾਮ 'ਚ ਸੁਰੱਖਿਆ ਬਲਾਂ ਵੱਲੋਂ ਅਪਰੇਸ਼ਨ ਸ਼ੁਰੂ, 5 ਅੱਤਵਾਦੀ ਢੇਰ

17 nov 25

ਜੰਮੂ : ਜੰਮੂ-ਕਸ਼ਮੀਰ ਦੇ ਕੁਲਗਾਮ (Kulgam) 'ਚ ਅੱਜ ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ ਮਿਲੀ ਹੈ। ਸੁਰੱਖਿਆ ਬਲਾਂ ਨੇ ਦੋ ਵੱਖ-ਵੱਖ ਥਾਵਾਂ 'ਤੇ ਮੁਕਾਬਲੇ 'ਚ ਚਾਰ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਕਸ਼ਮੀਰ ਜ਼ੋਨ ਦੇ ਪੁਲਿਸ ਇੰਸਪੈਕਟਰ ਜਨਰਲ ਵਿਜੇ ਕੁਮਾਰ (Vijay Kumar) ਨੇ ਦੱਸਿਆ ਕਿ ਪੁੰਬਾਈ ਅਤੇ ਗੋਪਾਲਪੋਰਾ ਪਿੰਡਾਂ ਵਿੱਚ ਹੋਏ ਮੁਕਾਬਲੇ ਵਿੱਚ ਸੁਰੱਖਿਆ ਬਲਾਂ ਨੇ 5 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਦੋਵਾਂ ਥਾਵਾਂ 'ਤੇ ਮੁੱਠਭੇੜ ਅਜੇ ਵੀ ਜਾਰੀ ਹੈ।ਇਸ ਤੋਂ ਪਹਿਲਾਂ 15 ਨਵੰਬਰ ਨੂੰ ਸੁਰੱਖਿਆ ਬਲਾਂ ਨੇ ਸ਼੍ਰੀਨਗਰ ਦੇ ਹੈਦਰਪੋਰਾ 'ਚ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ। ਪੁਲਿਸ ਅਧਿਕਾਰੀਆਂ ਮੁਤਾਬਕ ਇਸ ਸਾਲ ਹੁਣ ਤੱਕ ਸੁਰੱਖਿਆ ਬਲਾਂ ਨੇ 135 ਤੋਂ ਵੱਧ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਘਾਟੀ 'ਚ 38 ਵਿਦੇਸ਼ੀਆਂ ਸਮੇਤ 150-200 ਅੱਤਵਾਦੀ ਅਜੇ ਵੀ ਸਰਗਰਮ ਹਨ।

Also Read : ਇੰਟਰਨੈਸ਼ਨਲ ਅਦਾਲਤ ਦੇ ਦਬਾਅ ਹੇਠ ਝੁੱਕਿਆ ਪਾਕਿਸਤਾਨ, ਕੁਲਭੂਸ਼ਣ ਯਾਦਵ ਨੂੰ ਮਿਲੀ ਵੱਡੀ ਰਾਹਤ

ਜੰਮੂ-ਕਸ਼ਮੀਰ 'ਚ ਸੁਰੱਖਿਆ ਬਲਾਂ ਵੱਲੋਂ ਅੱਤਵਾਦੀਆਂ ਖਿਲਾਫ ਵੱਡੀ ਮੁਹਿੰਮ ਚਲਾਈ ਜਾ ਰਹੀ ਹੈ। ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਅੱਜ ਲਸ਼ਕਰ-ਏ-ਤੋਇਬਾ ਦੇ ਦੋ ਅਤਿਵਾਦੀ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਆਈਈਡੀ (IED) ਵੀ ਬਰਾਮਦ ਕੀਤੀ ਗਈ ਹੈ।ਅੱਤਵਾਦੀ ਸੰਗਠਨ ਲਸ਼ਕਰ ਦੇ ਦੋ ਸਰਗਰਮ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਅੱਤਵਾਦੀ ਸਾਥੀਆਂ ਦੀ ਪਛਾਣ ਪੁਲਵਾਮਾ ਦੇ ਰਹਿਣ ਵਾਲੇ ਅਮੀਰ ਬਸ਼ੀਰ ਡਾਰ ਅਤੇ ਸ਼ੋਪੀਆਂ ਨਿਵਾਸੀ ਮੁਖਤਾਰ ਅਹਿਮਦ ਭੱਟ ਵਜੋਂ ਹੋਈ ਹੈ।

Also Read : ਗੁਰਦੁਆਰਾ ਸ਼੍ਰੀ ਕਰਤਰਪੁਰ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਪਰਤਿਆ ਪਹਿਲਾ ਜੱਥਾ

ਦਰਅਸਲ, ਪਿਛਲੇ ਕੁਝ ਸਮੇਂ ਤੋਂ ਜੰਮੂ-ਕਸ਼ਮੀਰ (Jammu & Kashmir) 'ਚ ਅੱਤਵਾਦੀ ਘਟਨਾਵਾਂ 'ਚ ਵਾਧਾ ਹੋਇਆ ਹੈ। 8 ਨਵੰਬਰ ਨੂੰ ਅੱਤਵਾਦੀਆਂ ਨੇ ਸੇਲਜ਼ਮੈਨ ਦੀ ਹੱਤਿਆ ਕਰ ਦਿੱਤੀ ਸੀ। ਇਸ ਤੋਂ ਇਕ ਦਿਨ ਪਹਿਲਾਂ 7 ਨਵੰਬਰ ਨੂੰ ਅੱਤਵਾਦੀਆਂ ਨੇ ਇਕ ਕਾਂਸਟੇਬਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਅਕਤੂਬਰ 'ਚ ਅੱਤਵਾਦੀਆਂ ਨੇ 13 ਨਾਗਰਿਕਾਂ ਨੂੰ ਮਾਰ ਦਿੱਤਾ ਸੀ। ਇਸ ਵਿੱਚ ਵਪਾਰੀ, ਮਜ਼ਦੂਰ ਅਤੇ ਅਧਿਆਪਕ ਸ਼ਾਮਲ ਹਨ। ਅਕਤੂਬਰ 'ਚ ਹੀ ਅੱਤਵਾਦੀ ਹਮਲੇ 'ਚ 12 ਜਵਾਨ ਸ਼ਹੀਦ ਹੋ ਗਏ ਸਨ। ਇਸ ਦੇ ਨਾਲ ਹੀ ਸੁਰੱਖਿਆ ਬਲਾਂ ਨੇ 20 ਅੱਤਵਾਦੀਆਂ ਨੂੰ ਮਾਰ ਦਿੱਤਾ।

In The Market