LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

15 ਅਗਸਤ ਨੂੰ ਅੱਤਵਾਦੀ ਹਮਲੇ ਦਾ ਅਲਰਟ, ਲਾਲ ਕਿਲੇ ਨੇੜੇ ਪਤੰਗ ਉਡਾਉਣ 'ਤੇ ਪਾਬੰਦੀ

13aug patang

ਨਵੀਂ ਦਿੱਲੀ- ਦੇਸ਼ ਇਸ ਸਾਲ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਇਸ ਸਬੰਧੀ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹਨ। 15 ਅਗਸਤ ਨੂੰ ਸੁਰੱਖਿਆ ਏਜੰਸੀਆਂ ਨੂੰ ਹਮਲੇ ਲਈ ਖਾਸ ਅਲਰਟ ਮਿਲਿਆ ਹੈ। ਜਿਸ ਤੋਂ ਬਾਅਦ ਦਿੱਲੀ ਪੁਲਿਸ ਨੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਹਨ।

Also Read: ਨਹੀਂ ਹੋਇਆ ਰਾਜੂ ਸ਼੍ਰੀਵਾਸਤਵ ਦੀ ਸਿਹਤ `ਚ ਕੋਈ ਸੁਧਾਰ, ਹਾਲੇ ਵੀ ਵੈਂਟੀਲੇਟਰ `ਤੇ ਕਾਮੇਡੀਅਨ

ਇਸ ਵਾਰ ਸੁਰੱਖਿਆ ਏਜੰਸੀਆਂ ਨੇ ਲਾਲ ਕਿਲੇ 'ਤੇ ਹਮਲੇ ਨੂੰ ਲੈ ਕੇ ਪੁਲਿਸ ਨੂੰ ਖਾਸ ਅਲਰਟ ਦਿੱਤਾ ਹੈ। ਇਸ ਵਾਰ ਹਮਲੇ ਨੂੰ ਲੈ ਕੇ ਸਖ਼ਤ ਅਲਰਟ ਹਨ। ਇਸ ਤੋਂ ਬਾਅਦ ਪੁਲਿਸ ਨੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਹਨ।

ਅਲਰਟ 'ਤੇ ਦਿੱਲੀ ਪੁਲਿਸ
ਸੁਰੱਖਿਆ ਏਜੰਸੀਆਂ ਨੇ ਸਾਰੇ ਰਾਜਾਂ ਦੀ ਪੁਲਿਸ, ਖਾਸ ਕਰਕੇ ਦਿੱਲੀ ਪੁਲਿਸ ਨੂੰ ਦੱਸਿਆ ਹੈ ਕਿ ਪਾਕਿਸਤਾਨ ਤੋਂ ਡਰੋਨ ਰਾਹੀਂ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਕੁਝ ਆਈ.ਈ.ਡੀ. ਪਹੁੰਚ ਚੁੱਕੀ ਹੈ। ਇਸ ਬਾਰੇ ਸੁਚੇਤ ਰਹਿਣ ਲਈ ਕਿਹਾ ਗਿਆ ਹੈ।

Also Read: ਗੁਆਂਢੀ ਤੋਂ ਦੁਖੀ ਸਲਮਾਨ ਖਾਨ! ਬਾਂਬੇ ਹਾਈਕੋਰਟ ਪਹੁੰਚਿਆ ਮਾਮਲਾ

ਡਰੋਨ ਰਾਹੀਂ ਹਥਿਆਰ ਭੇਜਣ ਦਾ ਡਰ
ਡਰੋਨ ਰਾਹੀਂ ਵੀ ਹਥਿਆਰ ਭੇਜੇ ਗਏ ਹਨ, ਜਿਸ ਵਿਚ ਏ.ਕੇ.-47 ਵਰਗੇ ਹਥਿਆਰ ਵੀ ਪਾਕਿਸਤਾਨ ਰਾਹੀਂ ਭਾਰਤ ਵਿਚ ਕੁਝ ਥਾਵਾਂ 'ਤੇ ਪਹੁੰਚਾਏ ਗਏ ਹਨ। ਇਸ ਸਬੰਧੀ ਅਲਰਟ ਵੀ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਲੋਨ ਵੁਲਫ ਅਟੈਕ ਦਾ ਵੀ ਅਲਰਟ ਹੈ। ਭੀੜ ਵਿਚ ਲੋਨ ਵੁਲਫ ਅਟੈਕ ਕੀਤਾ ਜਾ ਸਕਦਾ ਹੈ। ਇਸ ਲਈ ਪੁਲਿਸ ਨੂੰ ਬਹੁਤ ਸੁਚੇਤ ਰਹਿਣ ਅਤੇ ਸਕਰੀਨਿੰਗ ਅਤੇ ਚੈਕਿੰਗ ਕਰਨ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਪਤੰਗਾਂ ਨੂੰ ਲੈ ਕੇ ਵੀ ਅਲਰਟ ਜਾਰੀ ਕੀਤਾ ਗਿਆ ਹੈ। 15 ਅਗਸਤ ਨੂੰ ਲਾਲ ਕਿਲੇ ਦੇ ਆਲੇ-ਦੁਆਲੇ ਪਤੰਗ ਉਡਾਉਣ 'ਤੇ ਪੂਰੀ ਤਰ੍ਹਾਂ ਪਾਬੰਦੀ ਰਹੇਗੀ।

In The Market