ਨਵੀਂ ਦਿੱਲੀ- ਕਰਨਾਟਕ ‘ਚ ਮਾਂਡਿਆ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਇਆ ਹੈ। ਇਸ ਵੀਡੀਓ ਵਿੱਚ ਇੱਕ ਮਾਂ ਨੇ ਆਪਣੇ ਬੇਟੇ ਨੂੰ ਕੋਬਰਾ ਤੋਂ ਬਚਾਇਆ ਹੈ। ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਘਰ ਦੇ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮਾਂ ਆਪਣੇ ਬੇਟੇ ਨੂੰ ਸਕੂਲ ਛੱਡਣ ਜਾ ਰਹੀ ਸੀ।
Also Read: ਗੁਆਂਢੀ ਤੋਂ ਦੁਖੀ ਸਲਮਾਨ ਖਾਨ! ਬਾਂਬੇ ਹਾਈਕੋਰਟ ਪਹੁੰਚਿਆ ਮਾਮਲਾ
That was quite a narrow escape – but how good was the camouflage of the snake! #snakes #Escape pic.twitter.com/k8hCY6yHn4
— Ananth Rupanagudi (@Ananth_IRAS) August 12, 2022
ਮਾਮਲਾ ਮਦੂਰ ਦੇ ਵੈਦਿਆਨਾਥਪੁਰ ਰੋਡ ਦਾ ਹੈ। ਇੱਥੇ ਇੱਕ ਘਰ ਦੇ ਬਾਹਰ ਇੱਕ ਲੰਮਾ ਸੱਪ ਰੇਂਗ ਰਿਹਾ ਸੀ। ਇਸ ਦੌਰਾਨ ਮਾਂ ਅੰਦਰੋਂ ਬੇਟੇ ਨੂੰ ਲੈ ਕੇ ਬਾਹਰ ਆ ਗਈ। ਬੱਚਾ ਅੱਗੇ ਵਧ ਰਿਹਾ ਸੀ। ਫਿਰ ਬੱਚੇ ਨੇ ਰੇਂਗਦੇ ਹੋਏ ਗਲਤੀ ਨਾਲ ਕੋਬਰਾ ਕੋਲ ਪੈਰ ਰੱਖ ਦਿੱਤਾ। ਕੋਬਰਾ ਝੱਟ ਆਪਣਾ ਫਨ੍ਹ ਫੈਲਾ ਕੇ ਖੜ੍ਹਾ ਹੋ ਗਿਆ। ਇਸ ਤੋਂ ਪਹਿਲਾਂ ਕਿ ਉਹ ਬੱਚੇ ‘ਤੇ ਹਮਲਾ ਕਰ ਸਕਦਾ ਮਾਂ ਨੇ ਤੁਰੰਤ ਬੇਟੇ ਨੂੰ ਖਿੱਚ ਲਿਆ। ਜੇਕਰ ਥੋੜ੍ਹੀ ਜਿਹੀ ਦੇਰੀ ਹੁੰਦੀ ਤਾਂ ਕੋਬਰਾ ਬੱਚੇ ਨੂੰ ਨੁਕਸਾਨ ਪਹੁੰਚਾ ਸਕਦਾ ਸੀ।
Also Read: ਪੰਜਾਬ ‘ਚ ‘ਇਕ ਵਿਧਾਇਕ ਇਕ ਪੈਨਸ਼ਨ’ ਕਾਨੂੰਨ ਲਾਗੂ, ਨੋਟੀਫ਼ਿਕੇਸ਼ਨ ਜਾਰੀ
ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਵਾਇਰਲ ਹੁੰਦੇ ਹੀ ਲੋਕਾਂ ‘ਚ ਹੜਕੰਪ ਮਚ ਗਿਆ। ਲੋਕ ਮਾਂ ਦੀ ਸਮਝਦਾਰੀ ਦੀ ਤਾਰੀਫ਼ ਕਰ ਰਹੇ ਹਨ।



