ਦੇਸ਼ ਵਿਚ ਬੀਤੇ 24 ਘੰਟਿਆਂ ਵਿਚ ਆਏ 41,965 ਕੋਰੋਨਾ ਮਾਮਲੇ, 460 ਮਰੀਜ਼ਾਂ ਦੀ ਮੌਤ 

ਨਵੀਂ ਦਿੱਲੀ (ਇੰਟ.)- ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਦੇ 41 ਹਜ਼ਾਰ 965 ਨਵੇਂ ਕੇਸ ਸਾਹਮਣੇ ਆਏ ਹਨ ਅਤੇ ਇਸ ਦੌਰਾਨ 460 ਮਰੀਜ਼ਾਂ ਦੀ…

ਨਵੀਂ ਦਿੱਲੀ (ਇੰਟ.)- ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਦੇ 41 ਹਜ਼ਾਰ 965 ਨਵੇਂ ਕੇਸ ਸਾਹਮਣੇ ਆਏ ਹਨ ਅਤੇ ਇਸ ਦੌਰਾਨ 460 ਮਰੀਜ਼ਾਂ ਦੀ ਮੌਤ ਹੋ ਗਈ ਹੈ। ਮੰਤਰਾਲੇ ਅਨੁਸਾਰ ਪਿਛਲੇ 24 ਘੰਟੇ ‘ਚ 41,965 ਨਵੇਂ ਕੋਰੋਨਾ ਕੇਸ ਆਏ ਤੇ 460 ਕੋਰੋਨਾ ਪਾਜ਼ੀਟਿਵ ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ। ਇਸ ਦੇ ਨਾਲ ਹੀ 24 ਘੰਟੇ ‘ਚ 33,964 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ ਮਤਲਬ 7541 ਐਕਟਿਵ ਮਾਮਲੇ ਵਧੇ ਹਨ।

Coronavirus Live Updates: India Reports 44,230 New COVID-19 Cases, 555  Deaths In Last 24 Hours

Read more- ਘਰੇਲੂ ਗੈਸ ਸਿਲੰਡਰ ਫਿਰ ਹੋਇਆ ਮਹਿੰਗਾ, ਇੰਨੇ ਰੁਪਏ ਵਧੀ ਕੀਮਤ

ਇਸ ਤੋਂ ਪਹਿਲਾਂ ਲਗਾਤਾਰ 5 ਦਿਨ ਤਕ ਦੇਸ਼ ‘ਚ 40 ਹਜ਼ਾਰ ਤੋਂ ਵੱਧ ਕੋਰੋਨਾ ਦੇ ਕੇਸ ਦਰਜ ਕੀਤੇ ਗਏ ਸਨ। ਬੁੱਧਵਾਰ ਨੂੰ 46164, ਵੀਰਵਾਰ ਨੂੰ 44658, ਸ਼ੁੱਕਰਵਾਰ ਨੂੰ 46759, ਸ਼ਨੀਵਾਰ ਨੂੰ 45083 ਅਤੇ ਸੋਮਵਾਰ ਨੂੰ 42909 ਸਨ। ਭਾਰਤ ‘ਚ ਕੋਰੋਨਾ ਦੀ ਲਾਗ ਵਧਣ ਦੇ ਮੁੱਖ ਕਾਰਨ ਵਜੋਂ ਕੇਰਲ ਨੂੰ ਵੇਖਿਆ ਜਾ ਰਿਹਾ ਹੈ। ਪਿਛਲੇ ਦਿਨ ਕੇਰਲ ‘ਚ ਕੋਰੋਨਾ ਦੇ 30,203 ਨਵੇਂ ਕੇਸਾਂ ਦੇ ਆਉਣ ਨਾਲ ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ 40 ਲੱਖ 57 ਹਜ਼ਾਰ 233 ਹੋ ਗਈ, ਜਦਕਿ 115 ਹੋਰ ਮਰੀਜ਼ਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 20,788 ਤਕ ਪਹੁੰਚ ਗਈ।

Coronavirus News Highlights: Statewide curfew in Goa extended up to July  19; Tamil Nadu reports 2,775 new cases - The Financial Express

Read more- ਪੇਰੂ ਵਿਚ ਯਾਤਰੀਆਂ ਨਾਲ ਭਰੀ ਬੱਸ ਖੱਡ ਵਿਚ ਡਿੱਗੀ, 32 ਲੋਕਾਂ ਦੀ ਮੌਤ

ਕੋਰੋਨਾ ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਕੁੱਲ 3 ਕਰੋੜ 28 ਲੱਖ 10 ਹਜ਼ਾਰ ਲੋਕ ਸੰਕਰਮਿਤ ਹੋਏ ਹਨ। ਇਨ੍ਹਾਂ ਵਿੱਚੋਂ 4 ਲੱਖ 39 ਹਜ਼ਾਰ 20 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੰਗੀ ਗੱਲ ਇਹ ਹੈ ਕਿ ਹੁਣ ਤਕ 3 ਕਰੋੜ 19 ਲੱਖ 93 ਹਜ਼ਾਰ ਲੋਕ ਠੀਕ ਹੋ ਚੁੱਕੇ ਹਨ। ਦੇਸ਼ ‘ਚ ਕੋਰੋਨਾ ਐਕਟਿਵ ਕੇਸਾਂ ਦੀ ਗਿਣਤੀ 3 ਲੱਖ ਤੋਂ ਵੱਧ ਹੈ। ਕੁੱਲ 3 ਲੱਖ 78 ਹਜ਼ਾਰ ਲੋਕ ਅਜੇ ਵੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

Leave a Reply

Your email address will not be published. Required fields are marked *