LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹਿਮਾਚਲ 'ਚ ਕੋਰੋਨਾ ਦਾ ਵੱਡਾ ਵਿਸਫੋਟ, ਸਕੂਲ 'ਚ 79 ਵਿਦਿਆਰਥੀ ਤੇ 3 ਸਟਾਫ ਮੈਂਬਰ ਨਿਕਲੇ ਪਾਜ਼ੇਟਿਵ

22s8

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਮੰਡੀ ਵਿਚ ਕੋਰੋਨਾ ਮਾਮਲਿਆਂ ਦਾ ਵਿਸਫੋਟ ਹੋਇਆ ਹੈ। ਉਥੇ ਮੌਜੂਦ ਇਕ ਬੋਰਡਿੰਗ ਸਕੂਲ ਵਿਚ 79 ਵਿਦਿਆਰਥੀਆਂ ਦੇ ਨਾਲ-ਨਾਲ ਤਿੰਨ ਸਟਾਫ ਮੈਂਬਰ ਵੀ ਕੋਰੋਨਾ ਪਾਜ਼ੇਟਿਵ ਮਿਲੇ ਹਨ। ਇਹ ਮਾਮਲਾ ਮੰਡੀ ਦੇ ਧਰਮਪੁਰ ਵਿਚ ਸਥਿਤ ਸਕੂਲ ਦਾ ਹੈ। ਫਿਲਹਾਲ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ।

ਪੜੋ ਹੋਰ ਖਬਰਾਂ: 'ਡੇਰਾ ਸੱਚਖੰਡ ਬੱਲਾਂ' ਵਿਖੇ ਅੱਜ ਨਤਮਸਤਕ ਹੋਣਗੇ ਚਰਨਜੀਤ ਸਿੰਘ ਚੰਨੀ

ਦੱਸ ਦਈਏ ਕਿ ਹਿਮਾਚਲ ਪ੍ਰਦੇਸ਼ ਵਿਚ ਸਕੂਲਾਂ ਨੂੰ 25 ਸਤੰਬਰ ਤੱਕ ਬੰਦ ਰੱਖਣ ਦਾ ਫੈਸਲਾ ਪਿਛਲੇ ਹਫਤੇ ਲੈ ਲਿਆ ਗਿਆ ਸੀ। ਦਰਅਸਲ ਹਿਮਾਚਲ ਪ੍ਰਦੇਸ਼ ਵਿਚ ਕੋਵਿਡ ਪਾਜ਼ੇਟਿਵ ਰੇਟ ਵਿਚ ਵਾਧਾ ਹੋਇਆ ਹੈ, ਜਿਸ ਨੂੰ ਲੈ ਕੇ ਚਿੰਤਾ ਜਤਾਈ ਗਈ ਸੀ। ਪਹਿਲਾਂ ਸਕੂਲ 21 ਸਤੰਬਰ ਦੇ ਬਾਅਦ ਖੁੱਲਣੇ ਸਨ ਪਰ ਹੁਣ 25 ਸਤੰਬਰ ਤੱਕ ਸਕੂਲ ਬੰਦ ਰਹਿਣਗੇ।

ਪੜੋ ਹੋਰ ਖਬਰਾਂ: ਕੋਰੋਨਾ ਮਾਮਲਿਆਂ 'ਚ ਉਤਾਰ-ਚੜਾਅ ਜਾਰੀ, 24 ਘੰਟਿਆਂ 'ਚ ਸਾਹਮਣੇ ਆਏ 27 ਹਜ਼ਾਰ ਨਵੇਂ ਮਾਮਲੇ

ਫਿਲਹਾਲ ਉਥੇ ਸਿਰਫ ਰਿਹਾਇਸ਼ੀ ਸਕੂਲਾਂ ਨੂੰ ਖੋਲਣ ਦੀ ਆਗਿਆ ਦਿੱਤੀ ਗਈ ਹੈ। ਉਨ੍ਹਾਂ ਦੇ ਲਈ ਵੀ ਖਾਸ ਐੱਸਓਪੀ ਸੈੱਟ ਕੀਤੀ ਗਈ ਹੈ। ਬਾਕੀ ਸਕੂਲਾਂ ਵਿਚ ਸਿਰਫ ਟੀਚਰਾਂ ਤੇ ਨਾਨ ਟੀਚਿੰਗ ਸਟਾਫ ਨੂੰ ਬੁਲਾਇਆ ਜਾ ਰਿਹਾ ਹੈ।

ਪੜੋ ਹੋਰ ਖਬਰਾਂ: IPL: ਪੰਜਾਬ ਕਿੰਗਸ ਨੂੰ ਹਰਾਉਣ ਤੋਂ ਬਾਅਦ ਕਪਤਾਨ ਸੰਜੂ ਸੈਮਸਨ ਨੂੰ ਝਟਕਾ, ਲੱਗਾ 12 ਲੱਖ ਦਾ ਜੁਰਮਾਨਾ

ਦੇਸ਼ ਵਿਚ ਕੋਰੋਨਾ ਦੇ ਹਾਲਾਤ
ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ ਤਕਰੀਬਨ 27 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ। ਉਥੇ ਹੀ 34 ਹਜ਼ਾਰ ਤੋਂ ਵਧੇਰੇ ਦੀ ਰਿਕਵਰੀ ਹੋਈ ਤੇ 383 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋਈ। ਫਿਲਹਾਲ ਭਾਰਤ ਵਿਚ ਕੋਰੋਨਾ ਦੇ 3,01,989 ਐਕਟਿਵ ਕੇਸ ਹਨ। ਇਹ ਨੰਬਰ ਪਿਛਲੇ 186 ਦਿਨਾਂ ਵਿਚ ਸਭ ਤੋਂ ਘੱਟ ਹਨ। ਦੇਸ਼ ਵਿਚ ਕੋਰੋਨਾ ਕਾਰਨ ਹੁਣ ਤੱਕ 4,45,768 ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤ ਵਿਚ ਹੁਣ ਤੱਕ 82,65,15,754 ਕੋਵਿਡ ਟੀਕੇ ਲੱਗ ਚੁੱਕੇ ਹਨ। ਹਿਮਾਚਲ ਪ੍ਰਦੇਸ਼ ਦੀ ਗੱਲ ਕਰੀਏ ਤਾਂ ਉਥੇ 21 ਸਤੰਬਰ ਨੂੰ ਪਿਛਲੇ 24 ਘੰਟਿਆਂ ਵਿਚ 234 ਕੋਰੋਨਾ ਇਨਫੈਕਸ਼ਨ ਮਰੀਜ਼ ਮਿਲੇ ਸਨ।

In The Market