LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਗੁਜਰਾਤ : ਮੰਦਰ ਜਾਣ 'ਤੇ ਦਲਿਤ ਪਰਿਵਾਰ ਦੇ 6 ਲੋਕਾਂ 'ਤੇ ਹਮਲਾ, 20 ਖਿਲਾਫ ਮਾਮਲਾ ਦਰਜ 

30 oct 16

ਗੁਜਰਾਤ : ਗੁਜਰਾਤ ਦੇ ਕੱਛ ਜ਼ਿਲ੍ਹੇ ਦੇ ਗਾਂਧੀਧਾਮ ਦੇ ਸ਼ਹਿਰ ਕੋਲ ਪੈਂਦੇ ਇਕ ਪਿੰਡ ਵਿਚ ਮੰਦਰ ਜਾਣ ਵੲਲੇ ਇਕ ਦਲਿਤ ਪਰਿਵਾਰ ਦੇ 6 ਮੈਂਬਰਾਂ 'ਤੇ ਕਰੀਬ 20 ਲੋਕਾਂ ਨੇ ਹਮਲਾ ਕਰ ਦਿੱਤਾ। ਪੁਲਿਸ ਨੂੰ ਇਹ ਜਾਣਕਾਰੀ ਸ਼ੁਕਰਵਾਰ ਨੂੰ ਦਿੱਤੀ ਗਈ ਸੀ।ਪੁਲਿਸ ਮੁੱਖੀ ਕਿਸ਼ੋਰਸਿੰਘ ਜਾਲਾ ਨੇ ਦੱਸਿਆ ਕਿ ਇਹ ਘਟਨਾ ਮੰਗਲਵਾਰ ਨੂੰ ਭਚਾਊ ਥਾਣਾ ਖੇਤਰ ਦੇ ਨੇਰ ਪਿੰਡ ਵਿਚ ਹੋਈ ਹੈ,ਪਰ ਅਜੇ ਤਕ ਇਸ ਵਿਚ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।ਕਿਸ਼ੋਰਸਿੰਘ ਜਾਲਾ ਨੇ ਕਿਹਾ ਕਿ 'ਇਸ ਸੰਬੰਧ 'ਚ ਦੋ ਮੁੱਢਲੀ ਐਫਆਈਆਰ ਦਰਜ ਕੀਤੀਆਂ ਗਈਆਂ ਹਨ।ਇਕ ਗੋਵਿੰਦਾ ਵਘੇਲਾ ਅਤੇ ਦੂਜੀ ਉਸਦੇ ਪਿਤਾ ਵੱਲੋਂ ਦਰਜ ਕੀਤੀ ਗਈ ਹੈ।ਦੋਨਾਂ ਨੇ ਦਾਅਵਾ ਕੀਤਾ ਕਿ ਲਗਭਹ 20 ਲੋਕਾਂ ਨੇ ਉਨ੍ਹਾਂ 'ਤੇ ਹਮਲਾ ਕੀਤਾ ਹੈ। ਅਸੀ ਦੋਸ਼ਿਆਂ ਨੂੰ ਫੜਣ ਲਈ 8 ਟੀਮਾਂ ਦੀ ਗਠਨ ਕੀਤਾ ਹੈ।'

Also Read : PSEB ਵਲੋਂ 5ਵੀਂ, 8ਵੀਂ, 10ਵੀਂ ਤੇ 12ਵੀਂ ਦੀ ਪ੍ਰੀਖਿਆ ਲਈ ਹਿਦਾਇਤਾਂ ਜਾਰੀ, ਇਸ ਪੈਟਰਨ 'ਚ ਪੈਣਗੇ ਪੇਪਰ

ਕਾਨਾ ਅਹੀਰ,ਰਾਜੇਸ਼ ਮਹਾਰਾਜ,ਕੇਸਰਾ ਰਬਾਈ,ਪਾਬਾ ਰਬਾਈ ਅਤੇ ਕਾਨਾ ਕੋਹਲੀ ਸਮੇਤ 20 ਲੋਕਾਂ ਖਿਲਾਫ ਕਲਤ,ਡਕੈਤੀ,ਮਾਰ-ਕੁੱਟ ਅਤੇ ਐਸਸੀ/ਐਸਟੀ ਨਾਲ ਸੰਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।ਜਾਣਕਾਰੀ ਮੁਤਾਬਿਕ ਦੋਸ਼ੀ ਇਸ ਗੱਲ ਤੋਂ ਨਾਰਾਜ਼ ਸਨ ਕਿ ਗੋਵਿੰਦਾ ਵਘੇਲਾ ਅਤੇ ਉਨ੍ਹਾਂ ਦਾ ਪਰਿਵਾਰ 20 ਅਕਤੂਬਰ ਨੂੰ ਨੇਰ ਪਿੰਡ ਦੇ ਰਾਮ ਮੰਦਿਰ 'ਚ ਪੂਜਾ ਕਰਨ ਲਈ ਗਏ ਸਨ।ਸ਼ਿਕਾਇਤ ਵਿਚ ਵਘੇਲਾ ਨੇ ਇਹ ਵੀ ਕਿਹਾ ਕਿ 26 ਅਕਤੂਬਰ ਨੂੰ ਜਦ ਉਹ ਆਪਣੀ ਦੁਕਾਨ ਵਿਚ ਸਨ ਤਦ ਉਨ੍ਹਾਂ ਨੂੰ ਪਤਾ ਚੱਲਿਆ ਕਿ ਉਨ੍ਹਾਂ ਦੇ ਖੇਤਾਂ ਵਿਚ ਕੁਝ ਲੋਕਾਂ ਨੇ ਵੜ ਕੇ ਉਨ੍ਹਾਂ ਦੀ ਸਾਰੀ ਫਸਲ ਖਰਾਬ ਕਰ ਦਿੱਤੀ ਹੈ।'

Also Read : ਸਰਹੱਦਾਂ 'ਤੇ ਬੈਰੀਕੇਡ ਹਟਾਉਣ ਨੂੰ ਲੈਕੇ ਰਾਕੇਸ਼ ਟਿਕੈਤ ਨੇ ਲਿਆ ਸਖ਼ਤ ਸਟੈਂਡ ਤੇ ਰਾਜੇਵਾਲ ਨੇ ਆਖੀ ਇਹ ਗੱਲ

ਪੁਲਿਸ ਨੇ ਦੱਸਿਆ ਕਿ ਜਦ ਸ਼ਿਕਾਇਤ ਕਰਤਾ ਅਤੇ ਉਸਦੇ ਚਾਚਾ ਗਣੇਸ਼ ਵਘੇਲਾ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਦੋਸ਼ਿਆਂ ਨੇ ਉਨ੍ਹਾਂ 'ਤੇ ਪਾਈਪ,ਡੰਡੇ,ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ।ਦੋਸ਼ੀ ਨੇ ਕਥਿਤ ਤੌਰ 'ਤੇ ਇਕ ਫੋਨ ਵੀ ਚੋਰੀ ਕਰ ਲਿਆ ਸੀ ਅਤੇ ਸ਼ਿਕਾਇਤ ਕਰਤਾ ਦੇ ਰਿਕਸ਼ੇ ਨੂੰ ਵੀ ਨੁਕਸਾਨ ਪਹੁੰਚਿਆ ਸੀ। ਸ਼ਿਕਾਇਤ ਕਰਤਾ ਨੇ ਇਹ ਵੀ ਆਰੋਪ ਲਾਇਆ ਕਿ ਦੋਸ਼ਿਆਂ ਨੇ ਉਸਦੀ ਮਾਂ ਬੜੀਬੇਨ,ਪਿਤਾ ਜਗਭਾਈ ਅਤੇ ਦੋ ਹੋਰ ਰਿਸ਼ਤੇਦਾਰਾਂ 'ਤੇ ਹਮਲਾ ਕੀਤਾ ਹੈ। 6 ਪੀੜਤਾਂ ਦਾ ਇਲਾਜ਼ ਭੁੱਜ ਦੇ ਇਕ ਹਸਪਤਾਲ ਵਿਚ ਕੀਤਾ ਜਾ ਰਿਹਾ ਹੈ।

 

 

 

In The Market