LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮਹਾਰਾਸ਼ਟਰ ਵਿਚ ਡੈਲਟਾ ਪਲੱਸ ਵੈਰੀਅੰਟ ਦੇ ਮਾਮਲੇ ਵਧ ਕੇ 65 ਹੋਏ, ਕੇਰਲ ਵਿਚ ਹਾਲਾਤ ਬੇਕਾਬੂ, 

maharastar corona

ਨਵੀਂ ਦਿੱਲੀ (ਇੰਟ.)- ਮਹਾਰਾਸ਼ਟਰ (Maharashtra) ਵਿਚ ਕੋਰੋਨਾ (Corona) ਦੇ ਡੇਲਟਾ ਪਲੱਸ ਵੈਰੀਅੰਟ (Delta Plus variant) ਨੇ ਚਿੰਤਾ ਵਧਾ ਦਿੱਤੀ ਹੈ। ਕੇਰਲ ਵਿਚ ਕੋਰੋਨਾ ਦਾ ਸੰਕਟ (corona crisis) ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਪਿਛਲੇ ਮਹੀਨੇ ਤੋਂ ਹੀ ਸੂਬੇ ਵਿਚ ਦੇਸ਼ ਵਿਚ ਮਿਲ ਰਹੇ ਕੁਲ ਮਾਮਲਿਆਂ ਦੇ ਅੱਧੇ ਤੋਂ ਜ਼ਿਆਦਾ ਕੇਸ ਸਾਹਮਣੇ ਆ ਰਹੇ ਹਨ। ਬਕਰੀਦ (Bakrid) ਦੇ ਮੌਕੇ 'ਤੇ ਪਾਬੰਦੀਆਂ ਵਿਚ ਛੋਟ ਦੇਣ 'ਤੇ ਸਰਵਉੱਚ ਅਦਾਲਤ (Supreme Court) ਤੋਂ ਫਟਕਾਰ ਖਾ ਚੁੱਕੀ ਸੂਬੇ ਦੀ ਵਿਜੇਯਨ ਸਰਕਾਰ (Vijayan government) ਨੇ ਓਣਮ (Onam) ਤੋਂ ਪਹਿਲਾਂ ਸਖ਼ਤ ਲਾਕਡਾਊਨ (Lockdown) ਲਗਾ ਦਿੱਤਾ ਹੈ। ਖਾਸ ਕਰ ਕੇ ਉਨ੍ਹਾਂ ਖੇਤਰਾਂ ਵਿਚ ਜਿੱਥੇ ਵਾਇਰਸ (Virus) ਦਰ 8 ਫੀਸਦੀ ਤੋਂ ਜ਼ਿਆਦਾ ਹੈ। ਓਣਮ 20 ਅਗਸਤ ਨੂੰ ਹੈ। ਜੇਕਰ ਅਸੀਂ ਪੂਰੇ ਦੇਸ਼ ਦੀ ਗੱਲ ਕਰੀਏ ਤਾਂ ਇਕ ਦਿਨ ਪਹਿਲਾਂ ਦੇ ਮੁਕਾਬਲੇ ਨਵੇਂ ਮਾਮਲਿਆਂ ਵਿਚ ਤਕਰੀਬਨ 10 ਹਜ਼ਾਰ ਦਾ ਵਾਧਾ ਹੋਇਆ ਹੈ ਪਰ ਸਰਗਰਮ ਮਾਮਲੇ 140 ਦਿਨ ਬਾਅਦ ਸਭ ਤੋਂ ਹੇਠਾਂ ਆ ਗਏ ਹਨ।

Covid: Why is coronavirus such a threat? - BBC News

Read more- ਕੋਰੋਨਾ ਦੀ ਤੀਜੀ ਲਹਿਰ! ਇਸ ਸੂਬੇ 'ਚ 5 ਦਿਨਾਂ 'ਚ 242 ਬੱਚੇ ਹੋਏ ਪਾਜ਼ੇਟਿਵ, ਲਾਕਡਾਊਨ ਦੇ ਆਸਾਰ

ਕੇਰਲ ਵਿਚ ਵਾਇਰਸ ਨੂੰ ਕਾਬੂ ਵਿਚ ਕਰਨ ਲਈ ਸਰਕਾਰ ਨੇ 60 ਸਾਲ ਤੋਂ ਵਧੇਰੇ ਉਮਰ ਦੇ ਸਾਰੇ ਲੋਕਾਂ ਨੂੰ 15 ਅਗਸਤ ਤੱਕ ਘੱਟ ਤੋਂ ਘੱਟ ਟੀਕੇ ਦੀ ਇਕ ਡੋਜ਼ ਲਗਾ ਦੇਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ 18 ਸਾਲ ਤੋਂ ਵਧੇਰੇ ਉਮਰ ਦੇ ਅਜਿਹੇ ਮਰੀਜ਼ਾਂ ਨੂੰ ਵੀ 15 ਅਗਸਤ ਤੱਕ ਟੀਕੇ ਲਗਾਏ ਜਾਣਗੇ ਜੋ ਤੁਰਣ-ਫਿਰਣ ਵਿਚ ਲਾਚਾਰ ਹਨ।
15 ਅਗਸਤ ਤੋਂ ਬਾਅਦ ਸਬਰੀਮਾਲਾ ਮੰਦਰ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਸੀਮਤ ਕਰ ਕੇ 15 ਹਜ਼ਾਰ ਰੋਜ਼ਾਨਾ ਕਰ ਦਿੱਤੀ ਗਈ ਹੈ। ਇਸ ਦੇ ਲਈ ਪਹਿਲਾਂ ਤੋਂ ਹੀ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ। ਨਾਲ ਹੀ ਓਣਮ, ਦੁਰਗਾ ਪੂਜਾ, ਜਨਮਾਸ਼ਟਮੀ, ਗਣੇਸ਼ ਚਤੁਰਥੀ ਅਤੇ ਮੁਹਰਮ ਵਰਗੇ ਤਿਓਹਾਰਾਂ ਲਈ ਸਿਰਫ ਜ਼ਰੂਰੀ ਗਤੀਵਿਧੀਆਂ ਨੂੰ ਕਰਨ ਦੀ ਹੀ ਛੋਟ ਦਿੱਤੀ ਗਈ ਹੈ।
ਇਸ ਵਿਚਾਲੇ ਕੇਂਦਰੀ ਸਿਹਤ ਮੰਤਰਾਲਾ ਨੇ ਕੇਰਲ ਵਿਚ ਕੋਰੋਨਾ ਦੇ ਸ਼ੱਕੀ ਨਵੇਂ ਵੈਰੀਅੰਟ ਫੈਲਣ ਦੀਆਂ ਖਬਰਾਂ ਨੂੰ ਗਲਤ ਦੱਸਿਆ ਹੈ। ਮੰਤਰਾਲਾ ਨੇ ਬੁੱਧਵਾਰ ਨੂੰ ਬਿਆਨ ਜਾਰੀ ਕਰ ਕੇ ਕਿਹਾ ਕਿ ਕੇਰਲ ਵਿਚ ਕੋਰੋਨਾ ਦੇ ਸ਼ੱਕੀ ਨਵੇਂ ਵੈਰੀਅੰਟ ਦੀਆਂ ਖਬਰਾਂ ਬੇਬੁਨਿਆਦ ਅਤੇ ਬਿਲਕੁਲ ਝੂਠੀਆਂ ਹਨ।

In The Market